ਟਿੱਕਟਾਕ ਸਟਾਰ ਨਾਲ ਮੁੰਡਿਆਂ ਨੇ ਕੀਤੀ ਅੱਤ ਦੀ ਮਾੜੀ ਹਰਕਤ, ਦੇਖਣ ਵਾਲਿਆਂ ਨੂੰ ਵੀ ਆ ਗਈ ਸ਼ਰਮ

ਵਿਸ਼ਵ ਪੱਧਰ ਤੇ ਔਰਤਾਂ ਦੀ ਸੁਰੱਖਿਆ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ। ਹਰ ਮੁਲਕ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਗੱਲ ਕੀਤੀ ਜਾਂਦੀ ਹੈ। ਵੱਖ ਵੱਖ ਜਥੇਬੰਦੀਆਂ ਦੁਆਰਾ ਸਮਾਜ ਵਿੱਚ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸੰਘਰਸ਼ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਔਰਤਾਂ ਨਾਲ ਵਿਤਕਰਾ ਘਟ ਨਹੀਂ ਰਿਹਾ। ਕਈ ਵਾਰ ਤਾਂ ਸ਼ਰੇ ਬਾਜ਼ਾਰ ਔਰਤਾਂ ਨਾਲ ਧੱਕਾ ਕੀਤਾ ਜਾਂਦਾ ਹੈ।

ਲੋਕਾਂ ਦੀ ਭੀੜ ਇਹ ਨਹੀਂ ਸੋਚਦੀ ਕਿ ਠੀਕ ਕੀ ਹੈ ਅਤੇ ਗ਼ਲਤ ਕੀ ਹੈ? ਜਾਂ ਫਿਰ ਉਨ੍ਹਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਇਸ ਦੀ ਤਾਜ਼ਾ ਉਦਾਹਰਣ ਪਾਕਿਸਤਾਨ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇੱਕ ਟਿਕਟਾਕ ਸਟਾਰ ਲੜਕੀ ਨੂੰ ਲੋਕਾਂ ਦੀ ਭੀੜ ਨੇ ਹਵਾ ਵਿਚ ਉਛਾਲ ਦਿੱਤਾ। ਉਸ ਦੇ ਕੱਪੜੇ ਫਾੜ ਦਿੱਤੇ ਅਤੇ ਖਿੱਚ ਧੂਹ ਵੀ ਕੀਤੀ। ਘਟਨਾ ਪਾਕਿਸਤਾਨ ਦੇ ਆਜ਼ਾਦੀ ਦਿਵਸ ਵਾਲੇ ਦਿਨ 14 ਅਗਸਤ ਨੂੰ ਵਾਪਰੀ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਇਹ ਲੜਕੀ ਟਿਕਟਾਕ ਤੇ ਵੀਡੀਓਜ਼ ਬਣਾਉਂਦੀ ਹੈ।

ਉਸ ਦਿਨ ਵੀ ਉਹ ਆਪਣੇ ਕਈ ਸਾਥੀਆਂ ਸਮੇਤ ਵੀਡੀਓ ਬਣਾ ਰਹੀ ਸੀ। ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਵਿਖੇ ਜਦੋਂ ਲੋਕ ਵੱਡੀ ਗਿਣਤੀ ਵਿੱਚ ਆਜ਼ਾਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਸਨ ਤਾਂ ਇਹ ਘਟਨਾ ਵਾਪਰ ਗਈ। ਭੀੜ ਨੇ ਜੋ ਹੁੱਲੜਬਾਜ਼ੀ ਕੀਤੀ ਹੈ, ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਦੀ ਵਿਸ਼ਵ ਪੱਧਰ ਤੇ ਨਿੰਦਾ ਕੀਤੀ ਜਾ ਰਹੀ ਹੈ।

ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਹੁਕਮਰਾਨ ਧਿਰ ਤੋਂ ਸੁਆਲ ਪੁੱਛੇ ਜਾ ਰਹੇ ਹਨ। ਹਰ ਪਾਸੇ ਹੋ ਰਹੀ ਨੁਕਤਾਚੀਨੀ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਦਰਜਨ ਤੋਂ ਵੱਧ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਵੱਲੋਂ ਭੀੜ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਵੀਡੀਓ ਪਾਕਿਸਤਾਨ ਦੇ ਹਾਲਾਤਾਂ ਨੂੰ ਬਹੁਤ ਹੱਦ ਤਕ ਬਿਆਨ ਕਰ ਗਈ।

Leave a Reply

Your email address will not be published. Required fields are marked *