ਪੁੱਤ ਦੀ ਹੋਈ ਮੋਤ ਤਾਂ ਵਿਗੜ ਗਈ ਸੱਸ- ਵਿਧਵਾ ਨੂੰਹ ਕੱਢੀ ਘਰ ਤੋਂ ਬਾਹਰ

ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਵਿਧਵਾ ਔਰਤ ਆਪਣੇ 6 ਸਾਲ ਦੇ ਪੁੱਤਰ ਸਮੇਤ ਆਪਣੇ ਸਹੁਰਿਆਂ ਦੇ ਦਰਵਾਜ਼ੇ ਅੱਗੇ ਬੈਠੀ ਹੈ। ਉਸ ਨੇ ਆਪਣੀ ਸੱਸ ਤੇ ਮਕਾਨ ਨੂੰ ਤਾਲਾ ਲਗਾ ਦੇਣ ਦੇ ਦੋਸ਼ ਲਗਾਏ ਹਨ। ਇਸ ਵਿਧਵਾ ਔਰਤ ਨੂੰ ਸ਼ਿਕਵਾ ਹੈ ਕਿ ਪੁਲੀਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਔਰਤ ਨੇ ਰੋਂਦੇ ਹੋਏ ਦੱਸਿਆ ਹੈ ਕਿ ਇਕ ਸਾਲ ਪਹਿਲਾਂ ਉਸ ਦੇ ਪਤੀ ਅਤੇ ਭਰਾ ਦੀ ਇੱਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ।

ਉਸ ਦਾ 6 ਸਾਲ ਦਾ ਇਕ ਪੁੱਤਰ ਵੀ ਹੈ। ਉਹ ਆਪਣੇ ਪਤੀ ਅਤੇ ਪੁੱਤਰ ਸਮੇਤ ਸ਼ੁਰੂ ਤੋਂ ਹੀ ਆਪਣੀ ਸੱਸ ਨਾਲ ਰਹਿੰਦੀ ਸੀ। ਉਸ ਦੇ ਪਤੀ ਨੇ ਆਪਣੇ ਨਾਮ ਤੇ ਲੋਨ ਤੇ ਇੱਕ ਗੱਡੀ ਛੋਟਾ ਹਾਥੀ ਲਈ ਸੀ। ਜਿਸ ਦੀਆਂ ਉਹ ਲਗਾਤਾਰ 5 ਸਾਲ ਕਿਸ਼ਤਾਂ ਉਤਾਰਦਾ ਰਿਹਾ ਪਰ ਪਤੀ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਉਸ ਦੇ ਜੇਠ ਨੇ ਇਹ ਗੱਡੀ ਵੇਚ ਕੇ ਪੈਸੇ ਖ਼ੁਦ ਰੱਖ ਲਏ। ਔਰਤ ਦੇ ਦੱਸਣ ਮੁਤਾਬਕ ਇੱਥੇ ਹੀ ਬਸ ਨਹੀਂ। ਉਸ ਦੇ ਜੇਠ ਨੇ ਉਸ ਦੇ ਪਤੀ ਦੀ ਬਾਈਕ ਵੀ ਆਪਣੇ ਕਬਜ਼ੇ ਵਿੱਚ ਰੱਖੀ ਹੋਈ ਹੈ।

ਉਸ ਦੀ ਸੱਸ ਨੇ ਆਪਣੇ ਪੁੱਤਰਾਂ ਦੇ ਕਹਿਣ ਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਮਕਾਨ ਨੂੰ ਤਾਲਾ ਲਗਾ ਦਿੱਤਾ ਹੈ। ਔਰਤ ਦੇ ਦੱਸਣ ਮੁਤਾਬਕ ਉਸ ਦੀ ਸੱਸ ਕਹਿੰਦੀ ਹੈ ਕਿ ਇਹ ਘਰ ਉਸ ਦਾ ਹੈ। ਉਹ ਮੋਹਕਮਪੁਰਾ ਥਾਣੇ ਗਈ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮਹਿਲਾ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਨੁਸ਼ਕਾ ਸ਼ਰਮਾ ਦੀ ਉਨ੍ਹਾਂ ਕੋਲ ਦਰਖਾਸਤ ਆਈ ਸੀ।

ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਕਾਊਂਸਲਿੰਗ ਲਈ ਦੁਬਾਰਾ ਬੁਲਾਇਆ ਸੀ ਤਾਂ ਕਿ ਇਨ੍ਹਾਂ ਦਾ ਮਸਲਾ ਸੁਲਝਾਇਆ ਜਾ ਸਕੇ। ਮਹਿਲਾ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੁਬਾਰਾ ਉਨ੍ਹਾਂ ਕੋਲ ਨਹੀਂ ਆਈਆਂ। ਉਨ੍ਹਾਂ ਨੇ ਹਾਜ਼ਰ ਹੋਣ ਲਈ ਪ੍ਰਵਾਨਾ ਵੀ ਜਾਰੀ ਕੀਤਾ ਹੈ। ਮਹਿਲਾ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਧੱਕੇ ਨਾਲ ਕਿਸੇ ਨੂੰ ਕੁਝ ਨਹੀਂ ਦਿਵਾ ਸਕਦੇ। ਜਾਇਦਾਦ ਦਿਵਾਉਣ ਦਾ ਅਧਿਕਾਰ ਅਦਾਲਤ ਕੋਲ ਹੈ। ਇਹ ਅਦਾਲਤ ਦਾ ਮਾਮਲਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *