ਪਤੀ ਨੇ ਪਤਨੀ ਨਾਲ ਕਰ ਦਿੱਤਾ ਵੱਡਾ ਦਿਲ ਦਹਲਾਊ ਕਾਂਡ, 7 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪਤੀ ਪਤਨੀ ਵਿਚਕਾਰ ਇਕ ਦੂਸਰੇ ਤੇ ਸ਼ੱਕ ਦੀ ਭਾਵਨਾ ਘਰ ਨੂੰ ਉਜਾੜਨ ਵਿਚ ਵੱਡਾ ਰੋਲ ਅਦਾ ਕਰਦੀ ਹੈ। ਕਪੂਰਥਲਾ ਵਿੱਚ ਸ਼ਪੀਆ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਆਇਆ ਹੈ। ਸ਼ਪੀਆ ਦੀ ਮਾਂ ਅਤੇ ਭੈਣ ਨੇ ਇਸ ਮਾਮਲੇ ਲਈ ਸ਼ਪੀਆ ਦੇ ਪਤੀ ਨੂੰ ਹੀ ਦੋਸ਼ੀ ਠਹਿਰਾਇਆ ਹੈ। ਮ੍ਰਿਤਕਾ ਦੀ ਭੈਣ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਮ੍ਰਿਤਕਾ ਨੇ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦਾ ਸਹੁਰਾ ਪਰਿਵਾਰ ਕਸਾਬਾ ਮੁਹੱਲੇ ਵਿੱਚ ਰਹਿੰਦਾ ਹੈ।

ਇੱਥੇ ਹੀ ਉਨ੍ਹਾਂ ਦਾ ਘਰ ਅਤੇ ਦੁਕਾਨ ਹੈ। ਉਂਝ ਉਹ ਬਿਜਨੌਰ ਦੇ ਰਹਿਣ ਵਾਲੇ ਹਨ। ਸ਼ਪੀਆ ਦੀ ਭੈਣ ਦੇ ਦੱਸਣ ਮੁਤਾਬਕ ਅਜੇ ਇਕ ਦਿਨ ਪਹਿਲਾਂ ਉਸ ਦੀ ਸ਼ਪੀਆ ਨਾਲ ਫੋਨ ਤੇ ਗੱਲ ਹੋਈ ਸੀ। ਉਸ ਦਾ ਕਹਿਣਾ ਹੈ ਕਿ ਸ਼ਪੀਆ ਦੇ ਪਤੀ ਦੇ ਕਿਸੇ ਲੜਕੀ ਨਾਲ ਗਲਤ ਸਬੰਧ ਸਨ। ਜਿਸ ਕਰਕੇ ਉਸ ਨੇ ਸ਼ਪੀਆ ਨੂੰ ਰਸਤੇ ਵਿੱਚੋਂ ਹਟਾ ਦਿੱਤਾ। ਉਹ ਦਾਜ ਵੀ ਮੰਗਦਾ ਰਹਿੰਦਾ ਸੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਹੈ ਕਿ ਮ੍ਰਿਤਕਾ ਸ਼ਾਮ ਨੂੰ 5 ਵਜੇ ਉਨ੍ਹਾਂ ਕੋਲ ਆਈ ਸੀ ਪਰ ਰਾਤ ਨੂੰ 11 ਵਜੇ ਮ੍ਰਿਤਕਾ ਦਾ ਪਤੀ ਉਸ ਨੂੰ ਆਪਣੇ ਨਾਲ ਲੈ ਗਿਆ।

ਰਾਤ ਨੂੰ ਇੱਕ ਵਜੇ ਉਸ ਨੇ ਆਪਣੇ ਭਰਾ ਅਤੇ ਬਾਕੀ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ। ਸ਼ਪੀਆ ਦੀ ਮਾਂ ਨੇ ਦੱਸਿਆ ਹੈ ਕਿ ਜਦੋਂ ਉਹ ਸਵੇਰੇ ਆਪਣੀ ਧੀ ਦੇ ਸਹੁਰੇ ਘਰ ਪਹੁੰਚੇ ਤਾਂ ਉਸ ਦੀ ਜਾਨ ਜਾ ਚੁੱਕੀ ਸੀ ਅਤੇ ਉਸ ਦੇ ਮੂੰਹ ਨੂੰ ਕੀੜੀਆਂ ਲੱਗੀਆਂ ਹੋਈਆਂ ਸਨ। ਮ੍ਰਿਤਕਾ ਦੀ ਸੱਸ ਦੇ ਦੱਸਣ ਮੁਤਾਬਕ ਮ੍ਰਿਤਕਾ ਜਦੋਂ ਰਾਤ ਨੂੰ ਵਾਪਸ ਆਈ ਤਾਂ ਉਹ ਸੁੱਤੇ ਪਏ ਸਨ। ਇਸ ਲਈ ਉਹ ਨਹੀਂ ਜਾਣਦੇ ਕਿ ਘਟਨਾ ਕਿਵੇਂ ਵਾਪਰੀ ਹੈ?

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਜ਼ਮੀਨਾਂ ਬੇਗਮ ਨਾਂ ਦੀ ਔਰਤ ਨੇ ਬਿਆਨ ਲਿਖਾਇਆ ਹੈ ਕਿ ਉਸ ਦੀ ਧੀ ਦੀ ਜਾਨ ਲੈ ਲਈ ਗਈ ਹੈ। ਇਨ੍ਹਾਂ ਪਤੀ ਪਤਨੀ ਵਿਚਕਾਰ ਕ-ਲੇ-ਸ਼ ਰਹਿੰਦਾ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਰਿਵਾਰ ਦੀ ਰਿਹਾਇਸ਼ ਸਬਜ਼ੀ ਮੰਡੀ ਦੇ ਪਿੱਛੇ ਕਸਬਾ ਮੁਹੱਲੇ ਵਿੱਚ ਹੈ। ਪਤਨੀ ਨੂੰ ਆਪਣੇ ਪਤੀ ਤੇ ਸ਼ੱਕ ਸੀ ਕਿ ਉਸ ਦਾ ਕਿਸੇ ਨਾਲ ਪ੍ਰੇਮ ਚੱਕਰ ਹੈ। ਪਤੀ ਤੇ ਦਾਜ ਮੰਗਣ ਦੇ ਦੋਸ਼ ਹਨ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *