ASI ਨੇ ਔਰਤ ਨਾਲ ਕੀਤੀ ਸ਼ਰਮਨਾਕ ਹਰਕਤ, ਵੀਡੀਓ ਨਾ ਹੁੰਦੀ ਤਾਂ ਕਿਸੇ ਯਕੀਨ ਨਹੀਂ ਸੀ ਕਰਨਾ

ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਪੁਲੀਸ ਦੁਆਰਾ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ। ਕਾਨੂੰਨ ਦੀ ਪਾਲਣਾ ਕਰਨਾ ਹਰ ਇੱਕ ਨਾਗਰਿਕ ਦਾ ਫਰਜ਼ ਹੈ। ਜੇਕਰ ਆਦਮੀ ਦੁਆਰਾ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਪੁਲੀਸ ਦੇ ਮਰਦ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਜੇਕਰ ਕੋਈ ਔਰਤ ਗ਼ਲਤ ਹਰਕਤ ਕਰਦੀ ਹੈ ਤਾਂ ਮਹਿਲਾ ਪੁਲਸ ਹੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ। ਇਸ ਦੇ ਬਾਵਜੂਦ ਵੀ ਕਈ ਵਾਰ ਪੁਲੀਸ ਧੱਕਾ ਕਰ ਜਾਂਦੀ ਹੈ।

ਜਿੱਥੇ ਮਹਿਲਾ ਪੁਲੀਸ ਦੀ ਬਜਾਏ ਮਰਦ ਪੁਲੀਸ ਕਾਰਵਾਈ ਕਰਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਏ ਐੱਸ ਆਈ ਦੁਆਰਾ ਇਕ ਔਰਤ ਦੀ ਖਿੱਚ ਧੂਹ ਕੀਤੀ ਜਾ ਰਹੀ ਹੈ। ਔਰਤ ਤੇ ਕਿਸੇ ਦੂਸਰੀ ਔਰਤ ਦਾ ਪਰਸ ਚੋਰੀ ਕਰਨ ਦੇ ਦੋਸ਼ ਲੱਗ ਰਹੇ ਹਨ। ਇਹ ਵੀਡੀਓ ਜਲੰਧਰ ਦੇ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜੇਕਰ ਇਸ ਔਰਤ ਨੇ ਕੋਈ ਕਸੂਰ ਕੀਤਾ ਹੈ ਤਾਂ ਮਹਿਲਾ ਪੁਲੀਸ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਮਰਦ ਮੁਲਾਜ਼ਮਾਂ ਨੂੰ। ਇਸ ਏ ਐਸ ਆਈ ਦੁਆਰਾ ਔਰਤ ਦੇ ਸ਼ਰ੍ਹੇਆਮ ਥੱ-ਪ-ੜ ਲਗਾਏ ਜਾ ਰਹੇ ਹਨ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀਡੀਓ ਬਾਰੇ ਤਾਂ ਸੁਣਿਆ ਹੈ ਪਰ ਵੀਡੀਓ ਅਜੇ ਤਕ ਦੇਖੀ ਨਹੀਂ ਹੈ। ਵੀਡੀਓ ਚੈੱਕ ਕਰਕੇ ਪਤਾ ਲਗਾਇਆ ਜਾਵੇਗਾ, ਇਹ ਵੀਡੀਓ ਕਿੱਥੋਂ ਦੀ ਹੈ।

ਉਨ੍ਹਾਂ ਨੇ ਇਸ ਸਬੰਧੀ ਚੌਕੀ ਇੰਚਾਰਜ ਨੂੰ ਹਦਾਇਤ ਕੀਤੀ ਹੈ ਕਿ ਇਸ ਏ ਐਸ ਆਈ ਬਾਰੇ ਪਤਾ ਲਗਾਇਆ ਜਾਵੇ ਕਿ ਉਹ ਕੌਣ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਏ ਐੱਸ ਆਈ ਜਲੰਧਰ ਨਾਲ ਸਬੰਧਤ ਹੋਇਆ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ। ਉਸ ਤੇ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *