ਘਰਵਾਲੀ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਪਤੀ ਨੇ ਚੁੱਕ ਲਿਆ ਵੱਡਾ ਗਲਤ ਕਦਮ

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੁਲੀਸ ਵਾਲੇ ਕੁਝ ਸਖ਼ਤ ਸੁਭਾਅ ਦੇ ਹੁੰਦੇ ਹਨ। ਜਿੱਥੇ ਪੁਲੀਸ ਲੋਕਾਂ ਨੂੰ ਇਨਸਾਫ਼ ਦੇਂਦੀ ਹੈ, ਉੱਥੇ ਕੁਝ ਅਜਿਹੇ ਪੁਲੀਸ ਵਾਲੇ ਵੀ ਹਨ, ਜਿਨ੍ਹਾਂ ਖ਼ੁਦ ਨਾਲ ਇਨਸਾਫ਼ ਨਹੀਂ ਹੋ ਰਿਹਾ। ਤਰਨਤਾਰਨ ਦੇ ਸਿਟੀ ਥਾਣੇ ਵਿਚ ਹੋਮਗਾਰਡ ਦੀ ਡਿਊਟੀ ਕਰਨ ਵਾਲੇ ਸ਼ਮਸ਼ੇਰ ਸਿੰਘ ਦੁਆਰਾ ਆਪਣੀ ਪਤਨੀ ਹਰਮੀਤ ਕੌਰ ਦੇ ਰਵੱਈਏ ਨੂੰ ਨਾ ਸਹਾਰਦੇ ਹੋਏ ਜਾਨ ਦੇ ਦਿੱਤੀ ਗਈ ਹੈ। ਪੁਲੀਸ ਨੇ ਹਰਮੀਤ ਕੌਰ, ਉਸ ਦੀ ਮਾਂ ਅਤੇ ਹਰਮੀਤ ਕੌਰ ਦੇ ਪ੍ਰੇਮੀ ਰਿਤਿਕ ਤੇ 306 ਦਾ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਸ਼ਮਸ਼ੇਰ ਸਿੰਘ ਦੇ ਚਚੇਰੇ ਭਰਾ ਅਤੇ 2 ਲੜਕੀਆਂ ਨੇ ਦੱਸਿਆ ਹੈ ਕਿ ਸ਼ਮਸ਼ੇਰ ਸਿੰਘ ਤਰਨਤਾਰਨ ਸਿਟੀ ਥਾਣੇ ਵਿਚ ਡਿਊਟੀ ਕਰਦਾ ਸੀ। ਉਸ ਦੀ ਰਿਹਾਇਸ਼ ਸਰਕਾਰੀ ਕੁਆਰਟਰਾਂ ਵਿਚ ਸੀ। ਉਸ ਦੀ ਪਤਨੀ ਹਰਮੀਤ ਕੌਰ ਉਸ ਦੀ ਖਿੱਚਧੂਹ ਕਰਦੀ ਸੀ। ਉਹ ਉਸ ਦੇ ਸੱਟਾਂ ਲਗਾ ਦਿੰਦੀ ਸੀ ਪਰ ਸ਼ਮਸ਼ੇਰ ਸਿੰਘ ਕਹਿੰਦਾ ਸੀ ਕਿ ਉਸ ਨਾਲ ਹਾਦਸਾ ਵਾਪਰ ਗਿਆ ਹੈ। ਕਦੇ ਉਹ ਕਹਿੰਦਾ ਉਸ ਦੀ ਬੇਟੀ ਨੇ ਹੀ ਉਸ ਦੇ ਸੱਟ ਲਗਾ ਦਿੱਤੀ ਹੈ। ਇਨ੍ਹਾਂ ਦੇ ਦੱਸਣ ਮੁਤਾਬਕ ਸ਼ਮਸ਼ੇਰ ਦੀ ਪਤਨੀ ਹਰਮੀਤ ਨੇ ਇੱਕ ਬੰਦਾ ਵੀ ਰੱਖਿਆ ਹੋਇਆ ਹੈ।

ਜਿਸ ਨਾਲ ਉਹ ਭੱਜਣ ਵੀ ਲੱਗੀ ਸੀ। ਸ਼ਮਸ਼ੇਰ ਦੀ ਮਾਂ ਜਸਬੀਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਪੁੱਤਰ ਨਾਲ ਕਲੇਸ਼ ਰੱਖਦੀ ਸੀ। ਹਰਮੀਤ ਨੇ ਇਕ ਵਾਰੀ ਉਨ੍ਹਾਂ ਦਾ ਵੀ ਗਲਾ ਦਬਾ ਦਿੱਤਾ ਸੀ। ਉਸ ਦੀ ਮਾਂ ਵੀ ਆਪਣੀ ਧੀ ਦਾ ਸਾਥ ਦਿੰਦੀ ਹੈ। ਇਕ ਹੋਰ ਵਿਅਕਤੀ ਨੇ ਵੀ ਦੋਸ਼ ਲਗਾਏ ਹਨ ਕਿ ਹਰਮੀਤ ਕੌਰ ਨੇ ਆਪਣੇ ਮਾਤਾ ਪਿਤਾ ਅਤੇ ਪ੍ਰੇਮੀ ਨਾਲ ਮਿਲ ਕੇ ਸ਼ਮਸ਼ੇਰ ਸਿੰਘ ਦੀ ਜਾਨ ਲੈ ਲਈ ਹੈ। ਉਸ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਮਸ਼ੇਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਸਿਟੀ ਥਾਣਾ ਤਰਨਤਾਰਨ ਵਿੱਚ ਹੋਮ ਗਾਰਡ ਵਜੋਂ ਨੌਕਰੀ ਕਰਦਾ ਸੀ। ਉਸ ਦੀ ਰਿਹਾਇਸ਼ ਕੁਆਰਟਰਾਂ ਵਿਚ ਸੀ। ਸ਼ਮਸ਼ੇਰ ਦੀ ਪਤਨੀ ਹਰਮੀਤ ਕੌਰ ਦੇ ਰਿਤਿਕ ਨਾਮ ਦੇ ਲੜਕੇ ਨਾਲ ਪ੍ਰੇਮ ਸੰਬੰਧ ਸਨ। ਜਿਸ ਕਰਕੇ ਪਤੀ ਪਤਨੀ ਵਿਚਕਾਰ ਕ ਲੇ ਸ਼ ਰਹਿੰਦਾ ਸੀ। ਇਸ ਦੇ ਚੱਲਦੇ ਹੀ ਸ਼ਮਸ਼ੇਰ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰਮੀਤ ਕੌਰ, ਉਸ ਦੀ ਮਾਂ ਅਤੇ ਰਿਤਿਕ ਤੇ 306 ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *