ਕੁੜੀਆਂ ਨੇ ਬਜ਼ੁਰਗ ਬਾਬੇ ਤੇ ਚੜ੍ਹਾਈ ਆਪਣੀ ਐਕਟਿਵਾ, ਹੋਈ ਮੋਤ, ਬ੍ਰੇਕ ਲਾਉਣ ਦੀ ਥਾਂ ਦੱਬਤੀ ਰੇਸ

ਫਾਜ਼ਿਲਕਾ ਦੇ ਪਿੰਡ ਚਾਨਣ ਵਾਲਾ ਵਿੱਚ ਐਕਟਿਵਾ ਚਲਾਉਣੀ ਸਿੱਖ ਰਹੀਆਂ ਨਾਬਾਲਗ ਕੁੜੀਆਂ ਦੁਆਰਾ ਪਿੰਡ ਦੇ ਹੀ ਇਕ ਬਜ਼ੁਰਗ ਗੁਰਬਖ਼ਸ਼ ਸਿੰਘ ਪੁੱਤਰ ਸੁੰਦਰ ਸਿੰਘ ਨਾਲ ਸਕੂਟਰੀ ਟਕਰਾਅ ਦੇਣ ਕਾਰਨ ਬਜ਼ੁਰਗ ਦੀ ਜਾਨ ਚਲੀ ਗਈ ਹੈ। ਮ੍ਰਿਤਕ ਬਜ਼ੁਰਗ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਸਬੰਧਤ ਥਾਣੇ ਦੀ ਪੁਲੀਸ ਨੇ 304 ਏ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਬਖ਼ਸ਼ ਸਿੰਘ ਦੇ ਪੁੱਤਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਿਤਾ ਆਪਣੀ ਪੋਤੀ ਨੂੰ ਸਵੇਰ ਸਮੇਂ ਸਕੂਲ ਛੱਡਣ ਜਾ ਰਿਹਾ ਸੀ।

ਜਿਉਂ ਹੀ ਉਹ ਘਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਘਰ ਅੱਗੇ ਕੁੜੀਆਂ ਐਕਟਿਵਾ ਲੈ ਕੇ ਆ ਗਈਆਂ। ਇਹ ਕੁੜੀਆਂ ਐਕਟਿਵਾ ਚਲਾਉਣੀ ਸਿੱਖ ਰਹੀਆਂ ਸਨ। ਪਹਿਲਾਂ ਤਾਂ ਉਨ੍ਹਾਂ ਤੋਂ ਬੂਹੇ ਵਿਚ ਐਕਟਿਵਾ ਵੱਜੀ ਅਤੇ ਫੇਰ ਬਜ਼ੁਰਗ ਵਿੱਚ ਜਾ ਵੱਜੀ। ਜਿਸ ਕਰਕੇ ਬਜ਼ੁਰਗ ਦੇ ਸਾਰੇ ਸਰੀਰ ਤੇ ਸੱਟਾਂ ਲੱਗੀਆਂ। ਬਜ਼ੁਰਗ ਦੇ ਪੁੱਤਰ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਦਾ ਪਿਤਾ ਪੰਜਾਬ ਪੁਲੀਸ ਵਿਚ ਹੈ, ਜੋ ਹੋਮਗਾਰਡ ਵਿੱਚ ਨੌਕਰੀ ਕਰਦਾ ਹੈ। ਜਦੋਂ ਪੰਚਾਇਤ ਮੈਂਬਰ ਇਸ ਪੁਲੀਸ ਮੁਲਾਜ਼ਮ ਦੇ ਘਰ ਗਏ ਕਿ ਤੁਸੀਂ ਆ ਕੇ ਬਜ਼ੁਰਗ ਨੂੰ ਡਾਕਟਰੀ ਸਹਾਇਤਾ ਹੀ ਦਿਵਾ ਦਿਓ ਤਾਂ ਇਸ ਪਰਿਵਾਰ ਦਾ ਕਹਿਣਾ ਸੀ ਕਿ ਤੁਸੀਂ ਜਿੱਥੇ ਜਾਣਾ ਹੈ ਚਲੇ ਜਾਵੋ।

ਕੁੜੀਆਂ ਨੇ ਪੰਚਾਇਤ ਮੈਂਬਰਾਂ ਨੂੰ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਹ ਉਨ੍ਹਾ ਦੇ ਘਰ ਆਏ ਤਾਂ ਉਹ ਕੋਈ ਗਲਤ ਦਵਾਈ ਦੀ ਵਰਤੋਂ ਕਰ ਕੇ ਆਪਣੀ ਜਾਨ ਦੇ ਦੇਣਗੀਆਂ। ਮ੍ਰਿਤਕ ਬਜ਼ੁਰਗ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਗੁਰਬਖਸ਼ ਸਿੰਘ ਪੁੱਤਰ ਸੁੰਦਰ ਸਿੰਘ ਆਪਣੀ ਪੋਤਰੀ ਨੂੰ ਸਵੇਰੇ ਲਗਪਗ 8-30 ਵਜੇ ਪ੍ਰਾਇਮਰੀ ਸਕੂਲ ਵਿੱਚ ਛੱਡਣ ਜਾ ਰਿਹਾ ਸੀ। ਇੰਨੇ ਨੂੰ ਮੰਡੀ ਹਜ਼ੂਰ ਸਿੰਘ ਵੱਲੋਂ ਇਕ ਇਲੈਕਟ੍ਰੋਨਿਕ ਸਕੂਟੀ ਡਿੱਕ ਡੋਲੇ ਖਾਂਦੀ ਆਈ, ਜਿਸ ਨੂੰ ਅਮਨਦੀਪ ਕੌਰ ਪੁੱਤਰੀ ਭਗਵਾਨ ਸਿੰਘ ਚਲਾ ਰਹੀ ਸੀ।

ਇਹ ਸਕੂਟਰੀ ਗੁਰਬਖਸ਼ ਸਿੰਘ ਵਿੱਚ ਆ ਵੱਜੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਬਖ਼ਸ਼ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਰੈਫਰ ਕਰ ਦਿੱਤਾ ਗਿਆ ਪਰ ਫ਼ਿਰੋਜ਼ਪੁਰ ਵਿੱਚ ਉਹ ਦਮ ਤੋੜ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 304 ਏ, ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *