ਰੱਖੜੀ ਵਾਲੇ ਦਿਨ ਅਮਰੀਕਾ ਤੋਂ ਆਏ ਜਵਾਈ ਨੇ ਕਰ ਦਿੱਤਾ ਵੱਡਾ ਕਾਂਡ, ਕੰਬ ਗਿਆ ਸਾਰਾ ਸਹੁਰਾ ਪਿੰਡ

ਜੇ ਪਹਿਲਾਂ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਅਤੇ ਗੁਆਂਢੀ ਵੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਹੀ ਰਹਿੰਦੇ ਸਨ। ਇਸ ਦੇ ਹੀ ਉਲਟ ਅੱਜ ਦੇ ਸਮੇਂ ਵਿਚ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਹੁਣ ਤਾਂ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਪ੍ਰੇਮ ਨਾਲ ਨਹੀਂ ਰਹਿੰਦੇ। ਹਰ ਛੋਟੀ ਮੋਟੀ ਨੋਕ ਝੋਕ ਉਤੇ ਵੀ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ।

ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਇੱਕ ਪਿੰਡ ਸਾਹਮਣੇ ਆਇਆ ਹੈ। ਪਿੰਡ ਝੁੰਗੀਆਂ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਅਮਰੀਕਾ ਤੋਂ ਆਏ ਜਵਾਈ ਨੇ ਆਪਣੇ ਸਹੁਰੇ ਪਰਿਵਾਰ ਤੇ ਗੋ ਲੀ ਆਂ ਚਲਾ ਦਿੱਤੀਆਂ। ਇਸ ਦੌਰਾਨ ਸੱਸ ਬਲਵੀਰ ਕੌਰ ਦੀ ਜਾਨ ਚਲੀ ਗਈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਦੀਪ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਆਪਸੀ ਰੌਲਾ ਸੀ। ਉਹਨਾਂ ਨੂੰ ਵੀ ਸਵੇਰੇ ਜਾਣਕਾਰੀ ਮਿਲੀ ਕਿ ਮਨਦੀਪ ਸਿੰਘ ਰਾਤ ਸਮੇਂ ਆਪਣੇ ਸਹੁਰੇ ਘਰ ਆਇਆ ਸੀ।

ਸਵੇਰੇ ਹੀ ਉਸ ਨੇ ਆਪਣੇ ਸਹੁਰੇ ਪਰਿਵਾਰ ਤੇ ਗੋ ਲੀ ਆਂ ਚਲਾ ਦਿੱਤੀਆਂ ਅਤੇ ਉਥੋਂ ਭੱਜ ਗਿਆ। ਜਿਸ ਕਾਰਨ ਸੱਸ ਬਲਵੀਰ ਕੌਰ ਦੀ ਮੋਤ ਹੋ ਗਈ ਅਤੇ ਪਤਨੀ ਸ਼ੁਭਦੀਪ ਕੌਰ ਦੀ ਹਾਲਤ ਨਾ ਜ਼ੁ ਕ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਉਸ ਦੀ ਹਾਲਤ ਵਿੱਚ ਸੁਧਾਰ ਨਾ ਹੁੰਦਾ ਦੇਖ, ਉਸ ਨੂੰ ਉਥੋਂ ਜਲੰਧਰ ਦੇ ਇੱਕ ਹੋਰ ਹਸਪਤਾਲ ਵਿਚ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 7 ਵਜੇ ਫੋਨ ਆਇਆ ਸੀ ਕਿ ਪਿੰਡ ਝੁੰਗੀਆਂ ਵਿਖੇ ਕਿਸੇ ਵਲੋਂ ਗੋ ਲੀ ਚਲਾਈ ਗਈ ਹੈ।

ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਤਾ ਲੱਗਾ ਕਿ ਮਨਦੀਪ ਸਿੰਘ ਜੋ ਕਿ ਅਮਰੀਕਾ ਤੋਂ ਆਇਆ ਸੀ, ਉਸ ਨੇ ਆਪਣੇ ਸਹੁਰੇ ਪਰਿਵਾਰ ਤੇ ਗੋ ਲੀ ਆਂ ਚਲਾ ਦਿੱਤੀਆਂ। ਇਸ ਮੌਕੇ ਸ਼ੁਭਦੀਪ ਕੌਰ ਦੇ 3-4 ਗੋ ਲੀ ਆਂ ਲੱਗੀਆਂ ਸਨ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਲਵੀਰ ਕੌਰ ਪਤਨੀ ਰਾਜਦੀਪ ਸਿੰਘ ਦੀ ਮੋਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *