ਪਤੀ ਨੇ ਘਰਵਾਲੀ ਮਾਰਤੀ ਸਿਰ ਚ ਇੱਟ ਮਾਰਕੇ, ਹਾਲਤ ਦੇਖ ਪੁਲਿਸ ਵਾਲੇ ਵੀ ਕੰਬ ਗਏ

ਦਾਰੂ ਪੀਣ ਦਾ ਆਦੀ ਆਦਮੀ ਦਾਰੂ ਦੇ ਲੋਰ ਵਿੱਚ ਕਦੇ ਵੀ ਕੋਈ ਗ਼ਲਤ ਕਦਮ ਉਠਾ ਸਕਦਾ ਹੈ। ਉਸ ਦੀ ਸਭ ਤੋਂ ਅਹਿਮ ਜ਼ਰੂਰਤ ਦਾਰੂ ਹੀ ਹੁੰਦੀ ਹੈ ਅਤੇ ਦਾਰੂ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿੱਚ ਚਾਂਦਪੁਰ ਦੇ ਜਬਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਮਾਲਤੀ ਦੇਵੀ ਦੇ ਸਿਰ ਵਿਚ ਇੱਟ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਹੈ। ਪੁਲੀਸ ਨੇ ਮ੍ਰਿਤਕ ਦੇਹ ਕਬਜੇ ਵਿਚ ਲੈ ਕੇ ਜਬਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਜਬਰ ਸਿੰਘ ਦੇ ਗੁਆਂਢੀਆਂ ਨੂੰ ਜਦੋਂ ਉਸ ਦੇ ਘਰ ਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਮਕਾਨ ਦੀ ਛੱਤ ਤੇ ਇਕ ਔਰਤ ਦੀ ਮ੍ਰਿਤਕ ਦੇਹ ਪਈ ਦੇਖੀ। ਜਿਸ ਕਰਕੇ ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਬਰ ਸਿੰਘ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਉਹ ਆਪ ਘਰ ਤੋਂ ਦੌੜ ਗਿਆ ਸੀ। ਪੁਲੀਸ ਨੂੰ ਛੱਤ ਉੱਤੋਂ ਮਾਲਤੀ ਦੇਵੀ ਦੀ ਮ੍ਰਿਤਕ ਦੇਹ ਪਈ ਮਿਲੀ।

ਕੋਲ ਹੀ ਕੁਝ ਇੱਟਾਂ ਪਈਆਂ ਸਨ, ਜਿਨ੍ਹਾਂ ਤੇ ਲਾਲ ਰੰਗ ਦੇ ਨਿਸ਼ਾਨ ਦੱਸਦੇ ਸਨ ਕਿ ਇਨ੍ਹਾ ਇੱਟਾਂ ਨਾਲ ਹੀ ਵਾਰ ਕਰਕੇ ਮਾਲਤੀ ਦੇਵੀ ਦਾ ਸਿਰ ਭੰਨਿਆ ਗਿਆ ਹੈ। ਪੁਲੀਸ ਨੇ ਮਾਲਤੀ ਦੇਵੀ ਦੇ ਸਬੰਧੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸ ਟਮਾ ਰ ਟਮ ਲਈ ਭੇਜ ਦਿੱਤਾ ਹੈ । ਮ੍ਰਿਤਕ ਦੇਹ 2-3 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਜਬਰ ਸਿੰਘ ਅਤੇ ਮਾਲਤੀ ਦੇਵੀ ਦੀ ਇੱਕ ਧੀ ਵੀ ਸੀ, ਜੋ ਸਾਲ ਭਰ ਤੰਦਰੁਸਤ ਨਾ ਰਹਿਣ ਕਰਕੇ ਦਵਾਈ ਦੀ ਘਾਟ ਕਾਰਨ ਦਮ ਤੋੜ ਗਈ।

ਦਾਰੂ ਦਾ ਆਦੀ ਜਬਰ ਸਿੰਘ ਦਾਰੂ ਦੀ ਲੋਰ ਵਿੱਚ ਅਕਸਰ ਹੀ ਘਰ ਵਿੱਚ ਕ-ਲੇ-ਸ਼ ਰੱਖਦਾ ਸੀ। ਦੱਸਿਆ ਜਾਂਦਾ ਹੈ ਕਿ 3 ਦਿਨ ਪਹਿਲਾਂ ਵੀ ਪਤੀ ਪਤਨੀ ਵਿਚਕਾਰ ਕਲੇਸ਼ ਹੋਇਆ ਸੀ। ਜਿਸ ਤੋਂ ਬਾਅਦ ਇਹ ਘਟਨਾ ਵਾਪਰ ਗਈ ਅਤੇ ਜਬਰ ਸਿੰਘ ਮਿ੍ਤਕ ਦੇਹ ਨੂੰ ਘਰ ਦੀ ਛੱਤ ਉੱਤੇ ਸੁੱਟ ਕੇ ਘਰ ਨੂੰ ਤਾਲਾ ਲਗਾ ਕੇ ਦੌੜ ਗਿਆ। ਪੁਲੀਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Leave a Reply

Your email address will not be published. Required fields are marked *