ASI ਦੇ ਪੁੱਤ ਨਾਲ ਕਰ ਗਏ ਵੱਡੀ ਜੱਗੋ ਤੇਰਵੀ, ਦੋਸਤਾਂ ਦੀਆਂ ਅੱਖਾਂ ਸਾਹਮਣੇ ਹੋ ਗਿਆ ਇੰਨਾ ਵੱਡਾ ਕਾਂਡ

ਅੱਜ ਕੱਲ੍ਹ ਨੌਜਵਾਨ ਮੁੰਡੇ ਛੋਟੀ ਜਿਹੀ ਗੱਲ ਪਿੱਛੇ ਆਪਸ ਵਿੱਚ ਉਲਝ ਪੈਂਦੇ ਹਨ ਅਤੇ ਕਈ ਵਾਰੀ ਤਾਂ ਮਾਮਲਾ ਇੱਕ ਦੂਸਰੇ ਦੀ ਜਾਨ ਲੈਣ ਤੱਕ ਪਹੁੰਚ ਜਾਂਦਾ ਹੈ। ਜਿਹੜਾ ਬਚ ਜਾਂਦਾ ਹੈ, ਉਹ ਥਾਣੇ ਕਚਹਿਰੀ ਦੇ ਚੱਕਰ ਲਾਉਣ ਜੋਗਾ ਰਹਿ ਜਾਂਦਾ ਹੈ। ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਨੌਜਵਾਨਾਂ ਨੇ ਮਿਲ ਕੇ ਸਰਬਜੀਤ ਸਿੰਘ ਉਰਫ ਸਾਬੀ ਨਾਮ ਦੇ ਲੜਕੇ ਦੀ ਜਾਨ ਲੈ ਲਈ ਹੈ ਅਤੇ ਉਸ ਦੇ ਸਾਥੀ ਸ਼ਿਵਾ ਦੇ ਸੱ ਟਾਂ ਲਗਾ ਦਿੱਤੀਆਂ ਹਨ।

ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਵਿਜੇ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਈ ਦੋਸਤ ਮੋਟਰਸਾਈਕਲ ਖੜ੍ਹਾ ਕੇ ਪਾਣੀ ਪੀਣ ਲਈ ਰੁਕੇ ਸਨ। ਉੱਥੇ ਹੋਰ ਮੋਟਰਸਾਈਕਲ ਵੀ ਖੜ੍ਹੇ ਸਨ। ਪਾਣੀ ਪੀਣ ਤੋਂ ਬਾਅਦ ਉਹ ਮੋਟਰਸਾਈਕਲਾਂ ਤੇ ਆ ਬੈਠੇ। ਉੱਥੇ ਮੋਟਰਸਾਈਕਲ ਦਾ ਮਾਲਕ ਆ ਕੇ ਉਨ੍ਹਾਂ ਨੂੰ ਧੱਕੇ ਦੇਣ ਲਗਾ ਕਿ ਉਹ ਉਸ ਦੇ ਮੋਟਰਸਾਈਕਲ ਉਤੇ ਕਿਉਂ ਬੈਠੇ ਹਨ? ਵਿਜੇ ਦਾ ਕਹਿਣਾ ਹੈ ਕਿ ਇਸ ਦੌਰਾਨ ਉਹ ਦੋਵੇਂ ਧਿਰਾਂ ਟਕਰਾ ਗਈਆਂ।

ਜਿਸ ਕਰ ਕੇ ਸਰਬਜੀਤ ਸਿੰਘ ਸਾਬੀ ਦਮ ਤੋੜ ਗਿਆ ਅਤੇ ਸ਼ਿਵਾ ਦੇ ਸੱ-ਟਾਂ ਲੱਗੀਆਂ ਹਨ। ਸਾਬੀ ਕਿਸੇ ਏ ਐਸ ਆਈ ਦਾ ਪੁੱਤਰ ਹੈ। ਵਿਜੇ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦਾ ਕਿ ਸਾਬੀ ਤੇ ਕਿਸ ਚੀਜ਼ ਨਾਲ ਵਾਰ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਫੋਨ ਤੇ ਇਤਲਾਹ ਮਿਲੀ ਸੀ ਕਿ ਇਕ ਮ੍ਰਿਤਕ ਦੇਹ ਪਈ ਹੈ ਅਤੇ ਇਕ ਵਿਅਕਤੀ ਦੇ ਸੱਟਾਂ ਲੱਗੀਆਂ ਹਨ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਵਿਅਕਤੀ ਦੇ ਸੱਟਾਂ ਲੱਗੀਆਂ ਹਨ।

ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਹੈ। ਉਸ ਦਾ ਪਿਤਾ ਪੁਲੀਸ ਵਿਚ ਏ ਐਸ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਸੱਟਾਂ ਲੱਗੀਆਂ ਹਨ, ਉਸ ਤੋਂ ਪੁੱਛਗਿੱਛ ਦੌਰਾਨ ਮਾਮਲੇ ਦੀ ਜਾਣਕਾਰੀ ਮਿਲ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *