ਫਰੀ ਵਾਲੀਆਂ ਬੱਸਾਂ ਨੇ ਪਾਇਆ ਵੱਡਾ ਸਿਆਪਾ, ਦੁਖੀ ਹੋਈ ਬੀਬੀ ਨੂੰ ਕਰਨਾ ਪਿਆ ਫੋਨ

ਸੂਬਾ ਸਰਕਾਰ ਦੁਆਰਾ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਇਹ ਐਲਾਨ ਕਰਕੇ ਸਰਕਾਰ ਖ਼ੁਦ ਨੂੰ ਔਰਤਾਂ ਦਾ ਹਿਤੈਸ਼ੀ ਦੱਸਣਾ ਚਾਹੁੰਦੀ ਹੈ। ਔਰਤਾਂ ਵਿੱਚ ਇਸ ਗੱਲ ਤੋਂ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਸੂਬੇ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਪਰ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਉਸ ਬਾਰੇ ਇਹ ਔਰਤਾਂ ਹੀ ਜਾਣਦੀਆਂ ਹਨ। ਐਤਵਾਰ ਵਾਲੇ ਦਿਨ ਰੱਖੜੀ ਦਾ ਤਿਉਹਾਰ ਹੋਣ ਕਾਰਨ ਔਰਤਾਂ ਸ਼ਨਿੱਚਰਵਾਰ ਨੂੰ ਆਪਣੇ ਪੇਕੀਂ ਜਾ ਰਹੀਆਂ ਸਨ।

ਜਿਸ ਕਰ ਕੇ ਸਾਰੇ ਹੀ ਬੱਸ ਅੱਡਿਆਂ ਤੇ ਔਰਤਾਂ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੀਆਂ ਸਨ ਪਰ ਇਸ ਦਿਨ ਔਰਤਾਂ ਨੂੰ ਜਿਸ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਉਸ ਬਾਰੇ ਇਹ ਔਰਤਾਂ ਹੀ ਜਾਣਦੀਆਂ ਹਨ। ਸਰਕਾਰੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਦੁਆਰਾ ਬੱਸ ਅੱਡਿਆਂ ਤੇ ਬੱਸਾਂ ਨਹੀਂ ਰੋਕੀਆਂ ਗਈਆਂ। ਸਗੋਂ ਬੱਸ ਅੱਡੇ ਤੋਂ ਦੂਰ ਅੱਗੇ ਪਿੱਛੇ ਬੱਸਾਂ ਰੋਕੀਆਂ ਜਾਂਦੀਆਂ ਸਨ। ਰੋਪੜ ਵਿਖੇ ਕਈ ਕਈ ਘੰਟੇ ਔਰਤਾਂ ਹੈਰਾਨ ਹੁੰਦੀਆਂ ਦੇਖੀਆਂ ਗਈਆਂ। ਜਿਸ ਕਰਕੇ ਇਨ੍ਹਾਂ ਔਰਤਾਂ ਨੇ ਬੱਸਾਂ ਵਾਲਿਆਂ ਨਾਲ ਨਾਰਾਜ਼ਗੀ ਵੀ ਜ਼ਾਹਿਰ ਕੀਤੀ।

ਇਕ ਔਰਤ ਦੇ ਦੱਸਣ ਮੁਤਾਬਕ ਅੱਜ ਬੱਸ ਸਰਵਿਸ ਦਾ ਬੁਰਾ ਹਾਲ ਹੈ। ਉਹ ਕੁਰਾਲੀ ਤੋਂ ਆਈ ਹੈ। ਔਰਤਾਂ ਨੂੰ ਦੇਖ ਕੇ ਡਰਾਈਵਰ ਕੰਡਕਟਰ ਬੱਸ ਹੀ ਨਹੀਂ ਰੋਕਦੇ। ਇਸ ਔਰਤ ਨੇ ਸੁਝਾਅ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਜੋ ਇਹ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਹੈ, ਇਸ ਸਹੂਲਤ ਤੋਂ ਬਿਨਾਂ ਤਾਂ ਕੰਮ ਚੱਲ ਸਕਦਾ ਹੈ ਪਰ ਸਰਕਾਰ ਨੇ ਜੋ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਸ ਨੂੰ ਨਿਭਾਉਣਾ ਜ਼ਰੂਰੀ ਹੈ। ਔਰਤ ਦੀ ਇਸ ਗੱਲਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੇ ਲੋਕ ਮੁਫ਼ਤ ਦੀਆਂ ਚੀਜ਼ਾਂ ਨਹੀਂ ਚਾਹੁੰਦੇ, ਸਗੋਂ ਉਹ ਆਪਣੇ ਹੱਕ ਮੰਗਦੇ ਹਨ।

ਇਕ ਹੋਰ ਔਰਤ ਦੇ ਦੱਸਣ ਮੁਤਾਬਕ ਉਹ ਡੇਢ ਘੰਟੇ ਤੋਂ ਇੱਥੇ ਖੜ੍ਹੀ ਹੈ। ਉਸ ਨੇ ਫਗਵਾੜੇ ਜਾਣਾ ਹੈ। ਇੱਥੇ ਕੋਈ ਬੱਸ ਹੀ ਨਹੀਂ ਰੁਕ ਰਹੀ। ਜਾਂ ਤਾਂ ਬੱਸਾਂ ਬੱਸ ਸਟੈਂਡ ਤੋਂ ਪਿੱਛੇ ਹੀ ਰੋਕ ਲਈਆਂ ਜਾਂਦੀਆਂ ਹਨ ਜਾਂ ਬੱਸ ਸਟੈਂਡ ਤੋਂ ਅੱਗੇ ਲਿਜਾ ਕੇ ਰੋਕੀਆਂ ਜਾਂਦੀਆਂ ਹਨ। ਜਦੋਂ ਤਕ ਔਰਤਾਂ ਬੱਸ ਤੱਕ ਪਹੁੰਚਦੀਆਂ ਹਨ, ਬੱਸ ਤੁਰ ਪੈਂਦੀ ਹੈ। ਔਰਤਾਂ ਦੁਆਰਾ ਨਾਰਾਜ਼ਗੀ ਦਰਸਾਉਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਪਹਿਲਾਂ ਵੀ ਕਈ ਵਾਰ ਇਹ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ ਕਿ ਸਰਕਾਰੀ ਬੱਸਾਂ ਵਾਲੇ ਔਰਤਾਂ ਨੂੰ ਬੱਸ ਸਟੈਂਡ ਤੇ ਖਡ਼੍ਹੀਆਂ ਦੇਖ ਕੇ ਬੱਸ ਨਹੀਂ ਰੋਕਦੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *