ਲਵ ਮੈਰਿਜ ਕਰਵਾਉਣ ਵਾਲਿਆਂ ਪਿੱਛੇ ਪੈ ਗਈ ਪੰਚਾਇਤ, ਸੁਣਾਈ ਹੈਰਾਨ ਕਰਨ ਵਾਲੀ ਅਜੀਬ ਸ-ਜਾ

ਕਹਿਣ ਨੂੰ ਤਾਂ ਭਾਰਤ ਇੱਕ ਲੋਕਤੰਤਰੀ ਮੁਲਕ ਹੈ ਅਤੇ ਇੱਥੇ ਸਭ ਨੂੰ ਬਰਾਬਰ ਹੱਕ ਹਾਸਲ ਹਨ ਪਰ ਰਾਜਸਥਾਨ ਵਿਚ ਇਕ ਖਾਪ ਪੰਚਾਇਤ ਦੁਆਰਾ ਜੋ ਫ਼ੈਸਲਾ ਲਿਆ ਗਿਆ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪੰਚਾਇਤਾਂ ਤਾਂ ਆਪਣੇ ਆਪ ਨੂੰ ਅਦਾਲਤ ਤੋਂ ਵੀ ਉੱਤੇ ਸਮਝਦੀਆਂ ਹਨ। ਰਾਜਸਥਾਨ ਦੇ ਜ਼ਿਲ੍ਹਾ ਬਾੜਮੇਰ ਅਧੀਨ ਪੈਂਦੇ ਥਾਣਾ ਸਿਵਾਣਾ ਦੇ ਇੱਕ ਪਿੰਡ ਵਿੱਚ ਖਾਪ ਪੰਚਾਇਤ ਦੁਆਰਾ ਅੰਗਾਰ ਸਿੰਘ ਅਤੇ ਫ਼ੌਜ ਸਿੰਘ ਤੇ ਜੋ ਕਾਰਵਾਈ ਕੀਤੀ ਗਈ, ਉਸ ਨੇ ਸਭ ਦਾ ਧਿਆਨ ਖਿੱਚਿਆ ਹੈ।

ਅੰਗਾਰ ਸਿੰਘ ਅਤੇ ਫ਼ੌਜ ਸਿੰਘ ਦੇ ਚਚੇਰੇ ਭਰਾ ਦੀ ਪੁੱਤਰੀ ਨੇ ਸਿਵਾਣਾ ਦੇ ਪ੍ਰੋਹਿਤ ਪ੍ਰੇਮ ਸਿੰਘ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਜਿਸ ਤੋਂ ਖ-ਫਾ ਹੋ ਕੇ ਮਾਧਵ ਸਿੰਘ, ਭੰਵਰ ਸਿੰਘ, ਭਗਤ ਸਿੰਘ, ਰਾਮ ਸਿੰਘ, ਪੂਨਮ ਸਿੰਘ, ਸ਼ੈਤਾਨ ਸਿੰਘ ਅਤੇ ਪ੍ਰੇਮ ਸਿੰਘ ਨੇ ਮਿਲ ਕੇ ਇਕ ਖਾਪ ਪੰਚਾਇਤ ਬਣਾਈ। ਇਸ ਪੰਚਾਇਤ ਨੇ ਅੰਗਾਰ ਸਿੰਘ ਅਤੇ ਫੌਜ ਸਿੰਘ ਤੇ ਦੋਸ਼ ਲਗਾਏ ਹਨ ਕਿ ਇਨ੍ਹਾਂ ਵੱਲੋਂ ਇਸ ਪ੍ਰੇਮ ਵਿਆਹ ਨੂੰ ਨੇਪਰੇ ਚੜ੍ਹਾਉਣ ਵਿੱਚ ਮਦਦ ਕੀਤੀ ਗਈ ਹੈ।

ਖਾਪ ਪੰਚਾਇਤ ਵੱਲੋਂ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ 17- 17 ਲੱਖ ਰੁਪਏ ਜੁਰਮਾਨੇ ਵਜੋਂ ਭਰਨ ਲਈ ਹੁਕਮ ਸੁਣਾਇਆ ਗਿਆ ਅਤੇ 12 ਸਾਲ ਲਈ ਇਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਜਿਸ ਦੇ ਸਿੱਟੇ ਵਜੋਂ ਇਨ੍ਹਾਂ ਦੋਵਾਂ ਨਾਲੋਂ ਹਰ ਕਿਸੇ ਨੇ ਸਬੰਧ ਤੋੜ ਲਏ। ਇਨ੍ਹਾਂ ਨਾਲ ਬੋਲ ਚਾਲ ਵੀ ਛੱਡ ਦਿੱਤੀ। ਇੱਥੇ ਹੀ ਬਸ ਨਹੀਂ ਪੰਚਾਇਤ ਨੇ ਇਹ ਵੀ ਹੁਕਮ ਕੀਤਾ ਕਿ ਜਿਹੜਾ ਵੀ ਵਿਅਕਤੀ ਉਪਰੋਕਤ ਵਿਅਕਤੀਆਂ ਨਾਲ ਕੋਈ ਸਬੰਧ ਰੱਖੇਗਾ, ਉਸ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।

ਇਸ ਸਭ ਕੁਝ ਤੋਂ ਬਾਅਦ ਅੰਗਾਰ ਸਿੰਘ ਅਤੇ ਫੌਜ ਸਿੰਘ ਨੂੰ ਅਦਾਲਤ ਤੱਕ ਪਹੁੰਚ ਕਰਨੀ ਪਈ। ਜਿਸ ਦੇ ਸਿੱਟੇ ਵਜੋਂ ਥਾਣਾ ਸਿਵਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਖਾਪ ਪੰਚਾਇਤਾਂ ਦੁਆਰਾ ਅਜਿਹੇ ਫ਼ੈਸਲੇ ਕਰਨ ਨਾਲ ਕਈ ਤਰ੍ਹਾਂ ਦੇ ਸੁਆਲ ਉੱਠਦੇ ਹਨ। ਕੀ ਇਨ੍ਹਾਂ ਖਾਪ ਪੰਚਾਇਤਾਂ ਨੂੰ ਅਜਿਹੇ ਫ਼ੈਸਲੇ ਲੈਣ ਦਾ ਅਧਿਕਾਰ ਹੈ? ਨਵੀਂ ਪੀੜ੍ਹੀ ਸ਼ੋਸ਼ਲ ਮੀਡੀਆ ਤੇ ਇਸ ਪੰਚਾਇਤ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ।

Leave a Reply

Your email address will not be published. Required fields are marked *