ਪੰਜਾਬ ਪੁਲਿਸ ਦਾ ਮੁਲਾਜਮ ਬਣਿਆ ਫਰਿਸ਼ਤਾ, ਨਹੀਂ ਦੇਖਿਆ ਹੋਣਾ ਪੁਲਿਸ ਦਾ ਅਜਿਹਾ ਰੂਪ

ਆਮ ਕਰਕੇ ਪੁਲੀਸ ਅਧਿਕਾਰੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਖ਼ਤ ਸੁਭਾਅ ਦੇ ਹੁੰਦੇ ਹਨ। ਉਹ ਕਿਸੇ ਨਾਲ ਹਮਦਰਦੀ ਘੱਟ ਹੀ ਕਰਦੇ ਹਨ। ਹੋਰ ਵੀ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਇਹ ਵੀ ਸੱਚਾਈ ਹੈ ਕਿ ਪੁਲੀਸ ਵਾਲੇ ਵੀ ਇਨਸਾਨ ਹੀ ਹਨ। ਉਨ੍ਹਾਂ ਦੇ ਸੀਨੇ ਵਿੱਚ ਵੀ ਦਿਲ ਹੈ। ਅੱਜ ਅਸੀਂ ਅਜਿਹੇ ਹੀ ਇਕ ਪੁਲੀਸ ਵਾਲੇ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜੋ ਹਰ ਲੋੜਵੰਦ ਦੀ ਸਹਾਇਤਾ ਕਰਦਾ ਹੈ। ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਪੈਂਦੇ ਪਿੰਡ ਛੋਟਾ ਸਹਿਸਰਾ ਦਾ 17 ਸਾਲ ਦਾ ਇੱਕ ਨੌਜਵਾਨ ਮਹਿਕਦੀਪ ਸਿੰਘ 14 ਸਾਲ ਤੋਂ ਦੇਖਣ ਤੋਂ ਅਸਮਰੱਥ ਹੈ।

ਪਰਿਵਾਰ ਦੇ ਹਾਲਾਤ ਬਹੁਤ ਹੀ ਮੰਦੇ ਹਨ। ਏ ਐੱਸ ਆਈ ਦਲਜੀਤ ਸਿੰਘ ਨੇ ਇਸ ਨੌਜਵਾਨ ਦੀਆਂ ਅੱਖਾਂ ਠੀਕ ਕਰਵਾਉਣ ਦਾ ਬੀੜਾ ਚੁੱਕਿਆ ਹੈ। ਨੌਜਵਾਨ ਮਹਿਕਦੀਪ ਦਾ ਕਹਿਣਾ ਹੈ ਕਿ ਜਦੋਂ ਉਹ 3 ਸਾਲ ਦਾ ਸੀ ਤਾਂ ਉਸ ਨੂੰ ਮਾਤਾ ਹੋ ਗਈ ਸੀ। ਉਸ ਦੇ ਲੈਂਜ ਵੀ ਪਵਾਏ ਗਏ ਸਨ ਪਰ ਕੋਈ ਗੱਲ ਨਹੀਂ ਬਣੀ। ਦੱਸਿਆ ਜਾਂਦਾ ਹੈ ਕਿ ਮਹਿਕਦੀਪ ਨੂੰ ਗਾਉਣ ਦਾ ਵੀ ਸ਼ੌਕ ਹੈ। ਮਹਿਕਦੀਪ ਦੇ ਮਾਤਾ ਪਿਤਾ ਨੇ ਦੱਸਿਆ ਹੈ ਕਿ ਉਹ ਪਤੀ ਪਤਨੀ ਦੋਵੇਂ ਹੀ ਅੰਗਹੀਣ ਹਨ।

ਜਦੋਂ ਉਨ੍ਹਾਂ ਦਾ ਪੁੱਤਰ 3 ਸਾਲ ਦਾ ਸੀ ਤਾਂ ਮਾਤਾ ਹੋ ਜਾਣ ਕਾਰਨ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਉਹ ਦੋਵੇਂ ਹੀ ਆਪਣੇ ਪੁੱਤਰ ਦੀਆਂ ਅੱਖਾਂ ਠੀਕ ਨਹੀਂ ਕਰਵਾ ਸਕਦੇ। ਘਰ ਵਿਚ ਬਹੁਤ ਗ਼ਰੀਬੀ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀਆਂ ਅੱਖਾਂ ਠੀਕ ਹੋ ਜਾਣ। ਏ ਐਸ ਆਈ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮਹਿਕਦੀਪ ਸਿੰਘ ਨੂੰ 14 ਸਾਲ ਤੋਂ ਦਿਖਾਈ ਨਹੀਂ ਦੇ ਰਿਹਾ। ਇਸ ਸਮੇਂ ਉਸ ਦੀ ਉਮਰ 17 ਸਾਲ ਹੈ। ਉਹ ਇਸ ਲੜਕੇ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਕੇ ਜਾ ਰਹੇ ਹਨ। ਉਹ ਚਾਹੁੰਦੇ ਹਨ ਕਿ ਇਸ ਬੱਚੇ ਦੀਆਂ ਅੱਖਾਂ ਠੀਕ ਹੋ ਜਾਣ ਅਤੇ ਉਸ ਨੂੰ ਦਿਖਾਈ ਦੇਣ ਲੱਗੇ।

ਪਹਿਲਾ ਮਹਿਕਦੀਪ ਸਿੰਘ ਦੇ ਟੈਸਟ ਹੋਣਗੇ। ਜੇਕਰ ਅੰਮ੍ਰਿਤਸਰ ਵਿਖੇ ਹੀ ਉਸ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਹਨ ਤਾਂ ਬਹੁਤ ਚੰਗੀ ਗੱਲ ਹੈ। ਏ ਐਸ ਆਈ ਦਲਜੀਤ ਸਿੰਘ ਦੇ ਦੱਸਣ ਮੁਤਾਬਕ ਜੇ ਇੱਥੇ ਗੱਲ ਨਹੀਂ ਬਣਦੀ ਤਾਂ ਉਹ ਮਹਿਕਦੀਪ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਕੇ ਜਾਣਗੇ। ਉਨ੍ਹਾਂ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹਰ ਕੋਈ ਇਸ ਪੁਲੀਸ ਅਧਿਕਾਰੀ ਨੂੰ ਦੁਆਵਾਂ ਦੇ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *