ਹੁਣੇ ਹੁਣੇ ਟਰੂਡੋ ਨੇ ਸਰਕਾਰ ਕਰ ਦਿੱਤੀ ਭੰਗ, ਕੌਣ ਬਣੇਗਾ ਕਨੇਡਾ ਦਾ ਨਵਾਂ ਪ੍ਰਧਾਨ ਮੰਤਰੀ

ਆਖ਼ਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਪਾਰਲੀਮੈਂਟ ਭੰਗ ਕਰਨ ਦੀ ਸਿਫ਼ਾਰਸ਼ ਕਰ ਦਿੱਤੀ। ਟਰੂਡੋ ਦੇ ਇਸ ਫ਼ੈਸਲੇ ਦੀ ਕਈ ਦਿਨਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਜਸਟਿਨ ਟਰੂਡੋ ਪਰਿਵਾਰ ਸਮੇਤ ਗਵਰਨਰ ਜਨਰਲ ਦੀ ਰਿਹਾਇਸ਼ ਤੇ ਪਹੁੰਚੇ। ਉਨ੍ਹਾਂ ਵੱਲੋਂ ਪਾਰਲੀਮੈਂਟ ਭੰਗ ਕਰਨ ਦੇ ਨਾਲ ਨਾਲ 20 ਸਤੰਬਰ ਨੂੰ ਚੋਣਾਂ ਕਰਵਾਏ ਜਾਣ ਦੀ ਵੀ ਗੱਲ ਆਖੀ ਗਈ। ਇਸ ਤਰ੍ਹਾਂ ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਨੂੰ ਕੰਪੇਨ ਲਈ 36 ਦਿਨ ਦਾ ਸਮਾਂ ਦੇ ਦਿੱਤਾ ਹੈ, ਜੋ ਕਿ ਜ਼ਰੂਰੀ ਹੈ।

ਇਸ ਸਮੇਂ ਪ੍ਰਧਾਨ ਮੰਤਰੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਐੱਨਡੀਪੀ ਦੇ ਜਗਮੀਤ ਸਿੰਘ ਨਹੀਂ ਚਾਹੁੰਦੇ ਸਨ ਕਿ ਕੋਰੋਨਾ ਦੇ ਚੱਲਦਿਆਂ ਮੁਲਕ ਵਿੱਚ ਚੋਣਾਂ ਕਰਵਾਈਆਂ ਜਾਣ। ਦੂਜੇ ਪਾਸੇ ਇਹ ਵੀ ਦੱਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਦੀ ਪਾਰਟੀ ਕੋਲ ਇਸ ਸਮੇਂ 157 ਸੀਟਾਂ ਹਨ। ਇੱਥੇ ਪਾਰਲੀਮੈਂਟ ਦੇ ਕੁੱਲ 338 ਮੈਂਬਰ ਹਨ, ਜਦਕਿ ਸਰਕਾਰ ਬਣਾਉਣ ਲਈ 170 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ।

ਟਰੂਡੋ ਸਰਕਾਰ ਇਸ ਸਮੇਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ 2 ਸਾਲ ਚਲਦੀ ਰਹੀ। ਹੁਣ ਪ੍ਰਧਾਨ ਮੰਤਰੀ ਨੂੰ ਜਾਪਦਾ ਹੈ ਕਿ ਉਹ ਸਪਸ਼ਟ ਬਹੁਮਤ ਹਾਸਲ ਕਰ ਸਕਦੇ ਹਨ। ਜਿਸ ਕਰਕੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉਹਨਾਂ ਨੇ ਚੋਣਾਂ ਦਾ ਐਲਾਨ ਕਰ ਦਿੱਤਾ। ਸਰਵੇ ਦੱਸਦੇ ਹਨ ਕਿ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਲਿਬਰਲ ਪਾਰਟੀ ਦੇ ਹੱਕ ਵਿੱਚ 35 ਫ਼ੀਸਦੀ, ਕੰਜ਼ਰਵੇਟਿਵ ਦੇ ਪੱਖ ਵਿੱਚ 28 ਫ਼ੀਸਦੀ ਅਤੇ ਐਨਡੀਪੀ ਦੇ ਪੱਖ ਵਿੱਚ ਲਗਭਗ 19 ਫ਼ੀਸਦੀ ਵੋਟ ਭੁਗਤ ਸਕਦੇ ਹਨ।

ਜਿਸ ਕਰਕੇ ਲਿਬਰਲ ਪਾਰਟੀ ਨੂੰ 172 ਸੀਟਾਂ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸੇ ਉਮੀਦ ਨਾਲ ਜਸਟਿਨ ਟਰੂਡੋ ਨੇ ਆਪਣੀ ਚੱਲਦੀ ਸਰਕਾਰ ਭੰਗ ਕਰਨ ਦਾ ਫ਼ੈਸਲਾ ਲੈ ਲਿਆ ਹੈ। ਚੋਣਾਂ ਤੋਂ ਬਾਅਦ ਕੀ ਨਤੀਜੇ ਆਉਂਦੇ ਹਨ? ਕਿ ਜਸਟਿਨ ਟਰੂਡੋ ਦੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਹੈ? ਕੀ ਜਸਟਿਨ ਟਰੂਡੋ ਵੱਲੋਂ ਚੁੱਕਿਆ ਗਿਆ ਇਹ ਕਦਮ ਉਨ੍ਹਾਂ ਲਈ ਲਾਭਦਾਇਕ ਹੋਵੇਗਾ? ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਤਾਂ ਚੋਣ ਨਤੀਜੇ ਹੀ ਦੇਣਗੇ।

Leave a Reply

Your email address will not be published. Required fields are marked *