ਲੋਹੇ ਦਾ ਐਂਗਲ ਆਰ ਪਾਰ ਹੋਣ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਵਾਲੇ ਹਰਦੀਪ ਦੀ ਨਵੀਂ ਵੀਡੀਓ

ਅਸੀਂ ਆਮ ਤੌਰ ਤੇ ਕਿਸੇ ਨੂੰ ਵੀ ਕਹਿੰਦੇ ਸੁਣਦੇ ਹਾਂ ਕਿ ਜਾਨ ਲੈਣ ਵਾਲੇ ਨਾਲੋਂ ਜਾਨ ਬਚਾਉਣ ਵਾਲਾ ਬਲਵਾਨ ਹੈ। ਇਹ ਕਹਾਵਤ ਉਸ ਸਮੇਂ ਪ੍ਰਤੱਖ ਦੇਖਣ ਨੂੰ ਮਿਲੀ, ਜਦੋਂ ਇਸੇ ਮਹੀਨੇ ਦੀ 12 ਤਰੀਖ਼ ਨੂੰ ਬਠਿੰਡਾ ਦੇ ਲਹਿਰਾ ਮੁਹੱਬਤ ਨੇੜੇ ਵਾਪਰੇ ਇਕ ਹਾਦਸੇ ਵਿੱਚ ਹਰਦੀਪ ਸਿੰਘ ਨਾਮ ਦੇ ਵਿਅਕਤੀ ਦੀ ਛਾਤੀ ਦੇ ਖੱਬੇ ਪਾਸੇ ਤੋਂ 6 ਫੁੱਟ ਲੰਬੀ ਰਾਡ ਦਿਲ ਦੇ ਸਿਰਫ ਅੱਧਾ ਇੰਚ ਦੂਰ ਤੋਂ ਆਰ ਪਾਰ ਹੋ ਗਈ। ਹਰਦੀਪ ਸਿੰਘ ਲੇਟ ਵੀ ਨਹੀਂ ਸਕਦਾ ਸੀ।

ਇਹ ਗੁਰਸਿੱਖ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਹਰਦੀਪ ਸਿੰਘ ਨੂੰ ਆਦੇਸ਼ ਹਸਪਤਾਲ ਲਿਆਂਦਾ। ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਹੁਣ ਉਹ ਤੰਦਰੁਸਤ ਹਨ। ਹਰਦੀਪ ਸਿੰਘ ਦੀ ਹਾਲਤ ਨੂੰ ਦੇਖ ਕੇ ਹਰ ਕੋਈ ਮੂੰਹ ਵਿੱਚ ਉਂਗਲਾਂ ਦੇ ਰਿਹਾ ਸੀ। ਦੂਜੇ ਪਾਸੇ ਹਰਦੀਪ ਸਿੰਘ ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਿਹਾ ਸੀ। ਉਸ ਨੂੰ ਭਰੋਸਾ ਸੀ ਕਿ ਵਾਹਿਗੁਰੂ ਉਸ ਦਾ ਬੁਰਾ ਨਹੀਂ ਹੋਣ ਦੇਵੇਗਾ,

ਕਿਉਂਕਿ ਉਹ ਖ਼ੁਦ ਕਿਸੇ ਦਾ ਬੁਰਾ ਨਹੀਂ ਕਰਦਾ। ਹਰਦੀਪ ਸਿੰਘ ਕਿਸੇ ਕੰਪਨੀ ਵਿੱਚ ਸੇਲਜ਼ ਮੈਨੇਜਰ ਹੈ। ਹਾਦਸੇ ਸਮੇਂ ਉਹ ਕੰਪਨੀ ਦੀ ਨਵੀਂ ਗੱਡੀ ਵਿਚ ਕਿਸੇ ਗਾਹਕ ਕੋਲ ਜਾ ਰਿਹਾ ਸੀ। ਗੱਡੀ ਨੂੰ ਕੋਈ ਹੋਰ ਲੜਕਾ ਚਲਾ ਰਿਹਾ ਸੀ ਪਰ ਰਸਤੇ ਵਿੱਚ ਇਹ ਭਾਣਾ ਵਾਪਰ ਗਿਆ। ਡਾਕਟਰ ਹਰਦੀਪ ਸਿੰਘ ਨੂੰ ਲਿਟਾ ਵੀ ਨਹੀਂ ਸਕਦੇ ਸਨ। ਉਸ ਦੇ ਸਰੀਰ ਅੰਦਰੋਂ ਗੁਜਰ ਚੁੱਕੀ ਰਾਡ ਨੂੰ ਪਹਿਲਾਂ ਦੋਵੇਂ ਪਾਸੇ ਤੋਂ ਬਹੁਤ ਧਿਆਨ ਨਾਲ ਬਿਨਾਂ ਹਿਲਾਏ ਕੱਟਿਆ ਗਿਆ।

ਇਸ ਤੋਂ ਬਾਅਦ ਆਦੇਸ਼ ਹਸਪਤਾਲ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਰਾਡ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ। ਹਰਦੀਪ ਸਿੰਘ ਦੀ ਸਥਿਤੀ ਅਜਿਹੀ ਸੀ ਕਿ ਰਾਡ ਆਰ ਪਾਰ ਹੋ ਜਾਣ ਕਾਰਨ ਐਕਸ ਰੇ ਵੀ ਨਹੀਂ ਲਿਆ ਜਾ ਸਕਦਾ ਸੀ। ਰਾਡ ਦਿਲ ਦੇ ਇਨ੍ਹਾਂ ਨੇਡ਼ੇ ਤੋਂ ਲੰਘੀ ਸੀ ਕਿ ਸਿਰਫ਼ ਅੱਧਾ ਇੰਚ ਦਾ ਫ਼ਰਕ ਰਹਿ ਗਿਆ ਸੀ। ਇਸ ਤਰ੍ਹਾਂ ਵਾਹਿਗੁਰੂ ਦੀ ਕ੍ਰਿਪਾ ਨੇ ਹੀ ਉਸ ਨੂੰ ਬਚਾ ਲਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *