ਪੁਲਿਸ ਭਰਤੀ ਦਾ ਪੇਪਰ ਦੇਣ ਗਿਆ ਮੁੰਡਾ ਹੋਇਆ ਗਾਇਬ, ਲੋਕੇਸ਼ਨ ਟਰੇਸ ਕਰਕੇ ਜਦੋਂ ਪਹੁੰਚੀ ਪੁਲਿਸ ਤਾਂ ਉੱਡ ਗਏ ਹੋਸ਼

ਮੁਲਕ ਵਿਚ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰੀ ਨਾਲ ਘੁਲ ਰਹੇ ਹਨ। ਮਾਤਾ ਪਿਤਾ ਨੂੰ ਵੀ ਕੁਝ ਨਹੀਂ ਸੁੱਝ ਰਿਹਾ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੰਵਾਰਿਆ ਜਾਵੇ। ਦੂਜੇ ਪਾਸੇ ਬੱਚੇ ਪ੍ਰੇਮ ਚੱਕਰਾਂ ਵਿੱਚ ਪੈ ਕੇ ਮਾਤਾ ਪਿਤਾ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੰਦੇ ਹਨ। ਕੁਝ ਅਜਿਹਾ ਹੀ ਮਾਮਲਾ ਹੈ ਫਾਜ਼ਿਲਕਾ ਦੇ ਥਾਣਾ ਖੂਈਆਂ ਸਰਵਰ ਦੇ ਪਿੰਡ ਤੂਤਾਂ ਵਾਲੇ ਦੇ ਇਕ ਪਰਿਵਾਰ ਦਾ। ਜੋ ਆਪਣੇ ਮ੍ਰਿਤਕ ਪੁੱਤਰ ਲਈ ਧਰਨਾ ਲਗਾ ਕੇ ਇਨਸਾਫ਼ ਮੰਗ ਰਿਹਾ ਹੈ।

ਅਸਲ ਵਿੱਚ ਹਰਪਾਲ ਸਿੰਘ ਦਾ ਪੁੱਤਰ ਜਸਪ੍ਰੀਤ ਸਿੰਘ ਹੈਪੀ ਘਰ ਤੋਂ ਸਬ ਇੰਸਪੈਟਰ ਦਾ ਪੇਪਰ ਦੇਣ ਲਈ ਬਠਿੰਡਾ ਲਈ ਰਵਾਨਾ ਹੋਇਆ ਸੀ। ਉਹ ਨਾ ਤਾਂ ਬਠਿੰਡਾ ਹੀ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਜਿਸ ਕਰਕੇ ਪਰਿਵਾਰ ਨੇ ਮਾਮਲਾ ਪੁਲੀਸ ਦੇ ਵਿਚਾਰ ਅਧੀਨ ਲਿਆਂਦਾ। ਜਦੋਂ ਪੁਲੀਸ ਨੇ ਜਸਪ੍ਰੀਤ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਚੈੱਕ ਕਰਵਾਈ ਤਾਂ ਇਹ ਫਿਰੋਜ਼ਪੁਰ ਛਾਉਣੀ ਦੇ ਜੀ ਟੀ ਰੋਡ ਤੇ ਬਣੇ ਇਕ ਹੋਟਲ ਦੀ ਨਿਕਲੀ।

ਇਸ ਤੋਂ ਬਾਅਦ ਪੁਲੀਸ ਇਸ ਹੋਟਲ ਵਿੱਚ ਪਹੁੰਚੀ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਪੁਲੀਸ ਨੂੰ ਜਸਪ੍ਰੀਤ ਸਿੰਘ ਹੈਪੀ ਦੀ ਸਿਰਫ਼ ਮ੍ਰਿਤਕ ਦੇਹ ਹੀ ਮਿਲੀ। 24-25 ਸਾਲ ਦਾ ਇਹ ਨੌਜਵਾਨ ਕੋਈ ਗਲਤ ਦਵਾਈ ਪੀ ਕੇ ਆਪਣੀ ਜਾਨ ਦੇ ਚੁੱਕਾ ਸੀ। ਪੁਲੀਸ ਨੂੰ ਘਟਨਾ ਸਥਾਨ ਤੋਂ ਇਕ ਪੱਤਰ ਵੀ ਮਿਲਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਜਸਪ੍ਰੀਤ ਸਿੰਘ ਹੈਪੀ ਨੇ ਪਿਆਰ ਵਿੱਚ ਧੋਖਾ ਖਾ ਜਾਣ ਤੋਂ ਬਾਅਦ ਇਹ ਗ਼ਲਤ ਕਦਮ ਚੁੱਕਿਆ ਹੈ। ਪੱਤਰ ਵਿੱਚ ਉਸ ਨੇ ਇਕ ਲੜਕੀ ਅਤੇ ਇਕ ਲੜਕੇ ਤੇ ਦੋਸ਼ ਲਗਾਏ ਹਨ ਕਿ ਉਸ ਦੀ ਜਾਨ ਜਾਣ ਲਈ ਇਹ ਦੋਵੇਂ ਜ਼ਿੰਮੇਵਾਰ ਹਨ।

ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕ ਦੇ ਸਬੰਧੀਆਂ ਨੇ ਇਨਸਾਫ਼ ਲੈਣ ਲਈ ਧਰਨਾ ਲਗਾਇਆ ਹੈ। ਉਹ ਮੰਗ ਕਰ ਰਹੇ ਹਨ ਕਿ ਮ੍ਰਿਤਕ ਨੇ ਜਿਸ ਮੁੰਡੇ ਅਤੇ ਕੁੜੀ ਦਾ ਨਾਮ ਪੱਤਰ ਵਿਚ ਲਿਖਿਆ ਹੈ, ਉਨ੍ਹਾਂ ਦੋਵਾਂ ਨੂੰ ਤੁਰੰਤ ਪੁਲੀਸ ਕਾਬੂ ਕਰੇ। ਕਿੱਥੇ ਤਾਂ ਪਰਿਵਾਰ ਹੈਪੀ ਲਈ ਨੌਕਰੀ ਦੀ ਅਰਦਾਸ ਕਰ ਰਿਹਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੈਪੀ ਨੇ ਵੀ ਮੁੜ ਕੇ ਘਰ ਨਹੀਂ ਆਉਣਾ। ਪੂਰੀ ਜਾਣਕਾਰੀ ਲਈ ਹੇਠਨ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *