ਟਰੂਡੋ ਦੀ ਪਾਰਟੀ ਤੋਂ ਕਨੇਡਾ ਚ ਚੋਣ ਲੜੇਗੀ ਪਰਮੀਸ਼ ਵਰਮਾ ਦੀ ਮੰਗੇਤਰ-ਦੇਖੋ ਤਸਵੀਰਾਂ

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਤਸਵੀਰ ਨੇ ਸਭ ਦਾ ਧਿਆਨ ਖਿੱਚਿਆ ਹੈ। ਇਹ ਤਸਵੀਰ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਨ੍ਹਾਂ ਦੀ ਮੰਗੇਤਰ ਗੀਤ ਗਰੇਵਾਲ ਦੀ ਹੈ। ਜੋ ਖ਼ੁਦ ਪਰਮੀਸ਼ ਵਰਮਾ ਵੱਲੋਂ ਹੀ ਸਾਂਝੀ ਕੀਤੀ ਗਈ ਹੈ। ਅਸਲ ਵਿਚ ਇਹ ਤਸਵੀਰ ਸਾਂਝੀ ਕਰਨ ਦਾ ਉਦੇਸ਼ ਇਹ ਹੈ ਕਿ ਕੈਨੇਡਾ ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਗੀਤ ਗਰੇਵਾਲ ਨੂੰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਇਕ ਸੀਟ ਤੋਂ ਚੋਣਾਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਲਿਬਰਲ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਚੋਣ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਜੋ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਲਈ ਮਾਣ ਵਾਲੀ ਗੱਲ ਹੈ। ਪਰਮੀਸ਼ ਵਰਮਾ ਵੱਲੋਂ ਗੀਤ ਗਰੇਵਾਲ ਤੇ ਮਾਣ ਜਤਾਉਂਦੇ ਹੋਏ ਉਨ੍ਹਾਂ ਨੂੰ ਨਾਮਜ਼ਦਗੀ ਜਿੱਤਣ ਤੇ ਵਧਾਈ ਦਿੱਤੀ ਗਈ ਹੈ। ਪਰਮੀਸ਼ ਵਰਮਾ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਗੀਤ ਗਰੇਵਾਲ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੇ ਵੱਲੋਂ ਹਰ ਮੌਕੇ ਤੇ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਪਰਮੀਸ਼ ਵਰਮਾ ਲਿਖਦੇ ਹਨ, ਬਹੁਤ ਬਹੁਤ ਮੁਬਾਰਕਾਂ – ਗੁਨੀਤ।

ਪਰਮੀਸ਼ ਵਰਮਾ ਦੀ ਇਸ ਪੋਸਟ ਤੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗੁਨੀਤ ਗਰੇਵਾਲ ਨੇ ਵੀ ਇਕ ਪੋਸਟ ਪਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਨਾਮਜ਼ਦਗੀ ਜਿੱਤਣ ਵਿਚ ਸਮਰਥਨ ਦਿੱਤਾ ਹੈ। ਅਸੀਂ ਜਾਣਦੇ ਹਾਂ ਕਿ ਪ੍ਰਮੀਸ਼ ਵਰਮਾ ਨੇ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮ ਕਮਾਇਆ ਹੈ। ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਦੇਸ਼ ਵਿਦੇਸ਼ ਵਿਚ ਪ੍ਰਸੰਸਕ ਹਨ।

Leave a Reply

Your email address will not be published. Required fields are marked *