ਰਾਤ ਨੂੰ ਕਿਸੇ ਜਨਾਨੀ ਨੂੰ ਮਿਲਣ ਗਿਆ ਹੋਇਆ ਗਾਇਬ, ਦੇਖੋ 6 ਦਿਨ ਬਾਅਦ ਕਿਥੋਂ ਮਿਲੀ ਲਾਸ਼

ਗੁਰਦਾਸਪੁਰ ਪੁਲੀਸ ਨੂੰ ਜੰਡਿਆਲਾ ਗੁਰੂ ਤੋਂ ਨਹਿਰ ਵਿਚ ਤੈਰ ਰਹੀ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਦੀ ਪਛਾਣ ਸਰਵਣ ਸਿੰਘ ਵਜੋਂ ਹੋਈ ਹੈ। ਉਹ ਲਗਪਗ ਇਕ ਹਫ਼ਤੇ ਤੋਂ ਘਰ ਤੋਂ ਲਾਪਤਾ ਸੀ। ਮ੍ਰਿਤਕ ਦੇ ਭਰਾ ਹਰਜੀਤ ਸਿੰਘ ਦੇ ਬਿਆਨਾਂ ਤੇ ਪੁਲੀਸ ਨੇ ਇਕ ਔਰਤ ਅਤੇ ਉਸ ਦੇ ਪੁੱਤਰ ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪਰਿਵਾਰ ਦੇ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਹਫਤਾ ਪਹਿਲਾਂ 10-11 ਵਜੇ ਘਰ ਤੋਂ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ।

ਫਿਰ ਉਨ੍ਹਾਂ ਨੂੰ ਇੱਕ ਵੀਡੀਓ ਦੇਖਣ ਨੂੰ ਮਿਲੀ, ਜਿਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੀ ਜਾਨ ਲੈ ਲਈ ਗਈ ਹੈ। ਉਸ ਦੀ ਪਛਾਣ ਉਸ ਦੇ ਅੱਧੇ ਕੱਟੇ ਗਏ ਪੰਜੇ ਤੋਂ ਹੋਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਮ੍ਰਿਤਕ ਦੇਹ ਪੰਜਗਰਾਈਆਂ ਵਿਖੇ ਦੇਖੀ ਗਈ ਸੀ, ਜੋ ਬਾਅਦ ਵਿੱਚ ਜੰਡਿਆਲਾ ਗੁਰੂ ਤੋਂ ਨਹਿਰ ਵਿੱਚ ਤੈਰਦੀ ਹੋਈ ਮਿਲੀ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲੀਸ ਨੇ ਇਕ ਔਰਤ ਅਤੇ ਇਕ ਲੜਕੇ ਨੂੰ ਕਾਬੂ ਕੀਤਾ ਹੈ।

ਇਨ੍ਹਾਂ ਤੋਂ ਹੀ ਬਾਕੀ ਦੇ ਭੇਤ ਖੁਲ੍ਹਣਗੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਸਰਵਣ ਸਿੰਘ ਦੇ ਭਰਾ ਹਰਜੀਤ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦਾ ਭਰਾ 11 ਤਰੀਕ ਤੋਂ ਲਾਪਤਾ ਹੈ। ਜਿਸ ਕਰਕੇ ਪੁਲੀਸ ਉਸ ਦੀ ਭਾਲ ਕਰ ਰਹੀ ਸੀ। ਪਰਿਵਾਰ ਨੇ ਪੁਲੀਸ ਨੂੰ ਇਹ ਵੀ ਦੱਸਿਆ ਸੀ ਕਿ ਮ੍ਰਿਤਕ ਦਾ ਨਾਨਕਪੁਰ ਪੱਤੀ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੇ ਘਰ ਆਉਣਾ ਜਾਣਾ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਹਰਜਿੰਦਰ ਕੌਰ ਅਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਤੇ ਪਰਚਾ ਦਰਜ ਕੀਤਾ ਸੀ।

ਇਸ ਦੌਰਾਨ ਹੀ ਪੁਲੀਸ ਨੂੰ ਜੰਡਿਆਲਾ ਗੁਰੂ ਤੋਂ ਸਰਵਣ ਸਿੰਘ ਦੀ ਮ੍ਰਿਤਕ ਦੇਹ ਨਹਿਰ ਵਿਚੋਂ ਤੈਰਦੀ ਹੋਈ ਮਿਲ ਗਈ। ਮ੍ਰਿਤਕ ਦੇਹ ਦਾ ਬਟਾਲਾ ਤੋਂ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪੁਲੀਸ ਨੇ 302, 201 ਅਤੇ 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਹਰਜਿੰਦਰ ਕੌਰ ਅਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *