ਪਹਿਲਾਂ ਗੁਆਂਢਣ ਕੁੜੀ ਨਾਲ ਕਰਵਾਈ ਲਵ ਮੈਰਿਜ, ਫੇਰ ਹੁਣ ਉਸ ਨਾਲ ਕਰ ਦਿੱਤਾ ਇੰਨਾ ਵੱਡਾ ਕਾਂਡ

ਜਵਾਨੀ ਦੀਵਾਨੀ ਹੁੰਦੀ ਹੈ। ਜਵਾਨੀ ਵਿਚ ਨੌਜਵਾਨ ਮੁੰਡੇ ਕੁੜੀਆਂ ਪ੍ਰੇਮ ਚੱਕਰ ਵਿੱਚ ਕਈ ਤਰ੍ਹਾਂ ਦੇ ਅਜਿਹੇ ਫ਼ੈਸਲੇ ਲੈ ਲੈਂਦੇ ਹਨ, ਜਿਨ੍ਹਾਂ ਉੱਤੇ ਬਾਅਦ ਵਿੱਚ ਕਾਇਮ ਨਹੀਂ ਰਹਿ ਸਕਦੇ ਅਤੇ ਇਸ ਦਾ ਅੰਜਾਮ ਬੁਰਾ ਨਿਕਲਦਾ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮਮਦੋਟ ਦੇ ਪਿੰਡ ਭੋਲਾ ਚੱਕ ਵਿਖੇ ਅਲੱਗ ਅਲੱਗ ਭਾਈਚਾਰੇ ਦੇ ਮੁੰਡੇ ਅਤੇ ਕੁੜੀ ਨੇ ਆਪਸ ਵਿੱਚ ਕੋਰਟ ਮੈਰਿਜ ਕਰਵਾ ਲਈ ਸੀ ਅਤੇ ਹੁਣ ਕੁੜੀ ਦੀ ਮਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਧੀ ਦੀ ਉਸ ਦੇ ਸਹੁਰੇ ਪਰਿਵਾਰ ਨੇ ਜਾਨ ਲੈ ਲਈ ਹੈ।

ਕੁੜੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਗੁਆਂਢ ਦਾ ਹੀ ਮੁੰਡਾ 2 ਸਾਲ ਪਹਿਲਾਂ ਉਨ੍ਹਾਂ ਦੀ ਧੀ ਨੂੰ ਭਜਾ ਕੇ ਲੈ ਗਿਆ ਸੀ। ਉਨ੍ਹਾਂ ਦੀ ਧੀ ਦਾ ਸਹੁਰਾ ਪਰਿਵਾਰ ਅਕਸਰ ਹੀ ਉਸ ਦੀ ਖਿੱਚ ਧੂਹ ਕਰਦਾ ਸੀ। ਉਹ ਆਪਸ ਵਿਚ ਗੁਆਂਢੀ ਹਨ। ਕੁੜੀ ਦੀ ਮਾਂ ਦੇ ਦੱਸਣ ਮੁਤਾਬਕ ਇਕ ਦਿਨ ਪਹਿਲਾਂ ਉਨ੍ਹਾਂ ਨੇ ਕੰਧ ਉੱਤੋਂ ਆਪਣੀ ਧੀ ਨੂੰ ਉਸ ਦੇ ਸਹੁਰੇ ਘਰ ਆਟਾ ਗੁੰਨ੍ਹਦੀ ਅਤੇ ਭਾਂਡੇ ਮਾਂਜਦੀ ਦੇਖਿਆ। ਉਨ੍ਹਾਂ ਪਤੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਸੀ ਕਿ ਉਹ ਆਪਣੀ ਧੀ ਨੂੰ ਉਸ ਦੇ ਸਹੁਰਿਆਂ ਤੋਂ ਬਚਾਉਣ ਲਈ ਆਪਣੇ ਘਰ ਲੈ ਆਉਣਗੇ

ਪਰ ਰਾਤ ਨੂੰ ਹੀ ਉਨ੍ਹਾਂ ਦੀ ਧੀ ਦੇ ਪਤੀ, ਸੱਸ, ਸਹੁਰਾ, ਨਣਦ ਅਤੇ ਦਿਉਰ 5 ਜੀਆਂ ਨੇ ਮਿਲ ਕੇ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ ਹੈ। ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਕਲੌਤੀ ਧੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਲੜਕੀ ਵਾਲਾ ਪਰਿਵਾਰ ਕਿਸੇ ਹੋਰ ਭਾਈਚਾਰੇ ਨਾਲ ਸਬੰਧਤ ਹੈ, ਜਦ ਕਿ ਮੁੰਡਾ ਕਿਸੇ ਹੋਰ ਪਰਿਵਾਰ ਤੋਂ ਹੈ। ਪਹਿਲਾਂ ਤਾਂ ਇਨ੍ਹਾਂ ਨੇ ਆਪਸ ਵਿੱਚ ਕੋਰਟ ਮੈਰਿਜ ਕਰਵਾ ਲਈ ਪਰ ਬਾਅਦ ਵਿੱਚ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਭਾਈਚਾਰੇ ਬਾਰੇ ਵਿਚਾਰ ਕਰਨ ਲੱਗੇ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੂੰਹ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਲੜਕੀ ਦਾ ਪਰਿਵਾਰ ਰਾਤ ਸਮੇਂ ਉਨ੍ਹਾਂ ਕੋਲ ਆਇਆ ਸੀ। ਇਸ ਲਈ ਉਨ੍ਹਾਂ ਨੇ ਸਵੇਰੇ ਥਾਣੇ ਜਾਣਾ ਸੀ ਪਰ ਮੁੰਡੇ ਵਾਲਿਆਂ ਨੇ ਰਾਤ ਨੂੰ ਹੀ ਕੁੜੀ ਦੀ ਜਾਨ ਲੈ ਲਈ। ਇਨ੍ਹਾਂ ਨੇ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਸਹੁਰਾ ਪਰਿਵਾਰ ਨੇ ਕੁੜੀ ਦੀ ਮ੍ਰਿਤਕ ਦੇਹ ਥਾਣੇ ਅੱਗੇ ਲਿਜਾ ਰੱਖੀ ਅਤੇ ਮ੍ਰਿਤਕਾ ਦਾ ਪਤੀ ਖ਼ੁਦ ਥਾਣੇ ਪੇਸ਼ ਹੋ ਗਿਆ।

ਇਸ ਵਿਅਕਤੀ ਦੀ ਦਲੀਲ ਹੈ ਕਿ ਜੇਕਰ ਕੁੜੀ ਨੇ ਖ਼ੁਦ ਹੀ ਜਾਨ ਦਿੱਤੀ ਹੈ ਤਾਂ ਉਸ ਦੇ ਪਤੀ ਨੂੰ ਥਾਣੇ ਪੇਸ਼ ਹੋਣ ਦੀ ਕੀ ਜ਼ਰੂਰਤ ਸੀ? ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਇਸ ਜੋੜੀ ਨੇ ਕੋਰਟ ਮੈਰਿਜ ਕਰਵਾਈ ਸੀ। ਹੁਣ ਇਨ੍ਹਾਂ ਦੀ ਆਪਸ ਵਿੱਚ ਅਣਬਣ ਚੱਲ ਰਹੀ ਸੀ। ਜਿਸ ਦੇ ਚੱਲਦੇ ਕੁੜੀ ਦੀ ਜਾਨ ਲੈ ਲਈ ਹੈ । ਸਰਪੰਚ ਨੇ ਵੀ ਇਸ ਮਾਮਲੇ ਵਿੱਚ ਮੁੰਡੇ ਵਾਲਿਆਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਮ੍ਰਿਤਕਾ ਦੇ ਪਤੀ ਅਤੇ ਸੱਸ ਨੂੰ ਕਾਬੂ ਕਰ ਲਿਆ ਹੈ। ਬਾਕੀ ਹੁਣ ਅਸਲ ਸੱਚਾਈ ਦਾ ਪਤਾ ਪੁਲਿਸ ਲਗਾ ਹੀ ਲਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *