ਘਰਵਾਲੇ ਨੂੰ ਵੱਢੇਆ ਦੇਖ ਘਰਵਾਲੀ ਦੀਆਂ ਨਿਕਲੀਆਂ ਚੀਕਾਂ, ਰੋਂਦੀ ਰੋਂਦੀ ਭੱਜ ਗਈ ਅੰਦਰ

ਪੰਜਾਬ ਵਿੱਚ ਗੈਂਗਵਾਰ ਅਤੇ ਲੁੱਟ ਖੋਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਹੀ ਇਕ ਮਾਮਲਾ ਹਾਜੀਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਸੰਦੀਪ ਨਾਮਕ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਆਪਣੇ ਪਤੀ ਨਾਲ 8:30 ਵਜੇ ਦੇ ਕਰੀਬ ਫੋਨ ਤੇ ਗੱਲ ਹੋਈ ਸੀ।

ਫਿਰ ਉਹਨਾਂ ਵੱਲੋਂ 9 ਵਜੇ ਦੁਬਾਰਾ ਫੋਨ ਕੀਤਾ ਗਿਆ। 2 ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਗਿਆ। ਉਹ ਰੋਟੀ ਖਾ ਕੇ ਬੈਠੇ ਹੀ ਸਨ ਕਿ ਪੰਜ ਮਿੰਟ ਬਾਅਦ ਬਾਹਰ ਤੋਂ ਆਵਾਜ ਆਈ ਕਿ ਤੁਹਾਡੇ ਪਤੀ ਡਿੱਗੇ ਹੋਏ ਹਨ। ਜਦੋਂ ਉਹ ਘਟਨਾ ਸਥਾਨ ਤੇ ਪਹੁੰਚੀ ਤਾਂ ਦੇਖਿਆ ਕਿ ਟੈਂਪੂ ਦੀ ਖਿੜਕੀ ਖੁਲ੍ਹੀ ਹੋਈ ਸੀ ਅਤੇ ਸੰਦੀਪ ਵੀ ਪੁੱਠਾ ਡਿੱਗਿਆ ਹੋਇਆ ਸੀ। ਜਿਵੇਂ ਹੀ ਉਹਨਾਂ ਨੇ ਇਹ ਸਬ ਦੇਖਿਆ ਤਾਂ ਉਹ ਰੋਂ-ਦੀ ਹੋਈ ਘਰ ਦੇ ਅੰਦਰ ਆ ਗਈ।

ਮ੍ਰਿਤਕ ਦੇ ਪਿਤਾ ਜੋਗਿੰਦਰ ਪਾਲ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ 8 ਵਜੇ ਦੇ ਕਰੀਬ ਹੋਈ। ਜਦੋਂ ਉਨ੍ਹਾਂ ਦੇ ਲੜਕੇ ਨੇ ਟੈਂਪੂ ਖੜਾ ਕੀਤਾ ਤਾਂ ਇਸ ਦੌਰਾਨ ਹੀ 4-5 ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਲੜਕੇ ਤੇ ਕਿਸੇ ਚੀਜ਼ ਨਾਲ ਹ-ਮ-ਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਕਿਸੇ ਨਾਲ ਕੋਈ ਵੀ ਰੰ-ਜਿ-ਸ਼ ਨਹੀਂ ਸੀ ਪਰ ਸੰਦੀਪ ਕਿਸੇ ਦਾ ਰਾਜੀਨਾਮਾ ਕਰਵਾਉਣ ਲਈ ਗਿਆ ਸੀ। ਉਨ੍ਹਾਂ ਨੇ ਉਸ ਉੱਤੇ ਹੀ ਵਾਰ ਕਰ ਦਿੱਤਾ। ਪਰਿਵਾਰ ਵੱਲੋਂ ਇਨਸਾਫ਼ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਰਾਤ ਸੰਦੀਪ ਜੋ ਟੈਂਪੂ ਚਲਾਉਂਦਾ ਸੀ, ਦੀ ਅਣਪਛਾਤੇ ਵਿਅਕਤੀਆਂ ਨੇ ਜਾਨ ਲੈ ਲਈ। ਉਸ ਦੀ ਪਤਨੀ ਪੂਨਮ ਵਰਮਾ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦ ਫੜ੍ਹ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *