ਧੀ ਨੇ ਫੋਨ ਤੇ ਕਿਹਾ- ਮੈਨੂੰ ਲੈ ਜਾਓ, ਮਾਂ ਨੇ ਕਰ ਦਿੱਤੀ ਦੇਰ, ਜਦ ਪਹੁੰਚੇ ਤਾਂ ਹੋ ਚੁੱਕਾ ਸੀ ਵੱਡਾ ਕਾਂਡ

ਫਿਰੋਜ਼ਪੁਰ ਦੇ ਪਿੰਡ ਲੱਲ੍ਹੇ ਵਿਚ ਇਕ ਸਹੁਰਾ ਪਰਿਵਾਰ ਤੇ ਆਪਣੀ ਨੂੰਹ ਦਾ ਗਲਾ ਦਬਾ ਕੇ ਉਸ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਉਸ ਦੇ ਪੇਕੇ ਪਰਿਵਾਰ ਦੇ ਕਈ ਵਿਅਕਤੀਆਂ ਦੀ ਖਿੱਚ ਧੂਹ ਵੀ ਕੀਤੀ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਹੈ ਕਿ ਉਹ ਪਿੰਡ ਚੂਹੜਚੱਕ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੇ ਧੀ ਲੱਲੇ ਪਿੰਡ ਵਿਚ ਵਿਆਹੀ ਸੀ। ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀਆਂ 6 ਧੀਆਂ ਹਨ।

ਮ੍ਰਿਤਕਾ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਜਵਾਈ ਹਰ ਕਿਸਮ ਦਾ ਅਮਲ ਕਰਦਾ ਹੈ। ਉਹ ਆਮ ਤੌਰ ਤੇ ਪੈਸੇ ਮੰਗਦਾ ਰਹਿੰਦਾ ਸੀ ਅਤੇ ਉਨ੍ਹਾਂ ਦੀ ਧੀ ਦੀ ਖਿੱਚ ਧੂਹ ਕਰਦਾ ਸੀ। ਜਿਸ ਕਰਕੇ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਉਸ ਨੂੰ ਲੈ ਜਾਣ ਲਈ ਕਿਹਾ। ਮ੍ਰਿਤਕਾ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਕਿਹਾ ਕਿ ਉਹ ਉਸ ਨੂੰ ਤਾਂ ਲੈ ਜਾਣਗੇ ਪਰ ਉਸ ਦੇ ਬੱਚਿਆਂ ਨੂੰ ਨਹੀਂ। 10 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੂੰ ਬਿਜਲੀ ਲੱਗ ਗਈ ਹੈ। ਜਦੋਂ ਆਪਣੀ ਧੀ ਦੇ ਸਹੁਰੇ ਪਹੁੰਚੇ ਤਾਂ ਘਰ ਕੋਈ ਨਹੀਂ ਸੀ।

ਜਦ ਉਨ੍ਹਾਂ ਨੇ ਫੋਨ ਕਰ ਕੇ ਹਸਪਤਾਲ ਪੁੱਛਣਾ ਚਾਹਿਆ ਤਾਂ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਸੁਣਿਆ। ਜਿਸ ਕਰਕੇ ਉਹ ਵਾਪਸ ਆ ਗਏ ਅਤੇ ਫੋਨ ਤੇ ਕਾਰਵਾਈ ਕਰਨ ਦੀ ਗੱਲ ਆਖ ਦਿੱਤੀ। ਮ੍ਰਿਤਕਾ ਦੀ ਮਾਂ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਆ ਕੇ ਪੋਸ ਟਮਾ ਰਟ ਮ ਕਰਵਾਉਣ ਲਈ ਮ੍ਰਿਤਕ ਦੇਹ ਚੁੱਕਣੀ ਚਾਹੀ ਤਾਂ ਉਨ੍ਹਾਂ ਨੂੰ ਮ੍ਰਿਤਕ ਦੇਹ ਨਹੀਂ ਚੁੱਕਣ ਦਿੱਤੀ। ਉੱਥੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਮ੍ਰਿਤਕਾ ਦੇ ਪੇਕੇ ਵਾਲਿਆਂ ਦੀ ਕਾਫੀ ਖਿੱਚ ਧੂਹ ਕੀਤੀ। ਕਈ ਬੰਦਿਆਂ ਦੇ ਸੱਟਾਂ ਲੱਗੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੇ ਗਲੇ ਤੇ ਨਿਸ਼ਾਨ ਹਨ। ਉਸ ਦਾ ਗਲਾ ਦਬਾਇਆ ਗਿਆ ਹੈ ਅਤੇ ਖਿੱਚ ਧੂਹ ਕੀਤੀ ਗਈ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਉਣਾ ਚਾਹਿਆ ਤਾਂ 50-60 ਵਿਅਕਤੀ ਉਨ੍ਹਾਂ ਦੇ ਗਲ ਪੈ ਗਏ। ਉਨ੍ਹਾਂ ਦੇ 7-8 ਬੰਦਿਆਂ ਦੇ ਸੱਟਾਂ ਲੱਗੀਆਂ ਹਨ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਸਹੁਰਿਆਂ ਨੇ 2 ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ ਖਿੱਚ ਧੂਹ ਕੀਤੀ। ਪੁਲੀਸ ਵਾਲਿਆਂ ਨੇ ਕੁਝ ਨਹੀਂ ਕੀਤਾ।

ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲੇ 2 ਜੀਅ ਖੁਦ ਨੂੰ ਸੱਟਾਂ ਲਗਾ ਕੇ ਹਸਪਤਾਲ ਵਿਚ ਭਰਤੀ ਹੋ ਗਏ ਹਨ। ਇਨ੍ਹਾਂ ਸਾਰਿਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਮ੍ਰਿਤਕਾ ਦਾ ਪੋਸ ਟਮਾ ਰਟ ਮ ਕਰਵਾ ਕੇ ਉਸ ਦੇ ਸਹੁਰੇ ਪਰਿਵਾਰ ਤੇ ਯੋਗ ਕਾਰਵਾਈ ਕੀਤੀ ਜਾਵੇ। ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਹਸਪਤਾਲ ਵਿਚ 2 ਜੀਅ ਕੁਲਦੀਪ ਅਤੇ ਅਮਰੀਕ ਆਏ ਹਨ। ਇਨ੍ਹਾਂ ਦੇ ਸਿਰ ਵਿਚ ਸੱਟਾਂ ਹਨ। ਪਿੰਡ ਵਿੱਚ ਕੋਈ ਵਿਵਾਦ ਹੋਇਆ ਹੈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਇਸ ਸੰਬੰਧ ਵਿਚ ਪਰਚਾ ਕੱਟ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *