ਕਾਰ ਨਾਲ ਵਾਪਰਿਆ ਅੱਤ ਦਾ ਭਾਣਾ, ਲੋਹੇ ਦੀ ਰਾਡ ਨਾਲ ਬਾਹਰ ਕੱਢੀਆਂ ਲਾਸ਼ਾਂ

ਸੜਕਾਂ ਤੇ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ। ਅੱਖ ਝਪਕਣ ਦੇ ਸਮੇਂ ਦੌਰਾਨ ਹੀ ਸਾਡੇ ਸਾਹਮਣੇ ਤੋਂ ਕੋਈ ਵਾਹਨ ਗੁਜ਼ਰ ਜਾਂਦਾ ਹੈ। ਜਿਸ ਕਰਕੇ ਜ਼ਰਾ ਜਿੰਨੀ ਲਾਪ੍ਰਵਾਹੀ ਵੀ ਜਾਨ ਜਾਣ ਦਾ ਕਾਰਨ ਬਣ ਜਾਂਦੀ ਹੈ। ਰਾਜਪੁਰਾ ਦੇ ਚਮਾਰੂ ਪਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ 2 ਕਾਰਾਂ ਦੇ ਟਕਰਾਉਣ ਕਾਰਨ 3 ਜਾਨਾਂ ਚਲੀਆਂ ਗਈਆਂ ਅਤੇ 3 ਵਿਅਕਤੀ ਵੱਖ ਵੱਖ ਹਸਪਤਾਲਾਂ ਵਿੱਚ ਡਾਕਟਰੀ ਸਹਾਇਤਾ ਲੈ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਕਾਰ ਵਿੱਚ ਡੱਬਵਾਲੀ ਜ਼ਿਲ੍ਹਾ ਸਿਰਸਾ ਦਾ ਮਨਿੰਦਰਪਾਲ ਸਿੰਘ, ਸਿਰਸਾ ਦੇ ਪਿੰਡ ਮੰਗੇਆਣਾ ਦਾ ਇਕਬਾਲ ਸਿੰਘ, ਪਿੰਡ ਫੱਗੂਆਣਾ ਦਾ ਜਸਬੀਰ ਸਿੰਘ ਅਤੇ ਕਾਲੂਆਨਾ ਦਾ ਰਾਮ ਨਿਵਾਸ ਸਵਾਰ ਸਨ।

ਇਨ੍ਹਾਂ ਵਿਚੋਂ ਕਾਰ ਸਵਾਰ ਜਸਬੀਰ ਸਿੰਘ ਤਾਂ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ ਸੀ। ਜਦਕਿ ਇਕਬਾਲ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਰਾਮ ਨਿਵਾਸ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਦਾ ਚੌਥਾ ਸਾਥੀ ਮਨਿੰਦਰਪਾਲ ਸਿੰਘ ਸਿਵਲ ਹਸਪਤਾਲ ਵਿਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹਾਂ ਨੂੰ ਰਾਡਾਂ ਦੀ ਵਰਤੋਂ ਨਾਲ ਕਾਰਾਂ ਵਿੱਚੋਂ ਕੱਢਿਆ ਗਿਆ। ਮਨਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਪਿੰਡ ਚਮਾਰੂ ਕੋਲ ਇਕ ਕਾਰ ਡਿਵਾਈਡਰ ਪਾਰ ਕਰ ਕੇ ਉਨ੍ਹਾਂ ਦੀ ਕਾਰ ਵਿੱਚ ਆ ਵੱਜੀ।

ਜਿਸ ਕਰਕੇ ਉਨ੍ਹਾਂ ਦਾ ਸਾਥੀ ਜਸਬੀਰ ਸਿੰਘ ਥਾਂ ਤੇ ਹੀ ਢੇਰੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਦੂਸਰੀ ਕਾਰ ਵਿੱਚ ਸਵਾਰ ਥਾਣਾ ਸ਼ੰਭੂ ਦੇ ਪਿੰਡ ਚਤਰ ਨਗਰ ਦੇ ਬਲਜੀਤ ਸਿੰਘ ਅਤੇ ਨਰੇਸ਼ ਸਿੰਘ ਵੀ ਥਾਂ ਤੇ ਹੀ ਦਮ ਤੋੜ ਗਏ। ਥਾਣਾ ਸ਼ੰਭੂ ਦੀ ਪੁਲੀਸ ਦੁਆਰਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਨੂੰ ਬਹੁਤ ਔ-ਖੇ ਹੋ ਕੇ ਗੱਡੀਆਂ ਵਿੱਚੋਂ ਕੱਢਿਆ ਗਿਆ, ਕਿਉਂਕਿ ਗੱਡੀਆਂ ਬੁ-ਰੀ ਤਰ੍ਹਾਂ ਨੁ ਕ ਸਾ ਨੀ ਆਂ ਗਈਆਂ ਹਨ। ਕਿਸੇ ਇੱਕ ਦੀ ਲਾ ਪ੍ਰ ਵਾ ਹੀ ਨੇ 3 ਜਾਨਾਂ ਲੈ ਲਈਆਂ ਅਤੇ 3 ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।

Leave a Reply

Your email address will not be published. Required fields are marked *