ਜਲਦੀ ਖਰੀਦ ਲਵੋ ਸੋਨਾ, ਕੀਤੇ ਦੇਰ ਨਾ ਹੋ ਜਾਵੇ

ਸੋਨੇ ਤੇ ਚਾਂਦੀ ਦੇ ਰੇਟ ਘਟਦੇ ਵਧਦੇ ਰਹਿੰਦੇ ਹਨ। ਆਮ ਤੌਰ ਤੇ ਜਦੋਂ ਮੁਲਕ ਵਿੱਚ ਹਾਲਾਤ ਠੀਕ ਨਾ ਹੋਣ, ਕਾਰੋਬਾਰ ਬੰਦ ਹੋ ਜਾਣ ਤਾਂ ਲੋਕ ਕਾਰੋਬਾਰ ਦੀ ਬਜਾਏ ਸੋਨੇ ਚਾਂਦੀ ਵਿਚ ਪੂੰਜੀ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਦੀ ਉਦਾਹਰਨ ਸਾਨੂੰ ਕੋਰੋਨਾ ਕਾਲ ਦੌਰਾਨ ਲੱਗੇ ਲਾਕ ਡਾਊਨ ਵਿਚ ਦੇਖਣ ਨੂੰ ਮਿਲੀ। ਜਦੋਂ ਪਿਛਲੇ ਸਾਲ ਭਾਰਤ ਵਿੱਚ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ। ਇੱਥੋਂ ਤੱਕ ਕਿ ਸੜਕਾਂ ਵੀ ਸੁੰਨੀਆਂ ਪਈਆਂ ਸਨ ਤਾਂ ਸੋਨੇ ਅਤੇ ਚਾਂਦੀ ਦੇ ਰੇਟ ਅਸਮਾਨ ਛੂਹ ਰਹੇ ਸਨ। ਲੋਕ ਧੜਾ ਧੜ ਸੋਨਾ ਖਰੀਦਣ ਲੱਗੇ ਸਨ।

ਅਗਸਤ 2020 ਵਿੱਚ ਸੋਨਾ ਪ੍ਰਤੀ 10 ਗ੍ਰਾਮ 56200 ਰੁਪਏ ਸੀ ਅਤੇ ਚਾਂਦੀ ਪ੍ਰਤੀ ਕਿੱਲੋ 77840 ਰੁਪਏ ਸੀ। ਇਸ ਤੋਂ ਬਾਅਦ ਲਗਾਤਾਰ ਹਾਲਾਤ ਬਦਲਦੇ ਰਹੇ। ਅਜੇ ਇੱਕ ਦਿਨ ਪਹਿਲਾਂ ਭਾਵ ਸੋਮਵਾਰ ਨੂੰ ਦਿੱਲੀ ਵਿੱਚ ਸੋਨਾ 42 ਰੁਪਏ ਘਟ ਕੇ 45960 ਰੁਪਏ ਪ੍ਰਤੀ 10 ਗਰਾਮ ਰਹਿ ਗਿਆ, ਜੋ ਕਿ ਇਸ ਤੋਂ ਪਹਿਲਾਂ ਪ੍ਰਤੀ 10 ਗਰਾਮ 46002 ਰੁਪਏ ਸੀ। ਚਾਂਦੀ ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿੱਚ 505 ਰੁਪਏ ਘਟ ਕੇ 61469 ਪ੍ਰਤੀ ਕਿਲੋ ਰਹਿ ਗਈ, ਜੋ ਕਿ ਪਹਿਲਾਂ 61974 ਰੁਪਏ ਪ੍ਰਤੀ ਕਿਲੋ ਸੀ।

ਜਦੋਂ ਤੋਂ ਕੋਰੋਨਾ ਵੈਕਸੀਨ ਹੋਂਦ ਵਿੱਚ ਆ ਗਈ ਅਤੇ ਕਾਰੋਬਾਰ ਮੁੜ ਸ਼ੁਰੂ ਹੋਣ ਲੱਗੇ ਤਾਂ ਇਨ੍ਹਾਂ ਮਹਿੰਗੀਆਂ ਧਾਤਾਂ ਦੇ ਰੇਟ ਵੀ ਘੱਟ ਹੋਣ ਲੱਗੇ। 15 ਜਨਵਰੀ 2021 ਨੂੰ ਸੋਨਾ ਪ੍ਰਤੀ 10 ਗਰਾਮ 48690 ਰੁਪਏ ਅਤੇ ਚਾਂਦੀ ਪ੍ਰਤੀ ਕਿਲੋਗ੍ਰਾਮ 65157 ਰੁਪਏ ਨੋਟ ਕੀਤੀ ਗਈ। ਜਦ ਕਿ ਇਹ ਰੇਟ ਅਗਸਤ 2020 ਵਿੱਚ ਕਿਤੇ ਜਿਆਦਾ ਸਨ। ਅੱਜਕੱਲ੍ਹ ਇਨ੍ਹਾਂ ਧਾਤਾਂ ਦੇ ਰੇਟ ਕੌਮਾਂਤਰੀ ਰੁਖ ਵਿੱਚ ਆਈ ਕਮਜ਼ੋਰੀ ਕਾਰਨ ਡਿੱਗ ਰਹੇ ਹਨ।

Leave a Reply

Your email address will not be published. Required fields are marked *