ਕਨੇਡਾ ਤੋਂ ਬਾਅਦ ਅਮਰੀਕਾ ਨੇ ਖੋਲ੍ਹੇ ਦਿਲ ਦੇ ਦਰਵਾਜੇ, ਹਰ ਕੋਈ ਪਾ ਰਿਹਾ ਖੁਸ਼ੀ ਚ ਭੰਗੜੇ

ਕੋਰੋਨਾ ਕਾਰਨ ਬੰਦ ਹੋਈਆਂ ਉਡਾਣਾਂ ਨੇ ਸਭ ਤੋਂ ਵੱਧ ਨੁਕਸਾਨ ਕੌਮਾਂਤਰੀ ਵਿਦਿਆਰਥੀਆਂ ਦਾ ਕੀਤਾ ਹੈ। ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਲਈ ਵਿਦੇਸ਼ਾਂ ਵਿਚ ਪੜ੍ਹਨ ਜਾਣ ਦਾ ਕੋਈ ਸਾਧਨ ਨਹੀਂ ਰਿਹਾ। ਭਾਵੇਂ ਅਮਰੀਕਾ ਸਰਕਾਰ ਵੱਲੋਂ 30 ਅਪ੍ਰੈਲ ਨੂੰ ਭਾਰਤੀ ਲੋਕਾਂ ਦੇ ਅਮਰੀਕਾ ਵਿੱਚ ਦਾਖ਼ਲੇ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਨਵੇਂ ਹੁਕਮ ਜਾਰੀ ਕਰ ਕੇ ਹੁਣ ਭਾਰਤੀ ਵਿਦਿਆਰਥੀਆਂ ਨੂੰ ਛੋਟ ਦੇ ਦਿੱਤੀ ਗਈ ਹੈ। ਇਸ ਸਾਲ 55 ਹਜ਼ਾਰ ਭਾਰਤੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਸਟੱਡੀ ਵੀਜ਼ੇ ਤੇ ਅਮਰੀਕਾ ਜਾ ਪਹੁੰਚੇ ਹਨ।

ਇੱਥੇ ਹੀ ਬੱਸ ਨਹੀਂ, ਅਗਲੇ ਸਾਲ ਬਸੰਤ ਰੁੱਤ ਤੋਂ ਸ਼ੁਰੂ ਹੋਣ ਵਾਲੇ ਸਮੈਸਟਰ ਦੇ ਸੰਬੰਧ ਵਿਚ ਵੀ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਨਵੀਂ ਦਿੱਲੀ ਵਿਚ ਸਥਿਤ ਅਮਰੀਕੀ ਅੰਬੈਸੀ ਤੋਂ ਬਿਨਾਂ ਭਾਰਤੀ ਵਿਦਿਆਰਥੀਆਂ ਦੀ ਸਹੂਲਤ ਲਈ ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਚੇਨੱਈ ਵਿੱਚ ਬਣੇ ਕਾਂਸਲੇਟਸ ਵਿੱਚ ਵੀ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਹੈ।

ਜਿਹੜੇ ਵਿਦਿਆਰਥੀ ਦਾਖਲਾ ਲੈਣ ਵਿੱਚ ਕਾਮਯਾਬ ਹੋਣਗੇ, ਉਨ੍ਹਾਂ ਨੂੰ ਇਕ ਮਹੀਨਾ ਪਹਿਲਾਂ ਅਮਰੀਕਾ ਵਿੱਚ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅੰਬੈਸੀ ਵੱਲੋਂ ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਾਰ ਵਾਰ ਵੈੱਬਸਾਈਟਸ ਨੂੰ ਰਿਫਰੈੱਸ਼ ਨਾ ਕੀਤਾ ਜਾਵੇ। ਜੇਕਰ ਫਿਰ ਵੀ ਵਿਦਿਆਰਥੀ ਇਸ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਨੂੰ ਖਾਤੇ ਵਿੱਚੋਂ ਲਾਗ ਆਊਟ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ 72 ਘੰਟੇ ਲਈ ਬਲਾਕ ਵੀ ਕੀਤਾ ਜਾ ਸਕਦਾ ਹੈ।

ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸੀਟਾਂ ਕਾਫ਼ੀ ਗਿਣਤੀ ਵਿੱਚ ਉਪਲੱਬਧ ਹਨ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਸ ਸਮੇਂ 2 ਲੱਖ ਤੋਂ ਵੀ ਜ਼ਿਆਦਾ ਹੈ। ਭਾਰਤੀ ਵਿਦਿਆਰਥੀਆਂ ਵਿੱਚ ਅਮਰੀਕਾ ਜਾਣ ਪ੍ਰਤੀ ਇੰਨੀ ਦਿਲਚਸਪੀ ਦੇਖੀ ਗਈ ਕਿ ਜ਼ਿਆਦਾ ਅਰਜ਼ੀਆਂ ਦਾਖ਼ਲ ਕੀਤੇ ਜਾਣ ਕਾਰਨ ਅੰਬੈਸੀ ਦੀ ਵੈਬਸਾਈਟ ਹੀ ਕਰੈਸ਼ ਹੋ ਗਈ। ਹੋਰ ਮੁਲਕਾਂ ਦੀ ਬਜਾਏ ਭਾਰਤੀ ਵਿਦਿਆਰਥੀ ਅਮਰੀਕਾ ਜਾਣ ਵਿੱਚ ਦਿਲਚਸਪੀ ਦਿਖਾ ਰਹੇ ਹਨ।

Leave a Reply

Your email address will not be published. Required fields are marked *