ਸੜਕ ਤੇ ਪਏ ਲਾਵਾਰਿਸ ਬੈਗ ਨੇ ਪਾਈ ਪੁਲਿਸ ਨੂੰ ਭਾਜੜ, ਖੋਲਕੇ ਦੇਖਿਆ ਤਾਂ ਵਿਚੋਂ ਦੇਖੋ ਕੀ ਨਿਕਲਿਆ

15 ਅਗਸਤ ਦੇ ਸਬੰਧ ਵਿੱਚ ਮੁਲਕ ਵਿੱਚ ਥਾਂ ਥਾਂ ਤੇ ਪੁਲੀਸ ਵੱਲੋਂ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪੈ ਸਕੇ। ਆਜ਼ਾਦੀ ਦਿਵਸ ਦੇ ਸਬੰਧ ਵਿੱਚ ਥਾਂ ਥਾਂ ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿੱਥੇ ਪ੍ਰਮੁੱਖ ਸ਼ਖ਼ਸੀਅਤਾਂ ਦੁਆਰਾ ਤਿਰੰਗਾ ਲਹਿਰਾਇਆ ਜਾਂਦਾ ਹੈ। ਬਠਿੰਡਾ ਦੇ ਨਿਰੰਕਾਰੀ ਭਵਨ ਦੇ ਮੇਨ ਰੋਡ ਤੇ ਪਏ ਇੱਕ ਲਾਵਾਰਸ ਬੈਗ ਨੇ ਸ਼ਹਿਰ ਵਿੱਚ ਭਾਜੜ ਪਾ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਇਸ ਰੋਡ ਤੋਂ ਆਵਾਜਾਈ ਬੰਦ ਕਰਵਾਈ ਪਰ ਬਾਅਦ ਵਿੱਚ ਇਸ ਬੈਗ ਦਾ ਮਾਲਕ ਵੀ ਆ ਪਹੁੰਚਿਆ।

ਜਿਸ ਦਾ ਕਹਿਣਾ ਸੀ ਕਿ ਉਹ ਬੈਗ ਭੁੱਲ ਗਿਆ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਨਿਰੰਕਾਰੀ ਭਵਨ ਦੇ ਮੇਨ ਰੋਡ ਤੇ ਇਕ ਬੈਗ ਪਿਆ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੈਗ ਤੇ ਗੋਲਡ ਮੈਡਲ ਲਿਖਿਆ ਹੋਇਆ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਪੀਏਪੀ ਦੀ ਟੀਮ ਨੂੰ ਬੁਲਾਇਆ ਗਿਆ ਤਾਂ ਕਿ

ਜੇਕਰ ਇਸ ਬੈਗ ਵਿੱਚ ਕੋਈ ਧਮਾਕੇ ਵਾਲਾ ਪਦਾਰਥ ਹੋਵੇ ਤਾਂ ਉਸ ਨੂੰ ਨ ਸ਼ ਟ ਕੀਤਾ ਜਾ ਸਕੇ। ਪੁਲੀਸ ਵੱਲੋਂ ਇਸ ਰੋਡ ਤੋਂ ਆਵਾਜਾਈ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲੀਸ ਵੱਲੋਂ ਪੂਰੀ ਚੌਕਸੀ ਨਾਲ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਸੀ। ਅਧਿਕਾਰੀ ਦੇ ਦੱਸਣ ਮੁਤਾਬਕ 4 ਘੰਟੇ ਬਾਅਦ ਉਨ੍ਹਾਂ ਕੋਲ ਬਠਿੰਡਾ ਦਾ ਹੀ ਰਹਿਣ ਵਾਲਾ ਦਿਪੇਸ਼ ਸਿੰਗਲਾ ਨਾਮ ਦਾ ਇਕ ਵਿਅਕਤੀ ਪਹੁੰਚਿਆ।

ਜਿਸ ਦਾ ਕਹਿਣਾ ਹੈ ਕਿ ਇਹ ਬੈਗ ਉਸ ਦਾ ਹੈ। ਉਹ ਇਸ ਬੈਗ ਨੂੰ ਇੱਥੇ ਭੁੱਲ ਗਿਆ ਸੀ ਅਤੇ ਬੈਗ ਵਿੱਚ ਇਲੈਕਟ੍ਰਾਨਿਕ ਪਲੇਟਾਂ ਹਨ। ਪੁਲੀਸ ਵੱਲੋਂ ਦਿਪੇਸ਼ ਸਿੰਗਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਬੈਗ ਕਾਰਨ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਨੂੰ ਵਖ਼ਤ ਪਿਆ ਰਿਹਾ। ਸਾਰੀ ਸਥਿਤੀ ਸਪਸ਼ਟ ਹੋ ਜਾਣ ਤੇ ਉਨ੍ਹਾਂ ਨੇ ਸੁਖ ਦਾ ਸਾਹ ਲਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *