ਵਿਗੜੇ ਮੁੰਡੇ ਨੇ ਪੁਲਿਸ ਵਾਲੇ ਤੇ ਚੜਾਈ ਕਾਰ, ਮੌਕੇ ਦੀ live ਵੀਡੀਓ ਦੇਖ ਉੱਡ ਜਾਣਗੇ ਹੋਸ਼

ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ ਪਰ ਇਥੇ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਭਵਿੱਖ ਤਾਂ ਛੱਡੋ ਅੱਜ ਦੀ ਹੀ ਕੋਈ ਚਿੰਤਾ ਨਹੀਂ। ਇਹ ਲੋਕ ਮਾੜੀਆਂ ਹਰਕਤਾਂ ਕਰਨ ਵਿਚ ਹੀ ਆਪਣਾ ਸਮਾਂ ਲੰਘਾਉਂਦੇ ਹਨ। ਕਈ ਵਾਰ ਤਾਂ ਅਜਿਹੇ ਮਾੜੇ ਅਨਸਰ ਆਮ ਜਨਤਾ ਨੂੰ ਛੱਡੋ ਪੁਲਿਸ ਨੂੰ ਵੀ ਟਿੱਚ ਨਹੀਂ ਜਾਣਦੇ। ਸ਼ਾਹੀ ਸ਼ਹਿਰ ਪਟਿਆਲਾ ਦੇ ਲੀਲਾ ਭਵਨ ਚੌਕ ਵਿੱਚ ਇਕ ਡਿਜ਼ਾਇਰ ਕਾਰ ਦੁਆਰਾ ਪੰਜਾਬ ਪੁਲੀਸ ਦੇ ਇਕ ਏ ਐਸ ਆਈ ਨੂੰ ਘਸੀਟ ਕੇ ਲੈ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।

ਇਹ ਕਾਰ ਹਰਿਆਣਾ ਦੀ ਦੱਸੀ ਜਾਂਦੀ ਹੈ। ਜਦਕਿ ਪੁਲੀਸ ਅਧਿਕਾਰੀ ਮਾਡਲ ਟਾਊਨ ਪੁਲੀਸ ਚੌਕੀ ਦਾ ਇੰਚਾਰਜ ਸੂਬਾ ਸਿੰਘ ਦੱਸਿਆ ਜਾ ਰਿਹਾ ਹੈ। ਉਪਰੋਕਤ ਮਾਮਲੇ ਦੇ ਸੰਬੰਧ ਵਿਚ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 15 ਅਗਸਤ ਦੇ ਸਬੰਧ ਵਿਚ ਪੁਲੀਸ ਵੱਲੋਂ ਗ-ਲ-ਤ ਅਨਸਰਾਂ ਤੇ ਸ-ਖ਼-ਤ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਦੁਆਰਾ ਥਾਂ ਥਾਂ ਤੇ ਨਾਕੇ ਲਗਾਏ ਜਾ ਰਹੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਏ ਐਸ ਆਈ ਸੂਬਾ ਸਿੰਘ ਨੇ ਕਾਰ ਨੂੰ ਰੋਕਣ ਦੀ ਕੀਤੀ ਪਰ ਕਾਰ ਚਾਲਕ ਕਾਰ ਰੋਕਣ ਦੀ ਬਜਾਏ ਏ ਐਸ ਆਈ ਨੂੰ ਘਸੀਟ ਕੇ ਲੈ ਗਿਆ। ਅੱਗੇ ਜਾ ਕੇ ਗੱਡੀ ਦਾ ਟਾਇਰ ਏ ਐਸ ਆਈ ਦੇ ਪੈਰ ਦੇ ਉੱਤੋਂ ਦੀ ਲੰਘ ਗਿਆ। ਸ਼ਾਇਦ ਉਨ੍ਹਾਂ ਦਾ ਪੈਰ ਫਰੱਕਚਰ ਹੋ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਗੱਡੀ ਦੁਆਰਾ 2-3 ਦਿਨਾਂ ਤੋਂ ਹੁੱ-ਲ-ੜ-ਬਾ-ਜ਼ੀ ਕੀਤੀ ਜਾ ਰਹੀ ਸੀ। ਜਿਸ ਕਰਕੇ ਸੂਬਾ ਸਿੰਘ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੱਡੀ ਟ੍ਰੇਸ ਹੋ ਚੁੱਕੀ ਹੈ।

ਇਹ ਗੱਡੀ ਹਰਿਆਣਾ ਦੇ ਰਿਵਾੜੀ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਇਸ ਸਮੇਂ ਗੱਡੀ ਕਿਸ ਦੀ ਮਲਕੀਅਤ ਹੈ, ਕਿਉਂਕਿ ਕਈ ਵਾਰ ਗੱਡੀ ਅੱਗੇ ਵਿਕ ਚੁੱਕੀ ਹੁੰਦੀ ਹੈ। ਪੁਲੀਸ ਨੇ ਗੱਡੀ ਚਾਲਕ ਤੇ 307 ਦਾ ਮਾਮਲਾ ਦਰਜ ਕੀਤਾ ਹੈ ਅਤੇ ਏ ਐਸ ਆਈ ਨੂੰ ਕਲੇਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *