ਗੁਰਬਾਣੀ ਦੀ ਤੁਕ ਉਤੇ ਪਾਉਂਦੇ ਰਹੇ ਭੰਗੜੇ, ਫੇਰ ਸਿੰਘ ਨੇ ਲਾਇਆ ਫ਼ੋਨ, ਕਹਿੰਦਾ ਬਖਸ਼ ਦਿਓ ਜੀ

ਪਿਛਲੇ ਦਿਨੀਂ 12 ਤਾਰੀਖ ਨੂੰ ਮੋਹਾਲੀ ਤੇ ਜ਼ੀਰਕਪੁਰ ਵਿੱਚ ਵਾਪਰੀ ਘਟਨਾ ਕਾਰਨ ਸਿੱਖ ਸੰਗਤ ਕਾਫੀ ਬੇਚੈਨੀ ਮਹਿਸੂਸ ਕਰ ਰਹੀ ਸੀ। ਅਸਲ ਵਿੱਚ ਇੱਥੇ ਸੋਨੂੰ ਸੇਠੀ ਨਾਮ ਦੇ ਇਕ ਢਾਬਾ ਮਾਲਕ ਦੁਆਰਾ ਗੁਰਬਾਣੀ ਦਾ ਨਿਰਾਦਰ ਕੀਤਾ ਗਿਆ ਸੀ। ਸੋਨੂੰ ਸੇਠੀ ਦੇ ਢਾਬੇ ਤੇ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਸੀ। ਇਸ ਸਮੇਂ ਸੋਨੂੰ ਸੇਠੀ ਹੱਥ ਵਿਚ ਮਾਈਕ ਫੜ ਕੇ ਨੰਗੇ ਸਿਰ ਗੁਰਬਾਣੀ ਦੇ ਸ਼ਬਦਾਂ ਤੇ ਨੱਚਦਾ ਟੱਪਦਾ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਕੁਝ ਔਰਤਾਂ ਵੀ ਨੰਗੇ ਸਿਰ ਨੱਚ ਰਹੀਆਂ ਹਨ।

ਇਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਕਿ ਪਵਿੱਤਰ ਗੁਰਬਾਣੀ ਦਾ ਜਾਪ ਕਰਦੇ ਸਮੇਂ ਨੱਚਿਆ ਨਹੀਂ ਜਾਂਦਾ। ਇਹ ਗੁਰਬਾਣੀ ਦੀ ਬੇਅਦਬੀ ਹੈ। ਗੁਰਬਾਣੀ ਤਾਂ ਸ਼ਾਂਤ ਚਿੱਤ ਹੋ ਕੇ ਪੜ੍ਹੀ ਅਤੇ ਸੁਣੀ ਜਾਂਦੀ ਹੈ। ਸੋਨੂੰ ਸੇਠੀ ਖ਼ੁਦ ਨੂੰ ਇਕ ਸਮਾਜ ਸੇਵਕ ਦੱਸਦਾ ਹੈ। ਉਸ ਦੇ ਦੱਸਣ ਮੁਤਾਬਕ ਉਸ ਨੇ 2-3 ਐਂਮਬੂਲੈਂਸ ਗੱਡੀਆਂ ਪਾਈਆਂ ਹੋਈਆਂ ਹਨ। ਇਸ ਤੋਂ ਬਿਨਾ ਉਨ੍ਹਾਂ ਦੁਆਰਾ ਮ੍ਰਿਤਕ ਦੇਹਾਂ ਦੇ ਸਸਕਾਰ ਵੀ ਕੀਤੇ ਜਾਂਦੇ ਹਨ। ਸੋਨੂੰ ਸੇਠੀ ਦੁਆਰਾ ਕੀਤੀ ਗਈ ਹਰਕਤ ਕਾਰਨ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ।

ਜਿਸ ਕਰ ਕੇ ਸੰਗਤ ਵਿਚ ਫੈਲ ਰਹੇ ਰੋਸ ਨੂੰ ਦੇਖਦੇ ਹੋਏ ਸੋਨੂੰ ਸੇਠੀ ਨੇ ਸੋਸ਼ਲ ਮੀਡੀਆ ਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ ਹੈ। ਦੂਜੇ ਪਾਸੇ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਜੁੜੇ ਲੋਕ ਜ਼ੀਰਕਪੁਰ ਥਾਣੇ ਪਹੁੰਚ ਗਏ। ਜਿਸ ਕਰਕੇ ਪੁਲੀਸ ਨੇ ਸੋਨੂੰ ਸੇਠੀ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ 12 ਤਾਰੀਖ ਨੂੰ ਸੇਠੀ ਢਾਬੇ ਤੇ ਤੀਆਂ ਦਾ ਫੰਕਸ਼ਨ ਕਰਵਾਇਆ ਗਿਆ ਸੀ। ਇਸ ਫੰਕਸ਼ਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਨੂੰ ਸੋਨੂੰ ਸੇਠੀ ਗਾਉਂਦਾ ਰਿਹਾ ਅਤੇ ਔਰਤਾਂ ਨੇ ਨਾਚ ਕੀਤਾ।

ਜਿਸ ਕਰਕੇ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ। ਉਨ੍ਹਾਂ ਕੋਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਪਹੁੰਚੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੋਨੂੰ ਸੇਠੀ ਨੂੰ ਕਾਬੂ ਕਰ ਕੇ ਉਸ ਤੇ 295 ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਤੋਂ ਉਸ ਦਾ ਰਿਮਾਂਡ ਹਾਸਲ ਕਰ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਸੋਨੂੰ ਸੇਠੀ ਦਾ ਸਾਥ ਦੇਣ ਵਾਲੀਆਂ ਔਰਤਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *