ਘਰੋਂ ਹੱਸਦੇ ਹੱਸਦੇ ਸਕੂਲ ਤੋਰਿਆ ਸੀ ਨਿੱਕਾ ਜਿਹਾ ਪੋਤਾ, ਘਰ ਮੁੜੀ ਸਿਰਫ ਲਾਸ਼, ਦੇਖਿਆ ਨੀ ਜਾਂਦਾ ਪਰਿਵਾਰ ਦਾ ਹਾਲ

ਅੰਮ੍ਰਿਤਸਰ ਦੇ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਛਾਪਿਆਂਵਾਲੀ ਦੇ 14 ਸਾਲਾ ਬੱਚੇ ਹਰਨੂਰ ਦੀ ਪਿੰਡ ਦੇ ਹੀ ਛੱਪੜ ਵਿੱਚ ਮ੍ਰਿਤਕ ਦੇਹ ਮਿਲਣ ਨਾਲ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਹਰਨੂਰ ਦੇ ਲਾਪਤਾ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਹੋਈ ਸੀ। ਮ੍ਰਿਤਕ ਬੱਚੇ ਹਰਨੂਰ ਦੇ ਤਾਏ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਤੀਜਾ ਸਵੇਰੇ ਘਰੋਂ ਤਿਆਰ ਹੋ ਕੇ ਸਕੂਲ ਜਾਣ ਲਈ ਗਿਆ ਸੀ। ਉਹ ਘਰੋਂ ਖੁਸ਼ੀ ਭਰੇ ਮਾਹੌਲ ਵਿੱਚ ਗਿਆ ਸੀ।

ਹਰਨੂਰ ਦੇ ਤਾਏ ਦਾ ਕਹਿਣਾ ਹੈ ਕਿ ਉਸ ਦਾ ਆਪਣਾ ਪੁੱਤਰ ਵੀ ਹਰਨੂਰ ਦੇ ਨਾਲ ਚਲਾ ਗਿਆ। ਹਰਨੂਰ ਉਸ ਨੂੰ ਕਹਿਣ ਲੱਗਾ ਕਿ ਤੂੰ ਜਾਹ। ਉਹ ਖੁਦ ਬੱਸ ਚੜ੍ਹ ਜਾਵੇਗਾ। ਉਨ੍ਹਾਂ ਦੇ ਪੁੱਤਰ ਨੇ ਘਰ ਆ ਕੇ ਆਪਣੀ ਮਾਸੀ ਨੂੰ ਦੱਸਿਆ ਕਿ ਹਰਨੂਰ ਅਜੇ ਬੱਸ ਨਹੀਂ ਚੜ੍ਹਿਆ। ਜਿਸ ਕਰਕੇ ਹਰਨੂਰ ਦੀ ਮਾਂ ਅਤੇ ਉਨ੍ਹਾਂ ਦਾ ਪੁੱਤਰ ਜਦੋਂ ਦੁਬਾਰਾ ਉੱਥੇ ਗਏ ਤਾਂ ਹਰਨੂਰ ਦਾ ਬੈਗ ਉੱਥੇ ਪਿਆ ਸੀ ਪਰ ਹਰਨੂਰ ਨਹੀਂ ਸੀ। ਹਰਨੂਰ ਦੇ ਤਾਏ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਉਸੇ ਵੇਲੇ ਭਾਲ ਸ਼ੁਰੂ ਕਰ ਦਿੱਤੀ ਅਤੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ।

ਪੁਲੀਸ ਵੀ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਅਗਲੇ ਦਿਨ ਛੱਪੜ ਵਿੱਚੋਂ ਹੀ ਹਰਨੂਰ ਦੀ ਬੈਲਟ ਨਜ਼ਰ ਆਈ। ਜਦੋਂ ਉਨ੍ਹਾਂ ਨੇ ਗੌਰ ਨਾਲ ਦੇਖਿਆ ਤਾਂ ਬੱਚੇ ਦੀ ਮ੍ਰਿਤਕ ਦੇਹ ਮਿਲ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਖੁੰ ਦ ਕ ਨਹੀਂ ਹੈ। ਉਹ ਇਹ ਵੀ ਨਹੀਂ ਜਾਣਦੇ ਕਿ ਇਹ ਮੰ ਦ ਭਾ ਗੀ ਘਟਨਾ ਕਿਵੇਂ ਵਾਪਰੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 12 ਤਰੀਕ ਨੂੰ ਲਗਭਗ 12 ਵਜੇ 14 ਸਾਲਾ ਬੱਚੇ ਹਰਨੂਰ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ।

ਜਿਸ ਕਰਕੇ ਪੁਲੀਸ ਤੁਰੰਤ ਪਿੰਡ ਛਾਪਿਆਂਵਾਲੀ ਵਿਖੇ ਪਹੁੰਚੀ ਸੀ। ਪੁਲੀਸ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਉੱਤੇ ਵੀ ਚੌਕਸੀ ਵਧਾ ਦਿੱਤੀ ਸੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਅਗਲੇ ਦਿਨ ਸਵੇਰੇ ਬੱਚੇ ਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਵਿੱਚੋਂ ਹੀ ਮਿਲ ਗਈ ਹੈ। ਇਹ ਛੱਪੜ ਪਰਿਵਾਰ ਦੇ ਘਰ ਦੇ ਬਿਲਕੁਲ ਨੇੜੇ ਹੀ ਹੈ। ਪੁਲੀਸ ਨੇ ਇਤਲਾਹ ਮਿਲਣ ਤੇ ਵੀ ਛੱਪੜ ਵਿੱਚੋਂ ਭਾਲ ਕਰਵਾਈ ਸੀ ਪਰ ਮ੍ਰਿਤਕ ਦੇਹ ਛੱਪੜ ਦੇ ਦੂਸਰੇ ਪਾਸੇ ਤੋਂ ਮਿਲੀ ਹੈ।

ਇਹ ਛੱਪੜ 20 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਮਾਮਲਾ ਤਾਂ ਪਹਿਲਾਂ ਹੀ ਦਰਜ ਕੀਤਾ ਸੀ ਪਰ ਹੁਣ ਧਾਰਾ ਵਿਚ 302 ਦਾ ਵਾਧਾ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *