8 ਸਾਲ ਪਹਿਲਾਂ ਮੇਰੀ ਮੋਤ ਹੋਈ ਸੀ ਹੁਣ ਦੁਬਾਰਾ ਹੋਇਆ ਜਨਮ, ਮੁੰਡਾ ਫੇਰ ਪਹੁੰਚਿਆ ਘਰ

ਅਸੀਂ ਕਈ ਵਾਰ ਅਖ਼ਬਾਰਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਪੁਨਰ ਜਨਮ ਦੀਆਂ ਕਹਾਣੀਆਂ ਪੜ੍ਹਦੇ ਜਾਂ ਸੁਣਦੇ ਹਾਂ। ਸਾਡੇ ਵਿੱਚੋਂ ਕੁਝ ਲੋਕ ਤਾਂ ਪੁਨਰ ਜਨਮ ਵਿੱਚ ਵਿਸ਼ਵਾਸ ਕਰਦੇ ਹਨ, ਜਦ ਕਿ ਕਈ ਇਸ ਨੂੰ ਮਨਘੜਤ ਕਹਾਣੀ ਦੱਸਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ। ਹਾਲਾਂਕਿ ਇਸ ਦੇ ਸੱਚੇ ਜਾਂ ਝੂਠੇ ਹੋਣ ਦੀ ਅਸੀਂ ਪੁਸ਼ਟੀ ਨਹੀਂ ਕਰਦੇ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੈਨਪੁਰੀ ਦੇ ਪਿੰਡ ਨਗਲਾ ਸਲੇਹੀ ਵਿਖੇ ਪ੍ਰਮੋਦ ਕੁਮਾਰ ਸ੍ਰੀਵਾਸਤਵ ਨਾਮ ਦਾ ਵਿਅਕਤੀ ਆਪਣੀ ਪਤਨੀ ਊਸ਼ਾ ਦੇਵੀ ਅਤੇ ਧੀ ਕੋਮਲ ਨਾਲ ਰਹਿ ਰਿਹਾ ਹੈ।

ਕੋਮਲ ਦਾ ਇਕ ਭਰਾ ਵੀ ਸੀ, ਜਿਸ ਦਾ ਨਾਮ ਰੋਹਿਤ ਸੀ। ਪਿੰਡ ਦੇ ਕੋਲੋਂ ਲੰਘਣ ਵਾਲੀ ਨਹਿਰ ਕਾਨਪੁਰ ਬਰਾਂਚ ਵਿੱਚ 4 ਮਈ 2013 ਨੂੰ ਨਹਾਉਂਦੇ ਹੋਏ ਰੋਹਿਤ ਦੀ ਡੁੱਬਣ ਕਾਰਨ ਜਾਨ ਚਲੀ ਗਈ ਸੀ। ਉਸ ਸਮੇਂ ਰੋਹਿਤ ਦੀ ਉਮਰ 13 ਸਾਲ ਸੀ। ਹੁਣ 8 ਸਾਲ ਬਾਅਦ 19 ਤਾਰੀਖ ਨੂੰ ਉਨ੍ਹਾਂ ਦੇ ਗੁਆਂਢੀ ਪਿੰਡ ਨਗਲਾ ਅਮਰ ਸਿੰਘ ਦੇ ਰਹਿਣ ਵਾਲੇ ਰਾਮ ਨਰੇਸ਼ ਸ਼ੰਖਵਾਰ ਦਾ ਪੁੱਤਰ ਚੰਦਰਵੀਰ ਉਰਫ ਛੋਟੂ ਉਨ੍ਹਾਂ ਦੇ ਘਰ ਆ ਕੇ ਕਹਿਣ ਲੱਗਾ ਕਿ ਉਹ ਉਨ੍ਹਾਂ ਦਾ ਪੁੱਤਰ ਰੋਹਿਤ ਕੁਮਾਰ ਹੈ।

ਜੋ ਲਗਪਗ 8 ਸਾਲ ਪਹਿਲਾਂ ਨਹਿਰ ਵਿੱਚ ਡੁੱਬ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚੰਦਰਵੀਰ ਨੇ ਆਪਣੇ ਮਾਤਾ ਪਿਤਾ ਅਤੇ ਭੈਣ ਨੂੰ ਪਛਾਣ ਲਿਆ। ਕੰਨੋਂ ਕੰਨੀਂ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਲੋਕ ਪ੍ਰਮੋਦ ਦੇ ਘਰ ਇਕੱਠੇ ਹੋ ਗਏ। ਇਕੱਠ ਨੂੰ ਦੇਖ ਕੇ ਉੱਥੇ ਇੱਕ ਸਕੂਲ ਅਧਿਆਪਕ ਸੁਭਾਸ਼ ਚੰਦਰ ਯਾਦਵ ਵੀ ਪਹੁੰਚ ਗਿਆ। ਬੱਚੇ ਚੰਦਰਵੀਰ ਨੇ ਉੱਠ ਕੇ ਅਧਿਆਪਕ ਦੇ ਪੈਰ ਛੂਹੇ ਅਤੇ ਲੋਕਾਂ ਨੂੰ ਦੱਸਿਆ ਕਿ ਇਹ ਅਧਿਆਪਕ ਹਨ। ਜਿਸ ਨੂੰ ਸੁਣ ਕੇ ਅਧਿਆਪਕ ਵੀ ਹੱਕਾ ਬੱਕਾ ਰਹਿ ਗਿਆ।

ਇਸ ਤੋਂ ਬਾਅਦ ਪਿੰਡ ਵਾਸੀ ਇਸ ਬੱਚੇ ਨੂੰ ਸਕੂਲ ਵਿੱਚ ਲੈ ਗਏ। ਜਿੱਥੇ ਬੱਚੇ ਨੂੰ ਸਕੂਲ ਨਾਲ ਸਬੰਧਿਤ ਕੁਝ ਗੱਲਾਂ ਪੁੱਛੀਆਂ ਗਈਆਂ। ਜਿਨ੍ਹਾਂ ਦੇ ਬੱਚੇ ਨੇ ਸਹੀ ਜਵਾਬ ਦਿੱਤੇ। ਬੱਚੇ ਦੇ ਮੌਜੂਦਾ ਪਿਤਾ ਰਾਮ ਨਰੇਸ਼ ਸ਼ੰਖਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਪੁਨਰ ਜਨਮ ਦੀਆਂ ਗੱਲਾਂ ਕਰਦਾ ਹੈ। ਉਹ ਕਈ ਵਾਰ ਉਨ੍ਹਾਂ ਨੂੰ ਪਿੰਡ ਨਗਲਾ ਸਲੇਹੀ ਜਾਣ ਲਈ ਕਹਿ ਚੁੱਕਾ ਹੈ। ਅੱਜ ਉਸ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਉਹ ਉਸ ਨੂੰ ਇਸ ਪਿੰਡ ਲੈ ਕੇ ਆਏ ਹਨ। ਪਿੰਡ ਵਾਸੀ ਇਸ ਬੱਚੇ ਬਾਰੇ ਹੀ ਗੱਲਾਂ ਕਰੀ ਜਾ ਰਹੇ ਹਨ।

Leave a Reply

Your email address will not be published. Required fields are marked *