ਖੇਤਾਂ ਚ ਕਾਰ ਕੋਲ ਦਰੱਖਤ ਨਾਲ ਲਟਕ ਰਹੀ ਸੀ ਲਾਸ਼, ਜੇਬ ਵਿਚੋਂ ਨਿਕਲੀ ਪਰਚੀ ਨੇ ਸਭ ਦੇ ਉਡਾਏ ਹੋਸ਼

ਪੈਸਾ ਹੀ ਇਨਸਾਨ ਦੀ ਜ਼ਿੰਦਗੀ ਦੀ ਮੁੱਖ ਜ਼ਰੂਰਤ ਹੈ। ਬਿਨਾਂ ਪੈਸੇ ਤੋਂ ਆਦਮੀ ਆਪਣੀ ਜ਼ਿੰਦਗੀ ਨੂੰ ਬੇਕਾਰ ਸਮਝਦਾ ਹੈ। ਮੁਕਤਸਰ ਸਾਹਿਬ ਤੋਂ ਇਕ ਵਿਅਕਤੀ ਨਰਿੰਦਰ ਸਿੰਗਲਾ ਦੁਆਰਾ 85 ਲੱਖ ਰੁਪਏ ਦਾ ਧੋਖਾ ਹੋ ਜਾਣ ਕਾਰਨ ਟਾਹਲੀ ਦੇ ਦਰਖ਼ਤ ਨਾਲ ਲਟਕ ਕੇ ਖੇਤਾਂ ਵਿਚ ਜਾਨ ਗੁਆ ਦਿੱਤੀ ਗਈ। ਮ੍ਰਿਤਕ ਦੀ ਜੇਬ ਵਿੱਚੋਂ ਇਕ ਪੱਤਰ ਵੀ ਮਿਲਿਆ ਹੈ। ਜਿਸ ਵਿੱਚ ਮ੍ਰਿਤਕ ਨੇ ਡਾ ਰਾਜਿੰਦਰ ਗਰਗ ਅਤੇ ਉਸ ਦੀ ਪਤਨੀ ਭਾਵਨਾ ਤੇ 85 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਲਗਾਏ ਹਨ।

ਪੁਲੀਸ ਨੇ 306 ਦਾ ਮਾਮਲਾ ਦਰਜ ਕੀਤਾ ਹੈ। ਵਿਪਨ ਬਾਂਸਲ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਇੱਥੇ ਰੁਪਾਣਾ ਵਿੱਚ ਮ੍ਰਿਤਕ ਦੀ 10-11 ਕਿੱਲੇ ਜ਼ਮੀਨ ਹੈ। ਉਸ ਦਾ ਇਕ ਪੁੱਤਰ ਵੀ ਹੈ। ਜਦਕਿ ਪਤਨੀ ਕੋਰੋਨਾ ਕਾਰਨ ਦਮ ਤੋੜ ਚੁੱਕੀ ਹੈ। ਵਿਪਨ ਬਾਂਸਲ ਦੇ ਦੱਸਣ ਮੁਤਾਬਕ ਮ੍ਰਿਤਕ ਨੇ ਇੱਥੇ ਖੇਤ ਵਿੱਚ ਪਹੁੰਚ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਤੋਂ ਮਿਲੇ ਨੋਟ ਵਿੱਚ ਲਿਖਿਆ ਹੈ ਕਿ ਉਸ ਨੇ ਡਾਕਟਰ ਰਾਜਿੰਦਰ ਅਤੇ ਅਤੇ ਉਸ ਦੀ ਪਤਨੀ ਭਾਵਨਾ ਨਾਲ ਕੋਈ ਸੌਦਾ ਕੀਤਾ ਸੀ।

ਉਹ ਇਨ੍ਹਾਂ ਦੋਵਾਂ ਨੂੰ 85 ਲੱਖ ਰੁਪਏ ਦੇ ਚੁੱਕਾ ਹੈ ਪਰ ਇਹ ਦੋਵੇਂ ਨਾ ਤਾਂ ਪੈਸੇ ਵਾਪਸ ਕਰਦੇ ਹਨ ਅਤੇ ਨਾ ਹੀ ਰਜਿਸਟਰੀ ਕਰਵਾਉਂਦੇ ਹਨ। ਜਿਸ ਕਰ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਸੁਖਚੈਨ ਸਿੰਘ ਦੇ ਦੱਸਣ ਮੁਤਾਬਕ ਉਸ ਨੇ ਦੇਖਿਆ ਕਿ ਮ੍ਰਿਤਕ ਟਾਹਲੀ ਨਾਲ ਲਟਕ ਰਿਹਾ ਸੀ। ਉਸ ਦੀ ਜੇਬ ਵਿਚੋਂ ਇਕ ਪੱਤਰ ਵੀ ਮਿਲਿਆ ਸੀ। ਜੋ ਉਨ੍ਹਾ ਸਭ ਨੇ ਪੜ੍ਹਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪੈਸਟੀਸਾਈਡਜ਼ ਕੰਪਨੀ ਵਿੱਚ ਏ ਐਮ ਵਜੋਂ ਨੌਕਰੀ ਕਰਦਾ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਪੈਸੇ ਦੇ ਮਾਮਲੇ ਵਿੱਚ ਡਾ ਰਾਜਿੰਦਰ ਅਤੇ ਉਸ ਦੀ ਪਤਨੀ ਭਾਵਨਾ ਨਾਲ ਵਿਵਾਦ ਸੀ। ਪੁਲੀਸ ਨੇ 306 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *