ਘਰੋਂ ਤਿਆਰ ਹੋਕੇ ਜਾ ਰਹੀ ਸੀ ਸਕੂਲ, ਰਸਤੇ ਚ ਮੈਡਮ ਨਾਲ ਹੋ ਗਈ ਵੱਡੀ ਜੱਗੋ ਤੇਰਵੀ

ਸੰਗਰੂਰ ਦੇ ਥਾਣਾ ਸਦਰ ਅਧੀਨ ਪੈਂਦੇ ਇਲਾਕੇ ਵਿੱਚ ਇਕ ਸਕੂਟਰੀ ਅਤੇ ਕੈਂਟਰ ਵਿਚਕਾਰ ਵਾਪਰੇ ਹਾਦਸੇ ਦੌਰਾਨ ਭਸੌੜ ਵਿਖੇ ਟੀਚਰ ਦੀ ਡਿਊਟੀ ਕਰਨ ਵਾਲੀ ਇਕ ਮਹਿਲਾ ਇਕਬਾਲ ਕੌਰ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਹਾਦਸੇ ਦੌਰਾਨ ਦਮ ਤੋੜ ਜਾਣ ਕਾਰਨ ਉਨ੍ਹਾਂ ਕੋਲ ਇਕ ਮਹਿਲਾ ਦੀ ਮ੍ਰਿਤਕ ਦੇਹ ਆਈ ਹੈ। ਜਿਸ ਨੂੰ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੋਸ ਟਮਾ ਰਟ ਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਕੁਝ ਲੋਕਾਂ ਦੇ ਦੱਸਣ ਮੁਤਾਬਕ ਇੱਥੇ ਇਕ ਫੈਕਟਰੀ ਵਾਲਿਆਂ ਨੇ ਵਾਟਰ ਸਪਲਾਈ ਦੇ ਪਾਈਪ ਪਾਉਣ ਲਈ ਠੇਕੇਦਾਰ ਨੂੰ ਠੇਕਾ ਦਿੱਤਾ ਸੀ। ਠੇਕੇਦਾਰ ਦੁਆਰਾ ਸਾਰੀ ਸੜਕ ਉੱਤੇ ਮਿੱਟੀ ਸੁੱਟੀ ਪਈ ਹੈ। ਜਿਸ ਕਰਕੇ ਸੜਕ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਇੱਕ ਕੈਂਟਰ ਨੇ 40 ਸਾਲਾ ਅਧਿਆਪਕਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਧਿਆਪਕਾ ਇਕਬਾਲ ਕੌਰ ਭਸੌੜ ਵਿਖੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਸੀ। ਉਸ ਦੇ 2 ਬੱਚੇ ਹਨ।

ਇਨ੍ਹਾਂ ਵਿਅਕਤੀਆਂ ਨੇ ਕੈਂਟਰ ਚਾਲਕ ਦੇ ਨਾਲ ਨਾਲ ਫੈਕਟਰੀ ਵਾਲਿਆਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਸਵਾ ਸਾਲ ਮਹਿਲਾ ਗੁਰਦੀਪ ਸਿੰਘ ਨਾਮ ਦੇ ਬੱਚੇ ਦੇ ਇੱਥੇ ਹੀ ਸੱਟ ਲੱਗ ਗਈ ਸੀ। ਜੋ ਹੁਣ ਤਕ ਕੋਮਾ ਵਿਚ ਹੈ। ਉਸ ਦੇ ਪਰਿਵਾਰ ਦਾ 70-80 ਲੱਖ ਰੁਪਿਆ ਖਰਚ ਹੋ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਅੱਗੇ ਗੱਡੀਆਂ ਖੜ੍ਹੀਆਂ ਰਹਿਣ ਕਾਰਨ ਰਸਤਾ ਰੁਕ ਜਾਂਦਾ ਹੈ ਅਤੇ ਸੜਕ ਹਾਦਸੇ ਵਾਪਰ ਜਾਂਦੇ ਹਨ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 8 ਵਜੇ ਸੜਕ ਹਾਦਸੇ ਦੀ ਜਾਣਕਾਰੀ ਮਿਲੀ ਸੀ। 40 ਸਾਲਾ ਅਧਿਆਪਕਾ ਇਕਬਾਲ ਕੌਰ ਭਸੌੜ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ। ਇੱਕ ਕੈਂਟਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਂਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *