ਦਰਬਾਰ ਸਾਹਿਬ ਮੱਥਾ ਟੇਕਣ ਆਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਕੀ ਸੋਚਕੇ ਆਏ ਸੀ ਤੇ ਕੀ ਹੋ ਗਿਆ

ਕੁਝ ਲੋਕਾਂ ਦਾ ਧੰਦਾ ਹੀ ਮਾੜੇ ਕੰਮ ਕਰਕੇ ਪੈਸੇ ਬਣਾਉਣਾ ਹੈ। ਇਹ ਲੋਕ ਵਾਰ ਵਾਰ ਅਜਿਹੇ ਕੰਮ ਕਰਦੇ ਹਨ। ਪੁਲਿਸ ਇਨ੍ਹਾਂ ਨੂੰ ਫੜਕੇ ਚੰਗਾ ਸਬਕ ਸਿਖਾਉਂਦੀ ਹੈ ਪਰ ਫੇਰ ਵੀ ਇਹ ਇਨ੍ਹਾਂ ਕੰਮਾਂ ਤੋਂ ਨਹੀਂ ਟਲਦੇ। ਦੁਬਾਰਾ ਫੇਰ ਇਹ ਲੋਕ ਅਜਿਹਾ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਇਹ ਮਾਮਲਾ ਗੁਰੂ ਦੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਕੋਲਕਤਾ ਸ਼ਹਿਰ ਤੋਂ ਅੰਮ੍ਰਿਤਸਰ ਘੁੰਮਣ ਆਏ ਪਤੀ-ਪਤਨੀ ਦੀ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਲੁੱਟ ਖੋਹ ਕੀਤੀ ਗਈ।

ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਪੁਲਿਸ ਕੈਮਰੇ ਚੈੱਕ ਕਰ ਰਹੀ ਹੈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਮੋਟਰਸਾਈਕਲ ਸਵਾਰ ਵਿਅਕਤੀ ਪਤਨੀ ਦਾ ਪਰਸ ਲੈ ਕੇ ਫਰਾਰ ਹੋ ਗਿਆ। ਸਰੋਜ ਗੱਗੜ ਨਾਮਕ ਔਰਤ ਨੇ ਜਾਣਕਾਰੀ ਦਿੱਤੀ ਕਿ ਉਹ ਪਹਿਲੀ ਵਾਰ ਕੋਲਕਤਾ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ। ਪ੍ਰਸ਼ਾਦਾ ਪਾਣੀ ਛੱਕਕੇ ਉਹ ਇਕ ਆਟੋ ਵਿਚ ਵਾਪਿਸ ਹੋਟਲ ਜਾ ਰਹੇ ਸਨ। ਇਸੀ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਉਨ੍ਹਾਂ ਦਾ ਪਰਸ ਖਿੱਚ ਕੇ ਲੈ ਗਿਆ।

ਉਨਾਂ ਵਲੋਂ ਪਰਸ ਬੜੀ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਜਿਸ ਕਾਰਨ ਉਹ ਆਟੋ ਤੋਂ ਥੱਲੇ ਡਿੱਗ ਗਏ ਅਤੇ ਉਨ੍ਹਾਂ ਨੂੰ ਸੱ-ਟਾਂ ਵੀ ਲੱਗੀਆਂ। ਇਸ ਪਰਸ ਵਿਚ ਉਨ੍ਹਾਂ ਦੇ ਜਰੂਰੀ ਕਾਗਜ ਕ੍ਰੈਡਿਟ ਕਾਰਡ, ਅਧਾਰ ਕਾਰਡ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਦੇ ਨਾਲ ਨਾਲ ਲਗਭਗ 20 ਹਜ਼ਾਰ ਰੁਪਏ ਵੀ ਸਨ। ਆਟੋ ਚਾਲਕ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਸਵਾਰੀਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਪਾਰਕ ਤੋਂ ਮੈਰਿਟ ਹੋਟਲ ਛੱਡਣਾ ਸੀ। ਇਕ ਲੜਕਾ ਆਇਆ, ਜਿਸ ਨੇ ਚੱਲਦੇ ਆਟੋ ਵਿਚੋਂ ਹੀ ਆਟੋ ਵਿਚ ਬੈਠੀ ਔਰਤ ਦਾ ਪਰਸ ਖਿੱਚ ਲਿਆ, ਜਿਸ ਕਾਰਨ ਉਹ ਥੱਲੇ ਡਿੱਗ ਪਈ।

ਹਨੇਰਾ ਹੋਣ ਕਰਕੇ ਉਹ ਲੁਟੇਰੇ ਨੂੰ ਪਹਿਚਾਣ ਨਹੀਂ ਪਾਏ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇ.ਐੱਸ ਹੋਟਲ ਦੇ ਬਾਹਰ ਪਤੀ-ਪਤਨੀ ਆਟੋ ਵਿਚ ਜਾ ਰਹੇ ਸਨ ਕਿ ਪਿੱਛੋ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ ਦਾ ਪਰਸ ਖੋਹ ਲਿਆ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੇਖ ਕੇ ਜੋ ਵੀ ਸਾਹਮਣੇ ਆਵੇਗਾ, ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *