ਘਰੋਂ ਸਕੂਲ ਗਏ ਸੀ ਬੱਚੇ ਪਰ ਵਾਪਸ ਨਾ ਆਏ ਮੁੜਕੇ, ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਅੱਜਕੱਲ੍ਹ ਬੱਚੇ ਲਾਪਤਾ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਕਿ ਮੰਦਭਾਗਾ ਹੈ। ਅਜੇ ਕੁਝ ਦਿਨ ਪਹਿਲਾਂ ਛਾਪਿਆਂ ਵਾਲੀ ਪਿੰਡ ਦੇ ਹਰਨੂਰ ਨਾਮ ਦੇ ਬੱਚੇ ਦੀ ਘਟਨਾ ਲੋਕਾਂ ਨੂੰ ਭੁੱਲੀ ਨਹੀਂ ਸੀ। ਹੁਣ ਤਰਨਤਾਰਨ ਦੇ ਖਡੂਰ ਸਾਹਿਬ ਤੋਂ ਸਰਕਾਰੀ ਸਕੂਲ ਦੇ 2 ਬੱਚਿਆਂ ਦੇ ਲਾਪਤਾ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਲੱਭ ਰਿਹਾ ਹੈ। ਪਰਮਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਗੁਰਦੁਆਰਾ ਸਾਹਿਬ ਮਾਤਾ ਖੀਵੀ ਵਿਖੇ ਰਹਿੰਦੇ ਹਨ। ਉਨ੍ਹਾਂ ਦਾ ਪੁੱਤਰ ਗੁਰਮੀਤ ਸਿੰਘ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ।

ਉਹ ਖ਼ੁਦ ਆਪਣੇ ਪੁੱਤਰ ਨੂੰ ਸਕੂਲ ਛੱਡ ਕੇ ਆਏ ਸਨ ਪਰ ਉਨ੍ਹਾਂ ਦਾ ਪੁੱਤਰ ਵਾਪਸ ਘਰ ਨਹੀਂ ਆਇਆ। ਪੁਲੀਸ ਵੀ ਬੱਚੇ ਨੂੰ ਭਾਲ ਰਹੀ ਹੈ। ਪਰਮਜੀਤ ਕੌਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਿਆ ਜਾਵੇ। ਇਕ ਹੋਰ ਵਿਅਕਤੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਪਿ੍ੰਸ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ। ਉਹ ਘਰੋਂ ਸਕੂਲ ਬੈਗ ਲੈ ਕੇ ਪੜ੍ਹਨ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਨ੍ਹਾਂ ਦੇ ਪੁੱਤਰ ਤੋਂ ਬਿਨਾਂ ਇਕ ਹੋਰ ਲੜਕਾ ਵੀ ਲਾਪਤਾ ਹੋਇਆ ਹੈ।

ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਘਰੋਂ ਤਾਂ ਦੋਵੇਂ ਬੱਚੇ ਅਲੱਗ ਅਲੱਗ ਗਏ ਸਨ। ਉਹ ਖੁਦ ਵੀ ਬੱਚੇ ਨੂੰ ਲੱਭ ਰਹੇ ਹਨ ਅਤੇ ਪੁਲੀਸ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲੀਸ ਨੇ ਬਾਜ਼ਾਰ ਵਿਚ ਸੀ ਸੀ ਟੀ ਵੀ ਵੀ ਖੰਘਾਲੇ ਹਨ। ਪਰਮਜੀਤ ਸਿੰਘ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਿਆ ਜਾਵੇ। ਬਚਿੱਤਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਇਹ ਦੋਵੇਂ ਬੱਚੇ ਸਕੂਲ ਗਏ ਸਨ। ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਇੱਕ ਬੱਚੇ ਦੀ ਮਾਂ ਦੇ ਦੱਸਣ ਮੁਤਾਬਕ ਉਹ ਖ਼ੁਦ ਬੱਚੇ ਨੂੰ ਸਕੂਲ ਛੱਡ ਕੇ ਆਏ ਹਨ।

ਜਦੋਂ ਉਨ੍ਹਾਂ ਨੇ ਸਕੂਲ ਜਾ ਕੇ ਪਤਾ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੀ ਜਮਾਤ ਵਿੱਚ ਹਾਜ਼ਰੀ ਹੀ ਨਹੀਂ ਹੈ। ਦੋਵੇਂ ਪਰਿਵਾਰ ਕਈ ਦਿਨਾਂ ਤੋਂ ਬੱਚਿਆਂ ਨੂੰ ਲੱਭ ਰਹੇ ਹਨ ਪਰ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ। ਬਚਿੱਤਰ ਸਿੰਘ ਨੇ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਲੱਭਿਆ ਜਾਵੇ। ਕਿਧਰੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਉਨ੍ਹਾਂ ਨੇ ਪਿਛਲੇ ਦਿਨੀਂ ਵਾਪਰੀ ਛਾਪਿਆਂਵਾਲੀ ਪਿੰਡ ਦੇ ਬੱਚੇ ਹਰਨੂਰ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *