ਕੰਧ ਟੱਪਕੇ ਆਲੀਸ਼ਾਨ ਕੋਠੀ ਅੰਦਰ ਵੜ ਗਏ ਮੁੰਡੇ, ਇੰਨਾ ਵੱਡਾ ਕਾਂਡ ਦੇਖ ਮਾਲਕਾਂ ਦੇ ਉੱਡੇ ਹੋਸ਼

ਵੱਧ ਰਹੀਆਂ ਲੁੱਟਾਂ ਖੋਹਾਂ ਨੂੰ ਦੇਖਕੇ ਇੰਝ ਜਾਪਦਾ ਹੈ ਕਿ ਲੁਟੇਰਿਆਂ ਦੇ ਮਨਾਂ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਖੌ-ਫ ਹੀ ਨਹੀਂ ਹੈ। ਕਿਉਂਕਿ ਆਏ ਦਿਨੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪਹਿਲਾਂ ਤਾਂ ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਸੀ, ਕਿਉਕਿ ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ ਪਰ ਹੁਣ ਤਾਂ ਬੰਦੇ ਨੂੰ ਘਰ ਅੰਦਰ ਵੀ ਚੌਕਸ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਘਰ, ਦੁਕਾਨ ਅੰਦਰ ਵੜਕੇ ਕੀਤੀ ਗਈ ਚੋਰੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।

ਅਜਿਹਾ ਹੀ ਇਕ ਮਾਮਲਾ ਤਰਨਤਾਰਨ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਵੱਲੋਂ ਘਰ ਅੰਦਰ ਵੜਕੇ ਸੀ ਸੀ ਟੀ ਵੀ ਕੈਮਰੇ ਦੀ ਤਾਰ ਕੱਟ ਦਿੱਤੀ ਗਈ ਅਤੇ ਕੀਮਤੀ ਗਹਿਣੇ ਅਤੇ ਪੈਸੇ ਚੋਰੀ ਕਰ ਲਏ ਗਏ। ਲੁਟੇਰਿਆਂ ਵੱਲੋਂ ਇਹ ਸਾਰਾ ਕਾਂਡ ਉਦੋਂ ਕੀਤਾ ਗਿਆ, ਜਦੋਂ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਸੀ। ਪਰਿਵਾਰਿਕ ਮੈਂਬਰ ਗੁਰਮੁਖ ਸਿੰਘ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੀ ਪਤਨੀ ਅਤੇ ਮਾਂ ਨਾਲ ਰੱਖੜੀ ਬੰਨਣ ਲਈ ਰਿਸ਼ਤੇਦਾਰੀ ਵਿਚ ਗਏ ਸਨ। ਉਨ੍ਹਾਂ ਦਾ ਭਰਾ ਵੀ ਉਨ੍ਹਾਂ ਤੋਂ ਬਾਅਦ ਘਰਿਆਲੇ ਦੁਕਾਨ ਤੇ ਚਲਾ ਗਿਆ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਖੇਤਾਂ ਵਿਚ ਚਲੇ ਗਏ ਸਨ।

ਲਗਭੱਗ ਢਾਈ ਵਜੇ ਦੇ ਕਰੀਬ ਜਦੋਂ ਘਰ ਵਿੱਚ ਕੋਈ ਨਹੀਂ ਸੀ, ਉਦੋਂ ਕੁਝ ਲੁਟੇਰੇ ਘਰ ਦੇ ਪਿਛਲੇ ਪਾਸੇ ਤੋਂ ਕੰਧ ਟੱਪ ਕੇ ਅੰਦਰ ਦਾਖਲ ਹੋਏ। ਜਿਨ੍ਹਾਂ ਵੱਲੋਂ ਘਰ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਤਾਰ ਕੱਟਕੇ ਘਰ ਵਿੱਚੋਂ 7 ਤੋਲੇ ਸੋਨਾ 50 ਹਜਾਰ ਰੁਪਏ ਅਤੇ ਇਕ ਫੋਨ ਚੋਰੀ ਕਰ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਲੁਟੇਰੇ ਕੀਮਤੀ ਸਮਾਨ ਦੇ ਨਾਲ ਨਾਲ ਸੀ ਸੀ ਟੀ ਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਸਤਨਾਮ ਸਿੰਘ ਦਾ ਕਹਿਣਾ ਹੈ ਕਿ 2.30 ਵਜੇ ਤੋਂ 5 ਵਜੇ ਦੇ ਵਿੱਚ ਉਨ੍ਹਾਂ ਦੇ ਘਰ ਵਿਚ ਚੋਰੀ ਹੋਈ ਸੀ।

ਉਨ੍ਹਾਂ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ 8 ਵਜੇ ਦੇ ਕਰੀਬ ਘਰ ਪਹੁੰਚੇ ਅਤੇ ਘਰ ਦਾ ਸਾਰਾ ਸਮਾਨ ਉਥਲ-ਪੁਥਲ ਹੋਇਆ ਦੇਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੌਕਾ ਦੇਖ ਲਿਆ ਹੈ ਅਤੇ 2 ਸ਼ੱਕੀ ਬੰਦਿਆਂ ਨੂੰ ਵੀ ਕਾ-ਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸੰਬੰਧੀ ਦਰਖਾਸਤ ਮਿਲੀ ਸੀ, ਜਿਸ ਦੀ ਉਨ੍ਹਾਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *