ਮੁੰਡੇ ਨੇ ਕਾਰ ਦਾ ਬਣਾਇਆ ਹਵਾਈ ਜਹਾਜ, ਹਾਦਸੇ ਤੋਂ ਬਾਅਦ ਕਾਰ ਅੰਦਰਲਾ ਸੀਨ ਦੇਖ ਉਡੇ ਪੁਲਿਸ ਦੇ ਹੋਸ਼

ਅੱਜ ਕੱਲ੍ਹ ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ 2 ਅੱਖਾਂ ਨਾਲ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਹੈ। ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰਾਂ ਨੇ ਇਸ ਦੇ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇਨਸਾਨ ਲਈ ਜ਼ਰੂਰੀ ਹੈ। ਫਿਰ ਵੀ ਕੁਝ ਲੋਕ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਜਿਸ ਕਰਕੇ ਉਹ ਆਪਣੀ ਅਤੇ ਦੂਜੇ ਦੀ ਜਾਨ ਨੂੰ ਵੱਡਾ ਸਿਆਪਾ ਛੇੜ ਦਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਸ਼ਹਿਰ ਤੋਂ ਸਾਹਮਣੇ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ 2 ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਵਿਅਕਤੀ ਅਤੇ ਮੁਲਾਜ਼ਮ ਜ਼-ਖ਼-ਮੀ ਹੋ ਗਏ। ਪੁਲਿਸ ਅਧਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਤੇਜ਼ ਰਫਤਾਰ ਕਾਰ ਆ ਰਹੀ ਸੀ, ਜਿਸ ਵੱਲੋਂ ਲਾਲ ਬੱਤੀ ਦੇ ਨਿਯਮਾਂ ਦੀ ਵੀ ਉਲੰਘਣਾ ਕਰਦੇ ਹੋਏ 2 ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।

ਜਿਸ ਕਾਰਨ 2 ਵਿਅਕਤੀ ਜ਼-ਖ-ਮੀ ਹੋ ਗਏ। ਪੀੜਤਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਪੁਲੀਸ ਵੱਲੋਂ ਕਾਰ ਚਾਲਕ ਨੂੰ ਵੀ ਫੜ ਲਿਆ ਗਿਆ ਹੈ। ਉਸ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਵਲੋਂ ਸ਼-ਰਾ-ਬ ਪੀਤੀ ਹੋਈ ਸੀ ਅਤੇ ਉਸ ਦੀ ਗੱਡੀ ਵਿੱਚੋਂ ਵੀ ਸ-ਰਾ-ਬ ਮਿਲੀ। ਜਿਸ ਕਰਕੇ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਜਾ ਰਿਹਾ ਹੈ।

ਡਾਕਟਰ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ ਤੇਜ਼ ਰਫ਼ਤਾਰ ਕਾਰ ਦੁਆਰਾ ਜ਼-ਖ-ਮੀ ਹੋਏ ਕੁਝ ਵਿਅਕਤੀ ਆਏ ਸਨ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਮੁਲਾਜ਼ਮ ਦੇ ਸਿਰ ਅਤੇ ਇੱਕ ਦੇ ਛਾਤੀ ਵਿਚ ਦਰਦ ਹੋਣ ਕਾਰਨ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪੀੜਤਾਂ ਦੇ ਐਕਸ ਰੇ ਅਤੇ ਸਿਟੀ ਸਕੈਨ ਕੀਤੇ ਜਾਣਗੇ, ਜਿਨ੍ਹਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *