ਗੁਰੂਘਰ ਜਾ ਰਹੇ ਸੀ ਮੱਥਾ ਟੇਕਣ ਕਾਰ ਦਾ ਫਟ ਗਿਆ ਟਾਇਰ, ਪਲਟੀਆਂ ਖਾਕੇ ਡਿੱਗੀ ਕਾਰ ਸੜਕ ਤੇ ਵਿੱਛ ਗਈਆ ਲਾਸ਼ਾਂ

ਇਨਸਾਨ ਤਾ ਹਰ ਵੇਲੇ ਚੰਗੇ ਲਈ ਭੱਜਿਆ ਫਿਰਦਾ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ ? ਆਦਮੀ ਤਾਂ ਹਰ ਵੇਲੇ ਚੰਗੇ ਦੀ ਉਮੀਦ ਕਰਦਾ ਹੈ। ਕਦੇ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰਦਾ ਹੈ। ਕਦੇ ਪਾਠ ਪੂਜਾ ਕਰਦਾ ਹੈ। ਜਿਸ ਦਾ ਉਦੇਸ਼ ਆਪਣਾ ਜੀਵਨ ਸੁਧਾਰਨ ਲਈ ਕੋਸ਼ਿਸ਼ ਕਰਨਾ ਹੈ ਪਰ ਇਨਸਾਨ ਦੀ ਹਰ ਇੱਕ ਕੋਸ਼ਿਸ਼ ਸਿਰੇ ਨਹੀਂ ਚੜ੍ਹਦੀ। ਕੋਈ ਨਾ ਕੋਈ ਰੁਕਾਵਟ ਬੰਦੇ ਦਾ ਰਸਤਾ ਰੋਕ ਹੀ ਲੈਂਦੀ ਹੈ। ਕੁਝ ਇਦਾ ਦਾ ਹੀ ਮਾਮਲਾ ਜਾਲੰਧਰ ਤੋਂ ਸਾਮਣੇ ਆਇਆ ਹੈ।

ਜਿਥੇ ਕਿ ਥਾਣਾ ਮਕਸੂਦਾ ਅਧੀਨ ਬਿਧੀਪੁਰ ਫਾਟਕ ਨੇੜੇ ਵਾਪਰੇ ਹਾਦਸੇ ਵਿੱਚ 3 ਜਾਨਾਂ ਚਲੀਆਂ ਗਈਆਂ ਅਤੇ 10 ਜੀਆਂ ਦੇ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਵਿੱਚ 2 ਔਰਤਾਂ ਅਤੇ ਇਕ ਸਕਾਰਪੀਓ ਦਾ ਡਰਾਈਵਰ ਸ਼ਾਮਿਲ ਹਨ। ਜਦ ਕਿ ਸੱਟਾਂ ਲੱਗਣ ਵਾਲਿਆਂ ਵਿੱਚ ਬੱਚੇ ਵੀ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਸੇਕਰਡ ਹਾਰਟ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਸਕਾਰਪੀਓ ਦਾ ਟਾਇਰ ਫਟਣਾ ਹੈ ਟਾਇਰ ਫਟ ਜਾਣ ਤੇ ਗੱਡੀ ਬੇਕਾਬੂ ਹੋ ਗਈ

ਅਤੇ ਗਰਿੱਲ ਵਿੱਚ ਜਾ ਵੱਜੀ। ਜਿਸ ਦੇ ਸਿੱਟੇ ਵਜੋਂ 2 ਔਰਤਾਂ ਅਤੇ ਸਕਾਰਪੀਓ ਦਾ ਡਰਾਈਵਰ ਉੱਥੇ ਹੀ ਸਦਾ ਦੀ ਨੀਂਦ ਸੌਂ ਗਏ। ਬਾਕੀ 10 ਦੇ ਸੱਟਾਂ ਲੱਗਣ ਕਾਰਨ ਹਸਪਤਾਲਾਂ ਪੁਚਾਏ ਗਏ ਹਨ। ਇਹ ਸ਼ਰਧਾਲੂ ਆਨੰਦਪੁਰ ਸਾਹਿਬ ਤੋਂ ਬਾਬਾ ਬਕਾਲਾ ਵਿਖੇ ਕਾਰਸੇਵਾ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਹੋਰ ਹੀ ਭਾਣਾ ਵਾਪਰ ਗਿਆ। ਇਹ ਲੋਕ ਕਿਲਾ ਅਨੰਦਗਡ਼੍ਹ ਸਾਹਿਬ ਕਾਰ ਸੇਵਾ ਵਾਲਿਆਂ ਦੇ ਜਥੇ ਨਾਲ ਸਬੰਧਤ ਦੱਸੇ ਜਾਂਦੇ ਹਨ।

ਘਟਨਾ ਦੇ ਤੁਰੰਤ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਸਕਾਰਪੀਓ ਸਵਾਰਾਂ ਦੀ ਮਦਦ ਵਿੱਚ ਜੁੱਟ ਗਏ। ਜਾਣਕਾਰੀ ਮਿਲਣ ਤੇ ਸਬੰਧਤ ਥਾਣੇ ਦੇ ਐਸ.ਐਚ.ਓ ਅਤੇ ਡੀ.ਐੱਸ.ਪੀ ਵੀ ਮੌਕੇ ਤੇ ਪਹੁੰਚੇ। ਜਿਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Leave a Reply

Your email address will not be published. Required fields are marked *