ਭੈਣ ਦੇ ਵਿਆਹ ਲਈ ਮੁੰਡਾ ਆਇਆ ਸੀ ਪੈਸੇ ਜਮਾ ਕਰਵਾਉਣ, ਦੇਖੋ ਕਿਵੇਂ ਸਾਰੇ ਨੋਟ ਬਣ ਗਏ ਕਾਗਜ

ਅੱਜਕੱਲ੍ਹ ਲੋਕ ਹੱਥਾਂ ਤੇ ਸਰੋਂ ਜਮਾਉਂਦੇ ਫਿਰਦੇ ਹਨ। ਪਤਾ ਨਹੀਂ ਕਦੋਂ ਕਿਸੇ ਨਾਲ ਧੋਖਾ ਹੋ ਜਾਵੇ। ਜਲੰਧਰ ਵਿਖੇ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਦੇ ਨਾਮ ਤੇ ਇਕ ਲੜਕੇ ਅਮਨ ਨਾਲ 50 ਹਜ਼ਾਰ ਰੁਪਏ ਦਾ ਧੋਖਾ ਹੋਣ ਦੀ ਖਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਮਨ ਨੇ ਦੱਸਿਆ ਹੈ ਕਿ ਉਹ ਬੈਂਕ ਵਿੱਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਆਇਆ ਸੀ, ਕਿਉਂਕਿ ਉਸ ਦੀ ਭੈਣ ਦਾ ਵਿਆਹ ਹੈ। ਉੱਥੇ ਉਸ ਨੂੰ ਇਕ ਸਰਦਾਰ ਅਤੇ ਇਕ ਹੋਰ ਵਿਅਕਤੀ ਮਿਲੇ।

ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਵੀ ਪੈਸੇ ਜਮ੍ਹਾਂ ਕਰਵਾਉਣੇ ਹਨ। ਇਸ ਲਈ ਅਮਨ ਉਨ੍ਹਾਂ ਨਾਲ ਆ ਜਾਵੇ, ਉਹ ਦੂਜੇ ਪਾਸੇ ਪੈਸੇ ਜਮ੍ਹਾ ਕਰਵਾ ਦੇਣਗੇ। ਅਮਨ ਦੇ ਦੱਸਣ ਮੁਤਾਬਕ ਉਹ ਉਸ ਨੂੰ ਹੋਰ ਪਾਸੇ ਲੈ ਆਏ ਅਤੇ ਉਸ ਦੇ ਹੱਥ ਵਿੱਚ ਇੱਕ ਰੁਮਾਲ ਫੜਾ ਕੇ ਕਹਿਣ ਲੱਗੇ ਕਿ ਇਹ ਉਨ੍ਹਾਂ ਦਾ 2 ਲੱਖ ਰੁਪਿਆ ਸਾਂਭ ਕੇ ਰੱਖੇ। ਉਨੀ ਦੇਰ ਉਹ ਉਸ ਦੇ 50 ਹਜ਼ਾਰ ਰੁਪਏ ਜਮ੍ਹਾ ਕਰਵਾ ਕੇ ਆ ਰਹੇ ਹਨ। ਅਮਨ ਉਨ੍ਹਾਂ ਨੂੰ ਉੱਥੇ ਖੜ੍ਹਾ ਉਡੀਕਦਾ ਰਿਹਾ ਪਰ ਉਹ ਵਾਪਸ ਨਹੀਂ ਆਏ।

ਜਿਸ ਕਰਕੇ ਉਹ ਆਪਣੇ ਘਰ ਵਾਪਸ ਚਲਾ ਗਿਆ। ਘਰ ਜਾ ਕੇ ਉਸ ਨੇ ਦੇਖਿਆ ਰੁਮਾਲ ਵਿੱਚ ਕਾਗਜ ਲਪੇਟੇ ਹੋਏ ਸਨ। ਅਮਨ ਦੀ ਭੈਣ ਰੇਨੂ ਨੇ ਦੱਸਿਆ ਹੈ ਕਿ ਅਮਨ ਉਸ ਦੇ ਵਿਆਹ ਲਈ 50 ਹਜਾਰ ਰੁਪਏ ਜਮ੍ਹਾਂ ਕਰਵਾਉਣ ਗਿਆ ਸੀ। ਉੱਥੇ ਉਹ ਕਿਸੇ ਤੇ ਭਰੋਸਾ ਕਰ ਬੈਠਾ। ਜਿਸ ਕਰਕੇ ਉਸ ਨਾਲ ਧੋਖਾ ਹੋ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕਾ ਅਮਨ ਪੰਜਾਬ ਨੈਸ਼ਨਲ ਬੈਂਕ ਵਿਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਆਇਆ ਸੀ।

ਉਸ ਨੂੰ 2 ਬੰਦੇ ਕਹਿਣ ਲੱਗੇ ਕਿ ਉਸ ਦੇ ਪੈਸੇ ਸੋਢਲ ਚੌਕ ਵਿੱਚ ਜਮ੍ਹਾਂ ਕਰਵਾ ਦੇਣਗੇ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਅਮਨ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਪਰੋਕਤ ਵਿਅਕਤੀ ਉਸ ਨੂੰ 2 ਲੱਖ ਰੁਪਏ ਦੇ ਰੂਪ ਵਿੱਚ ਰੁਮਾਲ ਵਿੱਚ ਲਪੇਟ ਕੇ ਕਾਗਜ਼ ਦੇ ਗਏ ਅਤੇ ਉਸ ਦੇ 50 ਹਜ਼ਾਰ ਰੁਪਏ ਲੈ ਕੇ ਖਿਸਕ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਮਨ ਕੋਲ ਬੈਂਕ ਵਿਚ ਖਡ਼੍ਹੇ ਤਾਂ ਨਜ਼ਰ ਆਉਂਦੇ ਹਨ ਪਰ ਸੀਸੀਟੀਵੀ ਵਿਚ ਪੈਸੇ ਦਾ ਲੈਣ ਦੇਣ ਨਜ਼ਰ ਨਹੀਂ ਆ ਰਿਹਾ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *