ਜਵਾਕ ਨੂੰ ਕਿ-ਡ-ਨੈ-ਪ ਕਰਕੇ ਰੱਖਿਆ ਦੀਵਾਨ ਬੈੱਡ ਚ, ਕਾਂਡ ਕਰਨ ਵਾਲਿਆਂ ਨੂੰ ਦੇਖ ਪੁਲਿਸ ਵੀ ਰਹਿ ਗਈ ਹੈਰਾਨ

ਅੱਜਕੱਲ੍ਹ ਲੋਕ ਪੈਸੇ ਦੇ ਪਿੱਛੇ ਪਏ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਜਿਸ ਢੰਗ ਨਾਲ ਪੈਸਾ ਕਮਾ ਰਹੇ ਹਨ। ਇਹ ਢੰਗ ਠੀਕ ਹੈ ਜਾਂ ਗ਼ਲਤ? ਅੰਮ੍ਰਿਤਸਰ ਸ਼ਹਿਰ ਵਿਚ ਚਾਰ ਨੌਜਵਾਨਾਂ ਨੇ ਇਕ ਲੜਕੇ ਨੂੰ ਕਾਬੂ ਕਰਕੇ ਉਸ ਦੇ ਪਰਿਵਾਰ ਤੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ। ਜਿਵੇਂ ਹੀ ਪੁਲੀਸ ਨੂੰ ਇਸ ਮਾਮਲੇ ਦੀ ਇਤਲਾਹ ਮਿਲੀ ਤਾਂ ਪੁਲੀਸ ਨੇ ਤੁਰਤ ਕਾਰਵਾਈ ਕਰਦੇ ਹੋਏ ਇਨ੍ਹਾਂ ਚਾਲਬਾਜ਼ਾਂ ਦੇ ਮਨਸੂਬਿਆਂ ਉਤੇ ਪਾਣੀ ਫੇਰ ਦਿੱਤਾ। ਪੁਲੀਸ ਨੇ ਚਾਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਨ੍ਹਾਂ ਦੇ ਚੁੰਗਲ ਵਿੱਚੋਂ 14 ਸਾਲ ਦੇ ਬੱਚੇ ਪਿੰਟੂ ਨੂੰ ਛੁਡਾ ਲਿਆ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਥਾਣਾ ਮੋਹਕਮਪੁਰਾ ਦੀ ਪੁਲਸ ਨੂੰ 14 ਸਾਲ ਦੇ ਇੱਕ ਬੱਚੇ ਪਿੰਟੂ ਨੂੰ ਕਿਸੇ ਦੁਆਰਾ ਫੜ ਲਏ ਜਾਣ ਦੀ ਇਤਲਾਹ ਮਿਲੀ ਸੀ। ਦੋਸ਼ੀਆਂ ਨੇ ਪਿੰਟੂ ਦੇ ਪਰਿਵਾਰ ਕੋਲੋਂ 3-4 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਸੀ। ਇਸ ਕਰਕੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ। ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਪਿੰਟੂ ਨੂੰ ਰਾਜ ਕੁਮਾਰ, ਸੂਰਜ, ਅਮਿਤ ਅਤੇ ਕ੍ਰਿਸ਼ਨ ਨੇ ਕਾਬੂ ਕੀਤਾ ਹੋਇਆ ਸੀ।

ਇਨ੍ਹਾਂ ਨੇ ਪਿੰਟੂ ਨੂੰ ਮੋਬਾਇਲ ਦੇਣ ਦਾ ਲਾਲਚ ਦੇ ਕੇ ਬੁਲਾ ਲਿਆ ਅਤੇ ਫੇਰ ਫਿਰੌਤੀ ਮੰਗਣ ਦੇ ਉਦੇਸ਼ ਨਾਲ ਉਸ ਨੂੰ ਬੰਨ੍ਹ ਕੇ ਦੀਵਾਨ ਬੈੱਡ ਵਿੱਚ ਰੱਖਿਆ ਗਿਆ। ਉਸ ਨੂੰ ਭੱਜਣ ਤੋਂ ਰੋਕਣ ਲਈ ਉਸ ਦਾ ਗਲਾ ਘੁੱਟਿਆ ਗਿਆ ਅਤੇ ਖਿੱਚ ਧੂਹ ਵੀ ਕੀਤੀ ਗਈ। ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਪੁਲੀਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਬੱਚੇ ਨੂੰ ਇਨ੍ਹਾਂ ਦੇ ਚੁੰਗਲ ਵਿੱਚੋਂ ਛੁਡਾ ਲਿਆ ਹੈ। ਫੜੇ ਗਏ ਇਨ੍ਹਾਂ ਚਾਰਾਂ ਕੋਲੋਂ ਇਕ ਦੇਸੀ ਕੱਟਾ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਇਹ ਸਾਮਾਨ ਕਿੱਥੋਂ ਮਿਲਿਆ? ਕੀ ਇਨ੍ਹਾਂ ਨੇ ਪਹਿਲਾਂ ਵੀ ਕੋਈ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਾਂ ਨਹੀਂ?

ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਜਵਾਹਰ ਨਗਰ ਵਿੱਚ ਇਕ ਛੋਟਾ ਜਿਹਾ ਮਕਾਨ ਸਿਰਫ 20 ਦਿਨ ਪਹਿਲਾਂ ਇਸੇ ਉਦੇਸ਼ ਲਈ ਕਿਰਾਏ ਤੇ ਲਿਆ ਸੀ। ਇਸ ਵਿੱਚ ਉਨ੍ਹਾਂ ਨੇ ਇਕ ਦੀਵਾਨ ਬੈੱਡ ਵੀ ਰੱਖਿਆ ਸੀ ਤਾਂ ਕਿ ਫੜੇ ਗਏ ਵਿਅਕਤੀ ਨੂੰ ਇਸ ਦੀਵਾਨ ਵਿਚ ਰੱਖਿਆ ਜਾਵੇ। ਪਹਿਲਾਂ ਉਨ੍ਹਾਂ ਨੇ ਕਿਸੇ ਹੋਰ ਨੂੰ ਫੜਨ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਨੂੰ ਪਿੰਟੂ ਟੱਕਰ ਗਿਆ। ਪੁਲੀਸ ਨੇ ਪਿੰਟੂ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *