ਪਤੀ ਪਤਨੀ ਦੀ ਵੱਢ ਦਿੱਤੀ ਧੋਣ, ਸਾਰੇ ਪਿੰਡ ਚ ਮਚੀ ਹਾਹਾਕਾਰ

ਕਈ ਵਾਰ ਦੋਸ਼ੀ ਘਟਨਾ ਨੂੰ ਇੰਨੀ ਸਫਾਈ ਨਾਲ ਅੰਜਾਮ ਦਿੰਦੇ ਹਨ ਕਿ ਪੁਲੀਸ ਦੇ ਵੀ ਪੱਲੇ ਕੁਝ ਨਹੀਂ ਪੈਂਦਾ ਅਤੇ ਛੇਤੀ ਛੇਤੀ ਪੁਲਿਸ ਘਟਨਾ ਲਈ ਜ਼ਿੰਮੇਵਾਰ ਬੰਦਿਆਂ ਤਕ ਨਹੀਂ ਪਹੁੰਚ ਸਕਦੀ। ਕੁਝ ਇਸ ਤਰ੍ਹਾਂ ਦੀ ਹੀ ਇੱਕ ਘਟਨਾ 12 ਅਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਤਰਨਤਾਰਨ ਦੇ ਪਿੰਡ ਚੱਬਾ ਖੁਰਦ ਵਿੱਚ ਵਾਪਰੀ ਸੀ। ਜਿਸ ਵਿੱਚ ਕੁਝ ਨਾ ਮਲੂਮ ਵਿਅਕਤੀਆਂ ਨੇ ਹਰਭਜਨ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੀਆਂ ਗਰਦਨਾਂ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਕੇ ਉਨ੍ਹਾਂ ਦੀ ਜਾਨ ਲੈ ਲਈ ਸੀ।

ਪੁਲੀਸ ਨੂੰ ਅਜੇ ਤੱਕ ਇਸ ਮਾਮਲੇ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਮ੍ਰਿਤਕ ਜੋੜੇ ਦੀ ਧੀ ਅਤੇ ਇਕ ਰਿਸ਼ਤੇਦਾਰ ਜਗਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਪੁਲੀਸ ਜਲਦੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਵੇ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਨੂੰ ਇਸ ਮਾਮਲੇ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਮ੍ਰਿਤਕਾਂ ਦੇ ਜੁਆਈ ਸਿਮਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਖੁਦ ਪੰਜਾਬ ਪੁਲੀਸ ਵਿਚ ਸਰਵਿਸ ਕਰਦਾ ਹੈ। ਪੁਲੀਸ ਨੂੰ ਇਸ ਮਾਮਲੇ ਵਿਚ ਅਜੇ ਤਕ ਕੋਈ ਸਫ਼ਲਤਾ ਨਹੀਂ ਮਿਲੀ।

ਉਨ੍ਹਾਂ ਵੱਲੋਂ ਪੁਲੀਸ ਨੂੰ ਹਰ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਥਾਣਾ ਮੁਖੀ ਨੂੰ ਮਿਲ ਕੇ ਵੀ ਬੇਨਤੀ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਜੋੜਾ ਇਕੱਲਾ ਹੀ ਰਹਿੰਦਾ ਸੀ। ਉਨ੍ਹਾਂ ਦਾ ਪੁੱਤਰ ਵਿਦੇਸ਼ ਵਿਚ ਹੈ ਅਤੇ ਧੀ ਬਾਬਾ ਬਕਾਲਾ ਵਿਖੇ ਵਿਆਹੀ ਹੋਈ ਹੈ। ਘਟਨਾ ਨੂੰ ਅੰਜਾਮ ਦੇਣ ਸਮੇਂ ਘਰ ਦੀ ਕੋਈ ਚੀਜ਼ ਨਹੀਂ ਸੀ ਛੇੜੀ ਗਈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਹਰਭਜਨ ਸਿੰਘ ਅਤੇ ਪਰਮਜੀਤ ਕੌਰ ਖੇਤਾਂ ਵਿਚ ਘਰ ਬਣਾ ਕੇ ਰਹਿ ਰਹੇ ਸਨ। ਇਨ੍ਹਾਂ ਦੀ ਕਿਸੇ ਨਾ ਮਲੂਮ ਵਿਅਕਤੀਆਂ ਨੇ ਰਾਤ ਸਮੇਂ ਗਰਦਨਾਂ ਤੇ ਚਾਕੂ ਨਾਲ ਵਾਰ ਕਰ ਕੇ ਜਾਨ ਲੈ ਲਈ ਸੀ।

ਪੁਲੀਸ ਨੇ ਇਨ੍ਹਾਂ ਦੀ ਧੀ ਬਲਜੀਤ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲਾ ਰੰਜਿਸ਼ ਨਾਲ ਜੁਡ਼ਿਆ ਲੱਗਦਾ ਹੈ ਪਰ ਪਰਿਵਾਰ ਪੁਲੀਸ ਨੂੰ ਕੁਝ ਵੀ ਨਹੀਂ ਦੱਸ ਰਿਹਾ। ਪਰਿਵਾਰ ਨੂੰ ਕਿਸੇ ਤੇ ਸ਼ੱਕ ਵੀ ਨਹੀਂ ਹੈ। ਪਰਿਵਾਰ ਨੇ ਜੋ ਮੋਬਾਇਲ ਨੰਬਰ ਪੁਲੀਸ ਨੂੰ ਦਿੱਤੇ ਸਨ, ਉਨ੍ਹਾਂ ਦੀ ਕਾਲ ਡਿਟੇਲ ਕਢਵਾਈ ਜਾ ਰਹੀ ਹੈ। ਪੁਲੀਸ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਪੁਲੀਸ ਜਲਦੀ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।

Leave a Reply

Your email address will not be published. Required fields are marked *