ਪੰਜਾਬ ਦਾ ਇਹ ਪਿੰਡ ਵਿਕ ਰਿਹਾ ਸਿਰਫ 2 ਰੁਪਏ ਚ, ਬੜਾ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ

ਮਨੁੱਖੀ ਜ਼ਿੰਦਗੀ ਇੱਕ ਸੰਘਰਸ਼ ਹੈ। ਸਮੇਂ ਸਮੇਂ ਤੇ ਸਾਨੂੰ ਅਨੇਕਾਂ ਮਸਲਿਆਂ ਨਾਲ ਨਜਿੱਠਣਾ ਪੈਂਦਾ ਹੈ। ਕਈ ਇਨਸਾਨ ਦੇ ਨਿੱਜੀ ਮਸਲੇ ਹੁੰਦੇ ਹਨ ਪਰ ਕਈ ਸਮੂਹਿਕ ਮਸਲੇ ਬਣ ਜਾਂਦੇ ਹਨ। ਜਿਸ ਲਈ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਚੱਲਣਾ ਪੈਂਦਾ ਹੈ। ਅਜਿਹਾ ਹੀ ਮਸਲਾ ਫਾਜ਼ਿਲਕਾ ਦੇ ਪਿੰਡ ਰਾਣਾ ਦੇ ਲੋਕਾਂ ਲਈ ਪੈਦਾ ਹੋ ਗਿਆ ਹੈ। ਜਿਸ ਕਰਕੇ ਲੋਕ 4 ਦਿਨ ਤੋਂ ਧਰਨਾ ਲਗਾਈ ਬੈਠੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਆਪਣਾ ਧਰਨਾ ਜਾਰੀ ਰੱਖਣਗੇ।

ਇਸ ਪਿੰਡ ਰਾਣਾ ਵਿੱਚ ਸੁਸਰੀ ਦੀ ਭਰਮਾਰ ਹੈ। ਇਸ ਕਰਕੇ ਇਹ ਲੋਕ ਸੁਸਰੀ ਤੋਂ ਛੁਟਕਾਰਾ ਚਾਹੁੰਦੇ ਹਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਤਾ ਪਾਸ ਕੀਤਾ ਹੈ ਕਿ ਉਨ੍ਹਾਂ ਦਾ ਪਿੰਡ ਵਿਕਾਊ ਹੈ। ਜੇਕਰ ਰਾਸ਼ਟਰਪਤੀ ਨੇ ਉਨ੍ਹਾਂ ਦਾ ਪਿੰਡ ਖ਼ਰੀਦਣਾ ਹੋਏ ਤਾਂ 25 ਰੁਪਏ ਚ ਖਰੀਦ ਸਕਦੇ ਹਨ। ਪ੍ਰਧਾਨ ਮੰਤਰੀ ਲਈ ਇਹ ਰਕਮ 20 ਰੁਪਏ ਹੈ। ਜੇਕਰ ਮੁੱਖ ਮੰਤਰੀ ਦੀ ਪਿੰਡ ਖਰੀਦਣ ਦੀ ਇੱਛਾ ਹੈ ਤਾਂ ਉਹ 15 ਰੁਪਏ ਖਰਚ ਕੇ ਪਿੰਡ ਖ਼ਰੀਦ ਸਕਦੇ ਹਨ।

ਕਿਸੇ ਵਿਧਾਇਕ ਲਈ 10 ਰੁਪਏ ਅਤੇ ਆਮ ਆਦਮੀ ਲਈ 1 ਜਾਂ 2 ਰੁਪਏ ਖਰਚ ਕਰ ਕੇ ਪਿੰਡ ਖ਼ਰੀਦਣ ਦੀ ਸ਼ਰਤ ਰੱਖੀ ਗਈ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਦੇ ਨੇੜੇ ਸੰਦੀਪ ਗਲੋਤਰਾ ਅਤੇ ਰੰਜਨਾ ਗਲੋਤਰਾ ਦੇ ਗੁਦਾਮ ਹਨ, ਜੋ ਉਨ੍ਹਾਂ ਨੇ ਕਿਸੇ ਕੰਪਨੀ ਨੂੰ ਠੇਕੇ ਤੇ ਦਿੱਤੇ ਹੋਏ ਹਨ। ਇੱਥੇ ਬਹੁਤ ਜ਼ਿਆਦਾ ਸੁਸਰੀ ਹੈ। ਜੋ ਉਨ੍ਹਾਂ ਦੇ ਪਿੰਡ ਤੱਕ ਪਹੁੰਚ ਚੁੱਕੀ ਹੈ। ਇਸ ਦਾ ਹਰ ਇਕ ਪਿੰਡ ਵਾਸੀ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਸਿਹਤ ਤੇ ਵੀ ਗਲਤ ਅਸਰ ਪੈ ਰਿਹਾ ਹੈ।

ਜਿਸ ਕਰਕੇ ਉਹ ਸੁਸਰੀ ਤੋਂ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾਲ ਦੇ ਪਿੰਡਾਂ ਦੇ ਲੋਕ ਵੀ ਉਨ੍ਹਾਂ ਦੇ ਨਾਲ ਧਰਨੇ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਜਿੰਨੀ ਦੇਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ, ਉਹ ਧਰਨਾ ਜਾਰੀ ਰੱਖਣਗੇ। ਉਧਰ ਦੂਜੀ ਧਿਰ ਵੱਲੋਂ 10 ਦਿਨਾਂ ਦੇ ਅੰਦਰ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੂੰ ਮਿਲਾ ਕੇ ਇਕ ਸਾਂਝੀ ਲੋਕਲ ਕਮੇਟੀ ਬਣਾਈ ਗਈ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਪ੍ਰਸ਼ਾਸਨ ਵੱਲੋਂ ਸਪਰੇਅ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *