ਕੁੜੀ ਨੇ ਪ੍ਰੇਮ ਪਿਆਰ ਚ ਫਸਾਇਆ ਕਬੱਡੀ ਖਿਡਾਰੀ, ਘਰਵਾਲੇ ਤੇ ਪ੍ਰੇਮੀ ਨੂੰ ਰਗੜਕੇ ਹੋਈ ਫਰਾਰ

ਸਾਡੀ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ ਪਰ ਕਈ ਵਾਰ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਦਮੀ ਧੋਖਾ ਖਾ ਬੈਠਦਾ ਹੈ। ਮਨਦੀਪ ਸਿੰਘ ਨਾਮ ਦੇ ਕਬੱਡੀ ਖਿਡਾਰੀ ਨੇ ਪਟਿਆਲਾ ਦੀ ਰਹਿਣ ਵਾਲੀ ਮੀਨਾਕਸ਼ੀ ਸ਼ਰਮਾ ਨਾਮ ਦੀ ਔਰਤ ਤੇ 10 ਲੱਖ ਰੁਪਏ ਦਾ ਧੋਖਾ ਕਰਨ ਦੇ ਦੋਸ਼ ਲਗਾਏ ਹਨ। ਮਨਦੀਪ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਆਪਸ ਵਿੱਚ ਸੋਸ਼ਲ ਮੀਡੀਆ ਤੇ ਦੋਸਤੀ ਹੋਈ ਸੀ।

ਮੀਨਾਕਸ਼ੀ ਨੇ ਉਸ ਨੇ ਦੱਸਿਆ ਕਿ ਉਹ ਕੁਆਰੀ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਬਾਅਦ ਵਿੱਚ ਉਸ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਇਕ ਬੱਚੇ ਦੀ ਮਾਂ ਹੈ। ਮੀਨਾਕਸ਼ੀ ਦੇ ਪਿਤਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਵੀ ਦਿੱਤਾ। ਉਨ੍ਹਾਂ ਨੇ ਮੀਨਾਕਸ਼ੀ ਅਤੇ ਮਨਦੀਪ ਸਿੰਘ ਦੀ 5-5 ਹਜ਼ਾਰ ਰੁਪਏ ਫ਼ੀਸ ਭਰ ਕੇ ਮਨਦੀਪ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ। ਮਨਦੀਪ ਦੇ ਦੱਸਣ ਮੁਤਾਬਕ ਫਿਰ ਮੀਨਾਕਸ਼ੀ ਦਾ ਪਿਤਾ ਕਹਿਣ ਲੱਗਾ ਕਿ ਮਨਦੀਪ ਵਿਦੇਸ਼ ਜਾ ਕੇ ਉਨ੍ਹਾਂ ਦੀ ਧੀ ਨੂੰ ਧੋਖਾ ਦੇ ਸਕਦਾ ਹੈ।

ਇਸ ਲਈ ਉਹ ਮਨਦੀਪ ਦੀ 3 ਕਨਾਲ 2 ਮਰਲੇ ਜ਼ਮੀਨ 10 ਲੱਖ ਰੁਪਏ ਵਿੱਚ ਵਿਕਵਾ ਕੇ ਪੈਸੇ ਖੁਦ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਮਨਦੀਪ ਨਾਲੋਂ ਸੰਪਰਕ ਤੋੜ ਦਿੱਤਾ ਅਤੇ ਉਸ ਦਾ ਨੰਬਰ ਬਲਾਕ ਕਰ ਦਿੱਤਾ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਮੀਨਾਕਸ਼ੀ ਦੇ ਪਤੀ ਹੈਪੀ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ 2006 ਵਿੱਚ ਹੋਇਆ ਸੀ। ਉਨ੍ਹਾ ਦੀਆਂ 2 ਧੀਆਂ ਅਤੇ ਇੱਕ ਪੁੱਤਰ ਹੈ। ਉਸ ਨਾਲ ਵੀ 15-20 ਲੱਖ ਦਾ ਧੋਖਾ ਹੋਇਆ ਹੈ।

ਹੈਪੀ ਦੇ ਦੱਸਣ ਮੁਤਾਬਕ ਜਦੋਂ ਉਹ ਆਪਣੇ ਪੈਸੇ ਮੰਗਦਾ ਸੀ ਤਾਂ ਘਰ ਵਿੱਚ ਕਲੇਸ਼ ਹੁੰਦਾ ਸੀ। ਉਸ ਦੀ ਪਤਨੀ ਨੇ ਉਸ ਤੇ ਕਈ ਪਰਚੇ ਕਰਵਾ ਦਿੱਤੇ ਅਤੇ ਉਸ ਨੂੰ ਛੱਡ ਕੇ ਚਲੀ ਗਈ। ਹੁਣ ਉਹ ਪੇਸ਼ੀਆਂ ਭੁਗਤ ਰਿਹਾ ਹੈ। ਹੈਪੀ ਦਾ ਕਹਿਣਾ ਹੈ ਕਿ ਮਨਦੀਪ ਦੇ ਦੱਸਣ ਮੁਤਾਬਕ 2 ਸਾਲ ਮੀਨਾਕਸ਼ੀ ਦਾ ਮਨਦੀਪ ਨਾਲ ਸੰਪਰਕ ਰਿਹਾ। ਉਹ ਮਹਿਲ ਕਲਾਂ ਦੇ ਇਕ ਮੁੰਡੇ ਨੂੰ 5 ਲੱਖ ਰੁਪਏ ਵਿੱਚ ਚੂਨਾ ਲਾ ਚੁੱਕੀ ਹੈ। ਹੈਪੀ ਭਵਾਨੀਗੜ੍ਹ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬੜਬਰ ਦੇ ਮਨਦੀਪ ਸਿੰਘ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਹੈ ਕਿ ਪਟਿਆਲਾ ਦੀ ਮੀਨਾਕਸ਼ੀ ਸ਼ਰਮਾ ਨੇ ਉਸ ਨਾਲ 10 ਲੱਖ ਰੁਪਏ ਦਾ ਧੋਖਾ ਕੀਤਾ ਹੈ। ਉਨ੍ਹਾਂ ਦੀ ਜਾਣ ਪਛਾਣ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਉਨ੍ਹਾਂ ਦੇ ਵਿਆਹ ਦੀ ਵੀ ਗੱਲ ਚੱਲੀ ਸੀ। ਮੀਨਾਕਸ਼ੀ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਸ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸੰਬੰਧ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *