ਅਫਗਾਨਿਸਤਾਨ ਦੇ ਲੋਕਾਂ ਲਈ ਭਾਰਤ ਆਇਆ ਅੱਗੇ, ਅਫਗਾਨੀਆਂ ਦੀ ਮਦਦ ਲਈ ਕੀਤਾ ਆਹ ਕੰਮ

ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਨੇ ਅਫਗਾਨਿਸਤਾਨ ਵਾਸੀਆਂ ਲਈ ਈ ਐਮਰਜੈਂਸੀ ਐਕਸ ਮਿਸਕ ਵੀਜ਼ਾ ਨਾਮ ਅਧੀਨ ਇਕ ਆਨਲਾਈਨ ਸਰਵਿਸ ਸ਼ੁਰੂ ਕੀਤੀ ਹੈ। ਇਸ ਸਕੀਮ ਅਧੀਨ ਕੋਈ ਵੀ ਅਫ਼ਗਾਨ ਨਾਗਰਿਕ ਭਾਰਤੀ ਈ ਵੀਜ਼ੇ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਇਸ ਅਰਜ਼ੀ ਤੇ ਤੁਰੰਤ ਵਿਚਾਰ ਕੀਤੀ ਜਾਵੇਗੀ। ਪਹਿਲਾਂ ਇਹ ਵੀਜ਼ਾ 6 ਮਹੀਨੇ ਲਈ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।

ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਵੀ ਅਫਗਾਨਿਸਤਾਨ ਵਿਚੋਂ ਬੜੀ ਤੇਜ਼ੀ ਨਾਲ ਕੱਢਿਆ ਜਾ ਰਿਹਾ ਹੈ। ਏਅਰਲਾਈਨਜ਼ ਅਤੇ ਏਅਰ ਫੋਰਸ ਦੇ ਹਵਾਈ ਜਹਾਜ਼ ਇਸ ਕੰਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਆਪਣੇ ਲਗਪਗ ਸਵਾ ਸੌ ਨਾਗਰਿਕਾਂ ਨੂੰ ਭਾਰਤ ਪਹਿਲਾਂ ਕੱਢ ਚੁੱਕਾ ਹੈ ਅਤੇ ਬਾਕੀ ਨੂੰ ਵੀ ਭਾਰਤ ਪੁਚਾਇਆ ਜਾ ਰਿਹਾ ਹੈ। ਇਸ ਸਮੇਂ ਅਫਗਾਨਿਸਤਾਨ ਵਿਚ ਹਫੜਾ ਦਫੜੀ ਮਚੀ ਹੋਈ ਹੈ। ਹਰ ਅਫਗਾਨੀ ਨਾਗਰਿਕ ਕਿਸੇ ਨਾ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਣ ਲਈ ਯਤਨਸ਼ੀਲ ਹੈ। ਮੁਲਕ ਦਾ ਰਾਸ਼ਟਰਪਤੀ ਵੀ ਲੋਕਾਂ ਨੂੰ ਰੱਬ ਆਸਰੇ ਛੱਡ ਕੇ ਖ਼ੁਦ ਜਾਨ ਬਚਾ ਕੇ ਦੌੜ ਗਿਆ ਹੈ।

ਅਜਿਹੇ ਵਿੱਚ ਅਫ਼ਗਾਨ ਵਾਸੀਆਂ ਨੂੰ ਕੁਝ ਨਹੀਂ ਸੁੱਝ ਰਿਹਾ। ਤਾਲਿਬਾਨ ਨੇ ਲਗਪਗ ਸਾਰੇ ਅਫਗਾਨਿਸਤਾਨ ਤੇ ਆਪਣਾ ਕਬਜ਼ਾ ਕਰ ਲਿਆ ਹੈ। ਪਿਛਲੇ ਦਿਨੀਂ ਅਮਰੀਕਾ ਵੱਲੋਂ ਵੀ 50 ਹਜ਼ਾਰ ਅਫ਼ਗਾਨ ਨਾਗਰਿਕਾਂ ਨੂੰ ਆਪਣੇ ਮੁਲਕ ਵਿੱਚ ਸੱਦਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਕੈਨੇਡਾ ਨੇ ਵੀ 20 ਹਜ਼ਾਰ ਅਫਗਾਨੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਸਹੂਲਤ ਦੇਣ ਦੀ ਗੱਲ ਆਖੀ ਸੀ। ਅਫਗਾਨਿਸਤਾਨ ਦੇ ਹਾਲਾਤਾਂ ਵਿੱਚ ਕਦੋਂ ਸੁਧਾਰ ਹੋਵੇਗਾ? ਇਸ ਬਾਰੇ ਨੇੜ ਭਵਿੱਖ ਵਿੱਚ ਕੋਈ ਉਮੀਦ ਨਜ਼ਰ ਨਹੀਂ ਆਉਂਦੀ।

Leave a Reply

Your email address will not be published. Required fields are marked *