ਸ਼ਰੀਰ ਦੇ ਆਰ ਪਾਰ ਹੋ ਗਿਆ ਲੋਹੇ ਦਾ ਐਂਗਲ, ਗੁਰੂ ਦੇ ਸਿੰਘ ਨੇ ਭੋਰਾ ਸੀ ਨਾ ਕੀਤੀ, ਕਰਦਾ ਰਿਹਾ ਵਾਹਿਗੁਰੂ ਵਾਹਿਗੁਰੂ

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਦੰਦਾਂ ਹੇਠ ਉਂਗਲਾਂ ਦੇ ਲੈਂਦਾ ਹੈ ਅਤੇ ਮੂੰਹ ਵਿੱਚੋਂ ਵਾਹਿਗੁਰੂ ਨਿਕਲਦਾ ਹੈ। ਇਹ ਵੀਡੀਓ ਲਹਿਰਾ ਮੁਹੱਬਤ ਥਰਮਲ ਮਾਰਕੀਟ ਦੇ ਨੇੜੇ ਬਠਿੰਡਾ ਬਰਨਾਲਾ ਸੜਕ ਤੇ ਵਾਪਰੇ ਹਾਦਸੇ ਦੀ ਦੱਸੀ ਜਾਂਦੀ ਹੈ। ਇਸ ਹਾਦਸੇ ਤੋਂ ਪਤਾ ਲੱਗਦਾ ਹੈ ਕਿ ਜਦੋਂ ਬਚਾਉਣ ਵਾਲਾ ਜ਼ੋਰਾਵਰ ਹੋਵੇ ਤਾਂ ਔਖੇ ਤੋਂ ਔਖੇ ਹਾਲਾਤਾਂ ਵਿੱਚ ਵੀ ਬੰਦੇ ਦਾ ਕੁਝ ਨਹੀਂ ਵਿਗੜਦਾ। ਅਸਲ ਵਿੱਚ ਇੱਥੇ ਇਕ ਹਾਦਸਾ ਵਾਪਰ ਗਿਆ ਸੀ।

ਸੜਕ ਦੇ ਇੱਕ ਪਾਸੇ ਲੱਗੀ ਰੇਲਿੰਗ ਹਾਦਸੇ ਦੌਰਾਨ ਗੱਡੀ ਦੇ ਸ਼ੀਸ਼ੇ ਵਿੱਚ ਲੱਗ ਕੇ ਚਾਲਕ ਦੇ ਸਰੀਰ ਵਿੱਚੋਂ ਨਿਕਲਦੀ ਹੋਈ ਗੱਡੀ ਦੀ ਸੀਟ ਤੋਂ ਵੀ ਦੂਸਰੇ ਪਾਸੇ ਨਿਕਲ ਗਈ। ਹਰ ਕਿਸੇ ਲਈ ਇਹ ਦ੍ਰਿਸ਼ ਦੇਖ ਸਕਣਾ ਵੀ ਸੌਖਾ ਕੰਮ ਨਹੀਂ ਪਰ ਜਿਸ ਵਿਅਕਤੀ ਨੇ ਇਹ ਆਪਣੇ ਸਰੀਰ ਤੇ ਹੰਢਾਇਆ ਹੈ, ਉਸ ਦਾ ਕੀ ਹਾਲ ਹੋਵੇਗਾ? ਮਿਲੀ ਜਾਣਕਾਰੀ ਮੁਤਾਬਕ ਹਾਦਸਾ ਵਾਪਰਦੇ ਸਾਰ ਹੀ ਨੇਡ਼ੇ ਤੇਡ਼ੇ ਦੇ ਲੋਕ ਇਕੱਠੇ ਹੋ ਗਏ। ਐਨ ਉਸੇ ਸਮੇਂ ਇੱਕ ਵਿਅਕਤੀ ਨੇ ਬਹੁਤ ਹਿੰਮਤ ਦਿਖਾਈ।

ਜਿਸ ਦੀ ਵਜ੍ਹਾ ਕਰਕੇ ਗੱਡੀ ਚਾਲਕ ਦੀ ਜਾਨ ਬਚ ਗਈ। ਇਸ ਵਿਅਕਤੀ ਦੀ ਇੱਥੇ ਦੁਕਾਨ ਹੈ। ਉਸ ਵੱਲੋਂ ਬਹੁਤ ਹੀ ਸਾਵਧਾਨੀ ਨਾਲ ਦੋਵੇਂ ਪਾਸੇ ਤੋਂ ਪਾਈਪ ਨੂੰ ਆਰੀ ਨਾਲ ਕੱਟਿਆ ਗਿਆ। ਜ਼ਰਾ ਵੀ ਹਿਲਜੁਲ ਹੋਣ ਨਾਲ ਗੱਡੀ ਚਾਲਕ ਨੂੰ ਤਕਲੀਫ ਹੁੰਦੀ ਸੀ। ਦੋਵੇਂ ਪਾਸੋਂ ਤੋਂ ਪਾਈਪ ਨੂੰ ਕੱਟ ਕੇ ਉਨ੍ਹਾਂ ਨੇ ਆਪਣੀ ਗੱਡੀ ਰਾਹੀਂ ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਜਦੋਂ ਗੱਡੀ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਵੀ ਪਾਈਪ ਉਸਦੇ ਸਰੀਰ ਦੇ ਆਰ ਪਾਰ ਸੀ।

ਹਸਪਤਾਲ ਵਿਚ ਗੱਡੀ ਚਾਲਕ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਅਜੇ ਉਸ ਨੂੰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ। ਗੱਡੀ ਚਾਲਕ ਦੇ ਪਰਿਵਾਰ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਹੈ, ਜਿਸ ਨੇ ਆਰੀ ਨਾਲ ਪਾਈਪ ਨੂੰ ਕੱਟ ਕੇ ਕਾਰ ਚਾਲਕ ਨੂੰ ਹਸਪਤਾਲ ਵਿੱਚ ਪਹੁੰਚਾਇਆ ਹੈ। ਹਰ ਕੋਈ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *