ਪੁਲਿਸ ਨੇ ਸੁਲਝਾਈ ਘਰ ਚ ਹੋਈ ਚੋਰੀ ਦੀ ਗੁਥੀ, ਚੋਰ ਦੀ ਮਾਂ ਟੋਹਰ ਨਾਲ ਘੁੰਮ ਰਹੀ ਸੀ ਗਹਿਣੇ ਪਾਕੇ

ਕੁਝ ਮਾੜੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਕ ਨਾ ਇੱਕ ਦਿਨ ਇਨ੍ਹਾਂ ਨੇ ਪੁਲਿਸ ਦੇ ਅੜਿੱਕੇ ਆ ਹੀ ਜਾਣਾ ਹੈ। ਕਿਉਂਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ ਹੱਥ ਲੱਗੀ, ਜਦੋਂ ਉਨ੍ਹਾਂ ਨੇ ਲੁੱਟ-ਖੋਹ ਕਰਨ ਵਾਲੇ 3 ਪੁਰਸ਼ ਅਤੇ 2 ਔਰਤਾਂ ਨੂੰ ਕਾਬੂ ਕੀਤਾ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਇੱਕ ਬਹੁਤ ਵੱਡਾ ਲੁੱ ਟ ਖੋ ਹ ਦਾ ਮਾਮਲਾ ਸਾਹਮਣੇ ਆਇਆ ਸੀ।

ਜਿਸ ਵਿੱਚ ਮਾਂ ਧੀ ਦੇ ਵੈਕਸੀਨ ਲਗਾਉਣ ਜਾਣ ਪਿਛੋਂ ਕਿਸੇ ਵੱਲੋਂ ਘਰ ਅੰਦਰ ਵੜ ਕੇ ਗਹਿਣੇ ਅਤੇ ਰੁਪਏ ਚੋ-ਰੀ ਕਰ ਲਏ ਗਏ ਸਨ। ਪੁਲੀਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਦਿਨ ਪਹਿਲਾਂ ਹੁਸ਼ਿਆਰਪੁਰ ਕਾਲੋਨੀ ਦਸੂਹਾ ਰੋਡ ਤੇ ਲੁੱ-ਟ ਖੋ-ਹ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ 20-22 ਤੋਲੇ ਸੋਨਾ ਅਤੇ ਕੁਝ ਰੁਪਏ ਚੋਰੀ ਕੀਤੇ ਗਏ ਸਨ। ਜਿੰਨਾ ਦੇ ਘਰ ਵਿਚ ਚੋਰੀ ਹੋਈ ਸੀ। ਉਹ ਇੱਕ ਰਿਟਾਇਰਡ ਅਧਿਆਪਿਕਾ ਹੈ, ਜਿਨ੍ਹਾਂ ਦੇ ਪਤੀ ਦੀ ਕੁਝ ਮਹੀਨੇ ਪਹਿਲਾਂ ਹੀ ਮੋਤ ਹੋ ਗਈ ਸੀ।

ਉਨ੍ਹਾਂ ਦੀ ਲੜਕੀ ਜੋ ਕਿ ਡਾਕਟਰ ਹੈ, ਜਿਸ ਦਾ ਅਕਤੂਬਰ ਵਿੱਚ ਵਿਆਹ ਰੱਖਿਆ ਹੋਇਆ ਸੀ। ਵਿਆਹ ਲਈ ਉਨ੍ਹਾਂ ਨੇ ਇਹ ਸਾਰਾ ਸੋਨਾ ਅਤੇ ਪੈਸਾ ਇਕੱਠਾ ਕੀਤਾ ਸੀ। ਉੱਚ ਅਧਿਕਾਰੀ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਤਿੰਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਤਕਨੀਕੀ ਢੰਗ ਨਾਲ ਇਸ ਕੇਸ ਨੂੰ ਹੱਲ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੂੰ ਚੋਰੀ ਹੋਇਆ ਸੋਨਾ ਮਿਲ ਗਿਆ ਹੈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਲੁਟੇਰੇ ਧਰਮਕੋਟ ਇਲਾਕੇ ਦੇ ਰਹਿਣ ਵਾਲੇ ਸਨ।

ਜੋ ਲੁੱਟ ਕਰਨ ਉਪਰੰਤ ਪਹਿਲਾਂ ਧਰਮਕੋਟ ਗਏ, ਫਿਰ ਜਵਾਲਾਜੀ ਚਲੇ ਗਏ। ਪੁਲੀਸ ਵੱਲੋਂ ਬਣਾਈਆਂ ਟੀਮਾਂ ਵਿਚੋਂ ਇਕ ਟੀਮ ਧਰਮਕੋਟ ਪਹੁੰਚੀ ਅਤੇ ਦੂਜੀ ਜਵਾਲਾਜੀ ਪਹੁੰਚੀ। ਜਦੋਂ ਪੁਲਿਸ ਟੀਮ ਜਵਾਲਾਜੀ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਟੇਰੇ ਧਰਮਕੋਟ ਜਾ ਰਹੇ ਹਨ। ਇਸ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ 3 ਬੰਦੇ ਅਤੇ 2 ਔਰਤਾਂ ਜੋ ਇੱਕ ਦੀ ਮਾਂ ਅਤੇ ਇੱਕ ਦੀ ਪਤਨੀ ਹੈ, ਨੂੰ ਰੋਕਿਆ ਗਿਆ। ਇਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਸਾਰਾ ਸਮਾਨ ਮਿਲ ਗਿਆ ਹੈ। ਇਨ੍ਹਾਂ ਵਲੋਂ ਪਹਿਲਾਂ ਵੀ ਅਜਿਹੇ ਹੀ ਕੰਮ ਕੀਤੇ ਜਾਂਦੇ ਹਨ।

ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੁੱਟ-ਖੋਹ ਕਰਨ ਵਾਲੀਆਂ ਔਰਤਾਂ ਵੱਲੋਂ ਗਹਿਣੇ ਖੁਦ ਹੀ ਪਾਏ ਹੋਏ ਸਨ। ਪੁਲਿਸ ਦੀ ਮਿਹਨਤ ਸਦਕਾ ਇਨ੍ਹਾਂ ਨੂੰ ਫੜ ਲਿਆ ਗਿਆ ਅਤੇ ਇਨ੍ਹਾਂ ਕੋਲੋਂ ਸਾਰਾ ਸਮਾਨ ਵੀ ਕਬਜੇ ਵਿੱਚ ਲੈ ਲਿਆ ਗਿਆ। ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਰਿ ਮਾਂ ਡ ਲਈ ਭੇਜਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਪਤਾ ਕੀਤਾ ਜਾਵੇਗਾ ਕਿ ਹੋਰ ਕਿੱਥੇ-ਕਿੱਥੇ ਚੋਰੀ ਕੀਤੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *