ਕੁੜੀ ਨੇ ਮੁੰਡੇ ਤੇ ਲਾਏ ਸੀ ਗਲਤ ਦੋਸ਼, ਦੁਖੀ ਹੋਏ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ

ਉਤਰਾਅ ਚੜ੍ਹਾਅ ਕਿਸ ਦੀ ਜ਼ਿੰਦਗੀ ਵਿਚ ਨਹੀਂ ਆਉਂਦੇ। ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਕਦੇ-ਨਾ-ਕਦੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਚਲਦੀ ਦਾ ਨਾਂ ਹੀ ਜ਼ਿੰਦਗੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਮੁਸ਼ਕਿਲਾਂ ਤੋਂ ਹਾਰ ਮੰਨ ਲੈਂਦੇ ਹਨ। ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਬਜਾਏ ਕੁੱਝ ਕਰਨ ਦੇ ਆਪਣੇ ਜੀਵਨ ਦਾ ਹੀ ਅੰਤ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਮੁਕਤਸਰ ਦੇ ਇੱਕ ਪਿੰਡ ਲੁੰਡੇਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਅਜਿਹਾ ਕਦਮ ਚੁੱਕ ਕੇ ਆਪਣੀ ਜਾਨ ਦੇ ਦਿੱਤੀ।

ਜਿਸ ਕਾਰਨ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਛਾਅ ਗਈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕੇ ਪਿੰਡ ਧੂਰਕੋਟ ਦੀ ਲੜਕੀ ਵੱਲੋਂ ਲੜਕੇ ਉੱਪਰ ਇੱਕ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਪਿੰਡ ਧੂਰਕੋਟ ਦੀ ਲੜਕੀ ਨੇ ਉਸ ਦੇ ਭਰਾ ਉੱਤੇ ਬਲਾਤਕਾਰ ਦਾ ਝੂਠਾ ਪਰਚਾ ਕਰਵਾਇਆ ਸੀ। ਇਸ ਸੰਬੰਧ ਵਿੱਚ ਉਹ ਰਾਜ਼ੀਨਾਮੇ ਲਈ ਸਰਪੰਚ ਕੋਲ ਗਏ ਸਨ ਤਾਂ ਉਨ੍ਹਾਂ ਕੁੜੀ ਨੂੰ ਨਾਲ ਤੋਰਨ ਜਾਂ ਪੈਸੇ ਦਾ ਲੈਣ-ਦੇਣ ਕਰਨ ਦੀ ਗੱਲ ਕਹੀ।

ਜਦੋਂ ਉਹ 2 ਦਿਨ ਬਾਅਦ ਸਰਪੰਚ ਕੋਲ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਕੁੜੀ ਵਾਲੇ 2 ਲੱਖ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕੋਲ ਇੰਨੇ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੇ ਪਿੰਡ ਦੇ ਇਕ ਵਿਅਕਤੀ ਬਲਬੀਰ ਸਿੰਘ ਦੀ ਮਦਦ ਲਈ। ਬਲਵੀਰ ਸਿੰਘ ਦੀ ਧੂਰਕੋਟ ਦੇ ਸਰਪੰਚ ਨਾਲਜਾਣ ਪਹਿਚਾਣ ਸੀ, ਜਿਸ ਦੇ ਜਰੀਏ ਉਹਨਾਂ ਨੇ ਲੜਕੀ ਵਾਲਿਆਂ ਨਾਲ ਘੱਟ ਪੈਸਿਆਂ ਵਿੱਚ ਰਾਜ਼ੀਨਾਮਾ ਕਰਨ ਦੀ ਗੱਲਬਾਤ ਕੀਤੀ। ਗੱਲ ਡੇਢ ਲੱਖ ਵਿੱਚ ਪੱਕੀ ਹੋ ਗਈ। ਗੱਲ ਪੱਕੀ ਹੋਣ ਤੋਂ ਬਾਅਦ ਲੜਕੀ ਵਾਲੇ ਮੁੱਕਰ ਗਏ ਅਤੇ 5 ਲੱਖ ਦੀ ਮੰਗ ਕਰਨ ਲੱਗੇ।

ਪੀੜਤ ਪਰਿਵਾਰ ਇੰਨੀ ਰਕਮ ਇਕੱਠੀ ਨਹੀਂ ਕਰ ਸਕਦਾ ਸੀ। ਜਿਸ ਕਰਕੇ ਲੜਕੇ ਨੇ ਇੰਨਾ ਵੱਡਾ ਗਲਤ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਲੂੰਡੇਵਾਲ ਤੇ ਧੂਰਕੋਟ ਦੀ ਲੜਕੀ ਨੇ 376 ਡੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਇਸ ਦੇ ਸੰਬੰਧ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ। ਜਦੋਂ ਡੇਢ ਲੱਖ ਵਿੱਚ ਵੀ ਰਾਜ਼ੀਨਾਮਾ ਨਹੀਂ ਹੋਇਆ ਤਾਂ ਲੜਕੇ ਨੇ ਗਲਤ ਕਦਮ ਚੁੱਕ ਲਿਆ। ਪੁਲਿਸ ਨੇ ਲੜਕੀ ਦੇ ਮਾਤਾ ਪਿਤਾ ਤੇ ਮਾਮਲਾ ਦਰਜ ਕਰ ਦਿੱਤਾ ਹੈ।

Leave a Reply

Your email address will not be published. Required fields are marked *