ਇਸ ਬਹਾਦਰ ਕੁੜੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਕਿਵੇਂ ਮੁੰਡੇ ਨੂੰ ਨਾਨੀ ਚੇਤੇ ਕਰਵਾ ਦਿੱਤੀ

ਵੱਧ ਰਹੀਆਂ ਲੁੱਟਾਂ ਖੋਹਾਂ ਨੂੰ ਦੇਖ ਕੇ ਇੰਜ ਜਾਪਦਾ ਹੈ, ਜਿਵੇਂ ਲੁਟੇਰਿਆਂ ਦੇ ਮਨਾਂ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਖੌਫ ਹੀ ਨਹੀਂ ਹੈ। ਕਿਉਂਕਿ ਆਏ ਦਿਨੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ। ਇਸ ਕਰਕੇ ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਅਤੇ ਬਹਾਦਰੀ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਲੁਟੇਰਿਆਂ ਨਾਲ ਨਜਿਠਿਆ ਜਾ ਸਕੇ।

ਇਹ ਮਾਮਲਾ ਜਲੰਧਰ ਦਾ ਹੈ, ਜਿਥੇ ਦੀ ਰਹਿਣ ਵਾਲੀ ਅੰਜਲੀ ਨਾਮਕ ਲੜਕੀ ਨੇ ਆਪਣੀ ਬਹਾਦਰੀ ਸਦਕਾ ਫੋਨ ਖੋਹਣ ਆਏ ਲੜਕੇ ਨੂੰ ਨਾਨੀ ਚੇਤੇ ਕਰਵਾ ਦਿੱਤੀ। ਅੰਜਲੀ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਤੋਂ ਕਲੀਨਿਕ ਜਾ ਰਹੀ ਸੀ। ਗਲੀ ਵਿਚੋਂ ਨਿਕਲਣ ਸਾਰ ਹੀ ਉਸ ਨੇ ਟਾਇਮ ਦੇਖਣ ਲਈ ਆਪਣਾ ਫੋਨ ਕੱਢਿਆ ਹੀ ਸੀ ਕਿ ਇੱਕ ਐਕਟਿਵਾ ਸਵਾਰ ਨੌਜਵਾਨ ਨੇ ਐਕਟਿਵਾ ਹੌਲੀ ਕਰਕੇ ਉਸ ਦਾ ਫੋਨ ਖੋਹ ਲਿਆ। ਉਸ ਵੱਲੋਂ ਫੋਨ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਨੇ ਫੋਨ ਨਹੀਂ ਛੱਡਿਆ।

ਜਿਸ ਕਰਕੇ ਅੰਜਲੀ ਨੇ ਉਸ ਦੀ ਐਕਟਿਵਾ ਨੂੰ ਫੜ ਲਿਆ। ਇਸ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ। ਨੌਜਵਾਨ ਦੀ ਐਕਟਿਵਾ ਦੂਜੀ ਐਕਟਿਵਾ ਨਾਲ ਟਕਰਾਉਣ ਕਾਰਨ ਥੱਲੇ ਡਿੱਗ ਪਈ ਅਤੇ ਉਹ ਐਕਟਿਵਾ ਨੂੰ ਸੁੱਟ ਕੇ ਦੌੜ ਗਿਆ। ਅੰਜਲੀ ਨੇ ਉਸ ਦਾ ਪਿੱਛਾ ਕਰਨ ਦੇ ਨਾਲ ਨਾਲ ਸਭ ਨੂੰ ਆਵਾਜ਼ ਵੀ ਲਗਾਈ ਪਰ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ। ਇਸੀ ਦੌਰਾਨ ਇੱਕ ਵਿਅਕਤੀ ਨੇ ਨੌਜਵਾਨ ਨੂੰ ਫੜ ਲਿਆ ਅਤੇ ਅੰਜਲੀ ਦਾ ਫੋਨ ਵੀ ਮਿਲ ਗਿਆ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਜਲੀ ਪੁੱਤਰੀ ਰਾਜ ਕੁਮਾਰ ਘਰ ਤੋਂ ਕਲੀਨਿਕ ਜਾ ਰਹੀ ਸੀ। ਪਿੱਛੇ ਇੱਕ ਨੌਜਵਾਨ ਬਿਨਾਂ ਨੰਬਰ ਐਕਟੀਵਾ ਤੇ ਆਇਆ ਅਤੇ ਉਸ ਦਾ ਫੋਨ ਖੋਹ ਲੈ ਗਿਆ। ਇਸ ਨੌਜਵਾਨ ਅਮਨਦੀਪ ਪੁੱਤਰ ਪਰਮਪਾਲ ਵਾਸੀ ਗਰੀਨ ਟਾਊਨ ਜਲੰਧਰ ਨੂੰ ਮੌਕੇ ਤੋਂ ਐਕਟਿਵਾ ਸਮੇਤ ਫੜ ਲਿਆ ਗਿਆ। ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਸਾਹਮਣੇ ਆਵੇਗਾ, ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *