1 ਸਾਲ ਪਹਿਲਾਂ ਹੋਇਆ ਸੀ ਭਰਤੀ, ਹੁਣ ਤਿਰੰਗੇ ਚ ਲਿਪਟੀ ਪਿੰਡ ਪਹੁੰਚੀ ਫੌਜੀ ਦੀ ਦੇਹ

ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਇਕ ਪਿੰਡ ਕੀੜੀ ਅਫਗਾਨਾ ਵਿਚ ਉਸ ਸਮੇਂ ਮਾਹੌਲ ਸੋਗਮਈ ਹੋ ਗਿਆ, ਜਦੋਂ ਇਸ ਪਿੰਡ ਦੇ 20 ਸਾਲਾ ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਸ਼ਹੀਦ ਹੋ ਜਾਣ ਦੀ ਖਬਰ ਪਿੰਡ ਵਿੱਚ ਪਹੁੰਚੀ। ਗੁਰਵਿੰਦਰ ਸਿੰਘ ਅਜੇ ਇੱਕ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਉਹ ਸੀ ਆਈ ਅਪਰੇਸ਼ਨ ਵਿੱਚ ਨੌਕਰੀ ਕਰਦਾ ਸੀ। ਸ਼ਹੀਦ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਪਿੰਡ ਪਹੁੰਚੀ, ਜਿਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ।

ਸ਼ਹੀਦ ਦੇ ਮਾਤਾ ਪਿਤਾ ਬਜ਼ੁਰਗ ਹਨ ਅਤੇ ਸਰੀਰਕ ਪੱਖੋਂ ਵੀ ਠੀਕ ਨਹੀਂ। ਉਸ ਦੇ ਪਿਤਾ ਦੀ ਡਿਸਕ ਠੀਕ ਨਹੀਂ ਹੈ, ਜਦਕਿ ਮਾਤਾ ਦੇ 2 ਸਟੰਟ ਪਏ ਹਨ। ਪਰਿਵਾਰ ਨੇ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਆਰਮੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਵਿੰਦਰ ਸਿੰਘ ਆਪਣੀ ਗੰ-ਨ ਸਾਫ ਕਰ ਰਿਹਾ ਸੀ। ਸਫ਼ਾਈ ਕਰਦੇ ਸਮੇਂ ਗੰ-ਨ ਚੱਲ ਗਈ, ਜੋ ਗੁਰਵਿੰਦਰ ਸਿੰਘ ਦੀ ਜਾਨ ਜਾਣ ਦਾ ਕਾਰਨ ਬਣ ਗਈ।

ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸ਼ਹੀਦ ਗੁਰਵਿੰਦਰ ਸਿੰਘ ਦੀ ਪਿੰਡ ਵਿੱਚ ਕੋਈ ਯਾਦਗਾਰ ਬਣਨੀ ਚਾਹੀਦੀ ਹੈ। ਇਕ ਸੇਵਾ ਮੁਕਤ ਫੌਜੀ ਨੇ ਦੱਸਿਆ ਹੈ ਕਿ ਪਹਿਲਾਂ 1971 ਵਿੱਚ ਗੁਰਵਿੰਦਰ ਸਿੰਘ ਦਾ ਦਾਦਾ ਸ਼ਹੀਦ ਹੋਇਆ ਸੀ। ਜਿਨ੍ਹਾਂ ਦੀ ਹੁਣ ਤੱਕ ਕੋਈ ਯਾਦਗਾਰ ਨਹੀਂ ਬਣੀ। ਇਸ ਤੋਂ ਬਾਅਦ ਪਰਿਵਾਰ ਦਾ ਇੱਕ ਹੋਰ ਵਿਅਕਤੀ ਰਾਜੌਰੀ ਵਿਖੇ ਸ਼ਹੀਦ ਹੋ ਗਿਆ ਸੀ।

ਹੁਣ ਗੁਰਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤਕ ਗੁਰਵਿੰਦਰ ਸਿੰਘ ਦੀ ਡਿਊਟੀ ਸੀ, ਉਸ ਸਮੇਂ ਤੱਕ ਗੁਰਵਿੰਦਰ ਸਿੰਘ ਦੀ ਤਨਖ਼ਾਹ ਉਸ ਦੇ ਮਾਤਾ ਪਿਤਾ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਦੀ ਪੈਨਸ਼ਨ ਲਗਾਈ ਜਾਵੇ। ਗੁਰਵਿੰਦਰ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਭਰਾ ਤੇ ਮਾਣ ਹੈ। ਉਹ ਕੋਰੋਨਾ ਕਾਲ ਵਿੱਚ ਵਿਦੇਸ਼ ਤੋਂ ਵਾਪਸ ਆਇਆ ਹੈ। ਇਸ ਲਈ ਉਸ ਨੂੰ ਸਰਕਾਰੀ ਸਰਵਿਸ ਦਿੱਤੀ ਜਾਵੇ। ਗੁਰਵਿੰਦਰ ਸਿੰਘ ਦੇ ਸ਼ਹੀਦ ਹੋਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੇਖੀ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *