ਪਿੰਡ ਚ ਬੰਦੇ ਨਾਲ ਹੋਗੀ ਵੱਡੀ ਜੱਗੋ ਤੇਰਵੀ, ਲਾਸ਼ ਸਿਰਾਹਣੇ ਫੁੱਟ ਫੁੱਟ ਰੋਈਆਂ ਧੀਆਂ

ਅੱਜ ਕੱਲ੍ਹ ਆਦਮੀ ਲਈ ਪੈਸਾ ਹੀ ਸਭ ਕੁਝ ਰਹਿ ਗਿਆ ਹੈ। ਪੈਸੇ ਪਿੱਛੇ ਹੀ ਆਦਮੀ ਦਿਨ ਰਾਤ ਭੱਜਿਆ ਫਿਰਦਾ ਹੈ। ਪੈਸੇ ਕਰਕੇ ਹੀ ਕਿਸੇ ਨਾਲ ਨੇੜਤਾ ਹੈ ਅਤੇ ਪੈਸੇ ਕਾਰਨ ਹੀ ਦੂਰੀਆਂ ਵਧ ਜਾਂਦੀਆਂ ਹਨ। ਖੰਨਾ ਤੋਂ ਮਿਥਲੇਸ਼ ਰਾਏ ਨਾਮ ਦੇ ਇਕ ਪਰਵਾਸੀ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪੈਸੇ ਦੇ ਲੈਣ ਦੇਣ ਕਾਰਨ ਹੀ ਕਿਸੇ ਨੇ ਅਜਿਹਾ ਕੀਤਾ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਿ੍ਤਕ ਮਿਥਲੇਸ਼ ਰਾਈ ਦੀ ਬੇਟੀ ਨੇ ਦੱਸਿਆ ਹੈ ਕਿ ਉਹ 2 ਭੈਣਾਂ ਅਤੇ 2 ਭਰਾ ਹਨ।

ਉਨ੍ਹਾਂ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਇਸ ਲੜਕੀ ਚੰਦਾ ਦੇ ਦੱਸਣ ਮੁਤਾਬਕ ਉਸ ਦਾ ਪਿਤਾ ਰਾਤ ਨੂੰ 10 ਵਜੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਗੇਟ ਬੰਦ ਨਾ ਕੀਤਾ ਜਾਵੇ। ਉਹ ਹੁਣੇ ਹੀ ਵਾਪਸ ਆ ਰਿਹਾ ਹੈ। ਚੰਦਾ ਦੇ ਦੱਸਣ ਮੁਤਾਬਕ ਉਸ ਦਾ ਪਿਤਾ ਕਿਸੇ ਤੋਂ ਪੈਸੇ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ। ਅਗਲੇ ਦਿਨ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੇ ਭਰਾ ਸੁਰੇਸ਼ ਰਾਏ ਨੇ ਜਾਣਕਾਰੀ ਦਿੱਤੀ ਹੈ ਕਿ

ਮਿਥਲੇਸ਼ ਰਾਏ ਕਿਸੇ ਸ਼ੰਕਰ ਨਾਮ ਦੇ ਵਿਅਕਤੀ ਤੋਂ ਇੱਕ ਲੱਖ 30 ਹਜ਼ਾਰ ਰੁਪਏ ਲੈਣ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ। ਅਗਲੇ ਦਿਨ ਉਸ ਦੀ ਮ੍ਰਿਤਕ ਦੇਹ ਪਈ ਮਿਲੀ। ਸੁਰੇਸ਼ ਦੇ ਦੱਸਣ ਮੁਤਾਬਕ ਸ਼ੰਕਰ ਦਾ ਕਹਿਣਾ ਹੈ ਕਿ ਮਿਥਲੇਸ਼ ਨੂੰ ਉਸ ਨੇ ਉਪਰੋਕਤ ਰਕਮ ਦੇ ਦਿੱਤੀ ਸੀ। ਤਦ ਮਿਥਲੇਸ਼ ਨੂੰ 2 ਵਿਅਕਤੀ ਮਿਲੇ ਅਤੇ ਮਿਥਲੇਸ਼ ਨੇ ਉਸ ਨੂੰ ਵਾਪਸ ਭੇਜ ਦਿੱਤਾ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਪ੍ਰਵਾਸੀ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦਾ ਕਿਸੇ ਨਾਲ ਪੈਸੇ ਦੇ ਲੈਣ ਦੇਣ ਪਿੱਛੇ ਵਿਵਾਦ ਸੀ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਜਲਦੀ ਹੀ ਮਾਮਲਾ ਟਰੇਸ ਕਰਕੇ ਇਸ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *