ਵਿਚ ਸੜਕ ਦੇ ਜਵਾਨ ਮੁੰਡਾ ਕੀਤਾ ਟੋਟੇ-ਟੋਟੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਗ਼ਲਤ ਰਸਤੇ ਤੇ ਚੱਲਣ ਨਾਲ ਖੱਜਲ ਖੁਆਰੀ ਹੀ ਪੱਲੇ ਪੈਂਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਗਲਤੀ ਕਿਸੇ ਦੀ ਹੁੰਦੀ ਹੈ ਅਤੇ ਖਮਿਆਜ਼ਾ ਕਿਸੇ ਹੋਰ ਨੂੰ ਭੁਗਤਣਾ ਪੈ ਜਾਂਦਾ ਹੈ। ਕੁਝ ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਹੈ, ਸਮਾਣਾ ਦੇ ਮੁਹੱਲਾ ਅਮਾਮਗੜ੍ਹ ਵਿਚ। ਜਿੱਥੇ ਖੁੰ-ਦ-ਕ ਦੇ ਚੱਲਦੇ ਹੋਏ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਰਾਜਨ ਪੁੱਤਰ ਅਨਿਲ ਦੀ ਜਾਨ ਲੈ ਲਈ। ਰਾਜਨ ਦੀ ਉਮਰ 22 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਮੁੱਖ ਕਾਰਨ ਮ੍ਰਿਤਕ ਦੇ ਭਰਾ ਦੇ ਇਕ ਔਰਤ ਨਾਲ ਪ੍ਰੇਮ ਸਬੰਧ ਹੋਣਾ ਹੈ।

ਜਿਸ ਦੇ ਚੱਲਦੇ ਕੁਝ ਨੌਜਵਾਨ ਕਿਰਪਾਨਾਂ ਅਤੇ ਕੁਹਾੜੀਆਂ ਲੈ ਕੇ ਰਾਜਨ ਦੇ ਪਿੱਛੇ ਦੌੜੇ। ਆਪਣੀ ਜਾਨ ਬਚਾਉਣ ਲਈ ਰਾਜਨ ਸਾਬਕਾ ਕੌਂਸਲਰ ਦੇ ਘਰ ਵੱਲ ਨੂੰ ਦੌੜਿਆ ਪਰ ਉਨ੍ਹਾਂ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਘੇਰ ਲਿਆ। ਕਿਰਪਾਨਾਂ ਅਤੇ ਕੁਹਾੜੀਆਂ ਨਾਲ ਵਾਰ ਕਰਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ। ਮ੍ਰਿਤਕ ਰਾਜਨ ਦੇ ਪਿਤਾ ਅਨਿਲ ਨੇ ਦੱਸਿਆ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਰਾਜਨ ਦੀ ਜਾਨ ਲਈ ਹੈ।

ਉਨ੍ਹਾਂ ਦੀ ਮਾਂ ਰਾਜਨ ਦੇ ਭਰਾ ਨਾਲ ਭੱਜੀ ਹੋਈ ਹੈ ਅਤੇ ਉਹ ਕਿਧਰੇ ਪਾਸੇ ਦੋਵੇਂ ਰਹਿ ਰਹੇ ਹਨ। ਜਿਸ ਕਰਕੇ ਉਕਤ ਔਰਤ ਦੇ ਪੁੱਤਰ ਰਾਜਨ ਨਾਲ ਵੀ ਖੁੰ-ਦ-ਕ ਰੱਖਦੇ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 4-5 ਨੌਜਵਾਨਾਂ ਨੇ ਮਿਲ ਕੇ 22 ਸਾਲਾ ਰਾਜਨ ਦੀ ਜਾਨ ਲੈ ਲਈ ਹੈ। ਮਿ੍ਤਕ ਦੇ ਸਿਰ ਵਿੱਚ ਸੱ-ਟਾਂ ਹਨ। ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ। ਉਹ ਇਸੇ ਮੁਹੱਲੇ ਦੇ ਰਹਿਣ ਵਾਲੇ ਹਨ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਨੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਇਕ ਭਰਾ ਨਾਲ ਖੁੰ-ਦ-ਕ ਹੋਣ ਕਾਰਨ ਦੂਜੇ ਭਰਾ ਨੂੰ ਜਾਨ ਗਵਾਉਣੀ ਪੈ ਗਈ। ਇੱਕ ਮਾਂ ਨੇ ਆਪਣੇ ਪੁੱਤਰਾਂ ਲਈ ਜੇ-ਲ੍ਹ ਦਾ ਰਸਤਾ ਪੱਧਰਾ ਕਰ ਦਿੱਤਾ। ਹਰ ਕੋਈ ਇਸ ਘਟਨਾ ਦੀ ਚਰਚਾ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *