ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਘਰ ਪਿਆ ਸੋਗ, ਲੱਗਾ ਵੱਡਾ ਸਦਮਾ

ਇਹ ਮੰਦਭਾਗੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਘਰ ਤੋਂ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਰਾਜਵੀਰ ਜਵੰਦਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਆਖ਼ਰੀ ਸਮੇਂ ਪੁੱਤਰ ਆਪਣੇ ਪਿਤਾ ਦੇ ਕੋਲ ਵੀ ਨਹੀਂ ਸੀ। ਉਹ ਤਾਂ ਖੁਦ ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨ ਧਰਨੇ ਵਿਚ ਆਪਣਾ ਯੋਗਦਾਨ ਪਾਉਣ ਲਈ ਗਏ ਹੋਏ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਪਿੱਛੇ ਕੀ ਵਾਪਰ ਰਿਹਾ ਹੈ? ਰਾਜਬੀਰ ਜਵੰਦਾ ਸਟੇਜ ਉੱਤੇ ਬੜੇ ਜੋਸ਼ੋ ਖਰੋਸ਼ ਨਾਲ ਗਾਣੇ ਗਾ ਕੇ ਕਿਸਾਨ ਅੰਦੋਲਨ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।

ਉਨ੍ਹਾਂ ਨੇ ਉਥੇ ਸਟੇਜ ਤੇ ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ ਬਾਕਮਾਲ ਪੇਸ਼ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਹੋਰ ਗਾਣੇ ਵੀ ਗਾਏ। ਜਿਸ ਵਿੱਚ ਉਨ੍ਹਾਂ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਗਈ। ਉੱਥੇ ਹੀ ਰਾਜਵੀਰ ਜਵੰਦਾ ਨੂੰ ਫੋਨ ਤੇ ਇਹ ਮੰਦਭਾਗੀ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਸਟੇਜ ਤੋਂ ਇਹ ਜਨਤਾ ਨਾਲ ਸਾਂਝੀ ਕੀਤੀ। ਕਨਵਰ ਗਰੇਵਾਲ ਦੱਸਦੇ ਹਨ ਕਿ ਰਾਜਵੀਰ ਜਵੰਧਾ ਤੇ ਪਿਤਾ ਜੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।

ਜਿਸ ਕਰ ਕੇ ਰਾਜਵੀਰ ਜਵੰਦਾ ਆਪਣੇ ਪਰਿਵਾਰ ਨੂੰ ਮਿਲਣ ਲਈ ਚਲੇ ਗਏ। ਕਨਵਰ ਗਰੇਵਾਲ ਦੱਸਦੇ ਹਨ ਕਿ ਰਾਜਵੀਰ ਜਵੰਦਾ ਨੇ ਜਗਰਾਉਂ ਨੇੜੇ ਪਹੁੰਚਣਾ ਹੈ। ਉਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਗੱਡੀ ਨਾ ਚਲਾਉਣ ਦੀ ਸਲਾਹ ਦਿੱਤੀ। ਰਾਜਵੀਰ ਜਵੰਦਾ ਨੂੰ ਕਨਵਰ ਗਰੇਵਾਲ ਚੌਕਸੀ ਨਾਲ ਜਾਣ ਅਤੇ ਆਪਣਾ ਧਿਆਨ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਬਾਕੀ ਕਲਾਕਾਰ ਵੀ ਰਾਜਵੀਰ ਜਵੰਦਾ ਨਾਲ ਦੁੱਖ ਸਾਂਝਾ ਕਰ ਰਹੇ ਹਨ।

Leave a Reply

Your email address will not be published. Required fields are marked *