UK ਤੋਂ ਪੰਜਾਬ ਆਏ ਮੁੰਡੇ ਦੀ ਸਕੀਮ ਦੇਖ ਪੁਲਿਸ ਵੀ ਹੈਰਾਨ, ਬਾਹਰੋਂ ਆਕੇ ਤੋਰਨ ਲੱਗਾ ਸੀ ਆਹ ਮਾੜਾ ਬਿਜਨਸ

ਇਕ ਪਾਸੇ ਤਾਂ ਸੂਬਾ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ। ਸਭ ਕੁਝ ਠੀਕ ਠਾਕ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਦੂਜੇ ਪਾਸੇ ਪੁਲੀਸ ਨੂੰ ਕੁਝ ਨਾ ਕੁਝ ਅਜਿਹਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਜੋ ਸਰਕਾਰ ਦੇ ਬਿਆਨਾਂ ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਫਗਵਾੜਾ ਦੇ ਰਾਵਲਪਿੰਡੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚੋਂ ਪੁਲੀਸ ਨੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਕੁਝ ਗਲਤ ਸਾਮਾਨ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਨੂੰ ਰਾਵਲਪਿੰਡੀ ਵਾਲੀ ਸਾਈਡ ਤੋਂ ਇੱਕ ਕਰੇਟਾ ਗੱਡੀ ਆਉਂਦੀ ਦਿਖਾਈ ਦਿੱਤੀ। ਗੱਡੀ ਵਿੱਚ 2 ਵਿਅਕਤੀ ਸਵਾਰ ਸਨ। ਜਿਨ੍ਹਾਂ ਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਵਿਚੋਂ ਇਕ ਦੀ ਪਛਾਣ ਖੇੜੇ ਦੇ ਗੁਰਪਾਲ ਪਾਲਾ ਵਜੋਂ ਹੋਈ ਹੈ। ਉਹ ਬਹਿਰਾਮ ਥਾਣੇ ਤੋਂ 307 ਦੇ ਇੱਕ ਮਾਮਲੇ ਵਿੱਚ ਪੀ ਓ ਹੈ।

ਜਦ ਕਿ ਉਸਦੇ ਦੂਸਰੇ ਸਾਥੀ ਦਾ ਨਾਮ ਅਮਨਦੀਪ ਅਮਨਾ ਹੈ ਜਿਹੜਾ ਕਿ ਡੋਗਰਾਂਵਾਲ ਦਾ ਰਹਿਣ ਵਾਲਾ ਹੈ। ਉਸ ਦੇ ਅਮਲ ਦੇ ਕਈ ਮਾਮਲੇ ਦਰਜ ਹਨ। ਤਲਾਸ਼ੀ ਦੌਰਾਨ ਇਨ੍ਹਾਂ ਤੋਂ ਇਕ ਪਿਸਟਲ ਅਤੇ ਕੁਝ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਨ੍ਹਾਂ ਤੇ ਰਾਵਲਪਿੰਡੀ ਥਾਣੇ ਵਿਚ ਮਾਮਲਾ ਦਰਜ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਇਨ੍ਹਾਂ ਨੇ ਇਕ ਹੋਰ ਪਿਸਟਲ ਬਰਾਮਦ ਕਰਵਾਇਆ। ਇਸ ਤੋਂ ਬਿਨਾਂ ਇਨ੍ਹਾਂ ਦੇ ਸੰਬੰਧ ਬਾਦਸ਼ਾਹਪੁਰ ਦੇ ਸਾਬੀ ਨਾਮ ਦੇ ਮੁੰਡੇ ਨਾਲ ਹਨ। ਉਸ ਤੇ ਵੀ 9-10 ਮਾਮਲੇ ਦਰਜ ਹਨ।

ਪੁਲੀਸ ਉਸ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਵਿਅਕਤੀ ਕਿਸੇ ਤੋਂ ਕੁਝ ਖੋਂਹਦੇ ਨਹੀਂ ਸਨ। ਸਗੋਂ ਆਪਣਾ ਇੱਕ ਗਰੁੱਪ ਬਣਾ ਕੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਹਨ। ਗੁਰਪਾਲ ਪਾਲਾ ਇੰਗਲੈਂਡ ਦਾ ਚੱਕਰ ਵੀ ਲਗਾ ਚੁੱਕਾ ਹੈ। ਇਸ ਗਰੁੱਪ ਵਿੱਚ 5-6 ਵਿਅਕਤੀ ਸ਼ਾਮਲ ਹਨ। ਪੁਲਿਸ ਇਨ੍ਹਾਂ ਸਾਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਦੀਆਂ ਗੱਡੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਨ੍ਹਾਂ ਦੀਆਂ ਆਪਣੀਆਂ ਹਨ ਜਾਂ ਚੋਰੀ ਦੀਆਂ ? ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *